jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਪੰਜਾਬ 'ਚ ਲੜਕੀਆਂ ਦੇ ਸਕੂਲਾਂ 'ਚੋਂ ਪੁਰਸ਼ ਅਧਿਆਪਕਾਂ ਨੂੰ ਬਦਲਣ ਦੀ ਤਿਆਰੀ

www.sabblok.blogspot.com

ਜਲੰਧਰ, 9 ਜਨਵਰੀ (ਸੁਮਿਤ ਦੁੱਗਲ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਾਰੇ ਲੜਕੀਆਂ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਅ ਰਹੇ ਪੁਰਸ਼ ਅਧਿਆਪਕਾਂ ਨੂੰ ਬਦਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹੇ ਅੰਦਰ ਲੜਕੀਆਂ ਦੇ ਸਕੂਲਾਂ 'ਚ ਪੜ੍ਹਾ ਰਹੇ ਪੁਰਸ਼ ਅਧਿਆਪਕਾਂ ਦੀ ਸੂਚੀ ਭੇਜਣ ਲਈ ਕਿਹਾ ਗਿਆ ਹੈ | ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਇਹ ਸੂਚੀ ਆਪਣੇ ਮੰਡਲ ਸਿੱਖਿਆ ਅਧਿਕਾਰੀ ਨੂੰ ਦਿੱਤੀ ਜਾਵੇਗੀ ਤੇ ਮੰਡਲ ਸਿੱਖਿਆ ਅਧਿਕਾਰੀ ਇਹ ਸੂਚੀਆਂ ਲੈ ਕੇ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਦੇ ਦਫਤਰ ਜਾਣਗੇ | ਜਾਣਕਾਰੀ ਮੁਤਾਬਿਕ ਇਹ ਕਦਮ ਸਿੱਖਿਆ ਵਿਭਾਗ ਵੱਲੋਂ ਦਿਨ ਪ੍ਰਤੀਦਿਨ ਸਕੂਲਾਂ 'ਚ ਵਿਦਿਆਰਥਣਾਂ ਦੇ ਨਾਲ ਘਟ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਚੁੱਕਿਆ ਗਿਆ ਹੈ | ਜਾਣਕਾਰੀ ਅਨੁਸਾਰ ਸਰਕਾਰ ਦੀ ਮੰਸ਼ਾ ਹੈ ਕਿ ਲੜਕੀਆਂ ਦੇ ਸਕੂਲਾਂ ਵਿਚ ਸਿਰਫ ਮਹਿਲਾਂ ਅਧਿਆਪਕਾਵਾਂ ਨੂੰ ਹੀ ਲਗਾਇਆ ਜਾਵੇ, ਪਰ ਹਾਲੇ ਇਸ ਬਾਰੇ ਕੋਈ ਅਧਿਕਾਰਕ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ | ਜੇਕਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਮੰਨੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਤਾਂ ਸਿਰਫ ਸੂਚੀਆਂ ਹੀ ਭੇਜੀਆਂ ਗਈਆਂ ਹਨ ਜੇ ਕਰ ਇਹ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਇਹ ਧਿਆਨ ਵੀ ਰੱਖਿਆ ਜਾਵੇਗਾ ਕਿ ਅਧਿਆਪਕਾਂ ਦੀ ਅਦਲਾ-ਬਦਲੀ ਨੇੜਲੇ ਸਕੂਲਾਂ ਵਿਚ ਹੀ ਕੀਤੀ ਜਾਵੇਗੀ | ਇਸ ਸਬੰਧੀ ਜਦ ਡੀ. ਪੀ. ਆਈ. ਸ੍ਰੀ ਕਮਲ ਗਰਗ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਦੇ ਸਕੂਲਾਂ ਦੇ ਵਿਚ ਲੜਕੀਆਂ ਨੂੰ ਵਧਦੀ ਉਮਰ ਦੇ ਨਾਲ ਸਮੇਂ-ਸਮੇਂ 'ਤੇ ਗਾਈਡੈਂਸ ਦੇਣ ਦੀ ਲੋੜ ਹੁੰਦੀ ਹੈ ਇਸ ਦੇ ਲਈ ਮਹਿਲਾ ਅਧਿਆਪਕਾਂ ਨੂੰ ਲਗਾਉਣਾ ਜ਼ਰੂਰੀ ਹੈ |

No comments: