jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 January 2014

ਕੈਨੇਡੀਅਨ ਸਾਂਸਦ ਜਸਬੀਰ ਸਿੰਘ ਸੰਧੂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ

www.sabblok.blogspot.com

ਜਲੰਧਰ:  ਜਨਵਰੀ:     ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਕੈਨੇਡਾ ਦੇ ਸਰੀ ਨੌਰਥ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਭਾਰਤੀ ਮੂਲ ਦੇ ਮੈਂਬਰ ਜਸਬੀਰ ਸਿੰਘ ਸੰਧੂ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਲਹਿਰ ਨਾਲ ਸਬੰਧਤ ਇਤਿਹਾਸਕ ਮਹੱਤਵ ਵਾਲੀਆਂ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ।  ਇਸ ਅਵਸਰ 'ਤੇ ਸ੍ਰੀ ਸੰਧੂ ਨੇ ਕੈਨੇਡਾ ਵਿਚ ਰਹਿੰਦੇ ਭਾਰਤੀ ਪਰਿਵਾਸੀਆਂ ਦੇ ਸੰਘਰਸ਼ ਦੀ ਵਾਰਤਾ ਖਾਸ ਤੌਰ 'ਤੇ ਪੰਜਾਬੀ ਪਰਿਵਾਸੀ ਗ਼ਦਰੀ ਦੇਸ਼ ਭਗਤਾਂ ਦੀਆਂ ਮਾਨਵੀ ਕੀਮਤਾਂ ਉਪਰ ਪਹਿਰਾ ਦੇਣ ਲਈ ਵਚਨਬੱਧ ਹਨ।  ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਜਸਬੀਰ ਸਿੰਘ ਸੰਧੂ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਰੰਭੇ ਲੋਕ ਹਿਤੈਸ਼ੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਗ਼ਦਰੀ ਬਾਬਿਆਂ ਦੇ ਸੁਪਨੇ ਸਾਕਾਰ ਕਰਨ ਲਈ ਯੋਗਦਾਨ ਪਾਉਣ ਲਈ ਪ੍ਰੇਰਿਆ।  ਇਸ ਅਵਸਰ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾ. ਕੁਲਵੰਤ ਸਿੰਘ ਸੰਧੂ, ਕਾ. ਸੀਤਲ ਸਿੰਘ ਸੰਘਾ ਤੇ ਕਾ. ਚਰੰਜੀ ਲਾਲ ਤੋਂ ਇਲਾਵਾ ਕਾ. ਸ਼ਾਮ ਲਾਲ ਦਫ਼ਤਰ ਸਕੱਤਰ, ਬੀਬੀ ਬਲਵਿੰਦਰ ਕੌਰ ਲਾਇਬ੍ਰੇਰੀਅਨ, ਕਰਨਲ ਬੈਂਸ, ਨਵਾਂ ਜ਼ਮਾਨਾ ਦੇ ਸ੍ਰੀ ਸੁਕੀਰਤ ਆਨੰਦ ਤੇ ਜਸ ਮੰਡ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰੋ. ਗੋਪਾਲ ਸਿੰਘ ਬੁੱਟਰਵੀ ਮੌਜੂਦ ਸਨ।

No comments: