jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਨਿੰਦਰ ਘੁਗਿਆਣਵੀ ਨੇ ਸ਼ਮਸ਼ਾਦ ਬੇਗਮ 1998 ਵਿੱਚ ਹੀ ਮਾਰ ਦਿੱਤੀ ਸੀ

www.sabblok.blogspot.com

ਉਸਤਾਦ ਗਾਇਕ ਜਨਾਬ ਲਾਲ ਚੰਦ ਯਮਲਾ ਜੀ ਨੂੰ ਆਪਣਾ ਗੁਰੁ ਦੱਸਣ ਵਾਲਾ ਕਈ ਕਿਤਾਬਾਂ ਲਿੱਖ ਚੁੱਕਿਆ ਨਿੰਦਰ ਘੁਗਿਆਣਵੀ, ਪ੍ਰਸਿਧ ਗਾਇਕਾ ਸ਼ਮਸ਼ਾਦ ਬੇਗਮ ਦੀ ਕੱਲ ਹੋਈ ਮੌਤ ਤੋਂ ਬਾਦ ਬੁਖਲਾ ਗਿਆ ਹੈ। ਇਹ ਨਹੀਂ ਹੈ ਕਿ ਉਸਨੂੰ ਇਸ ਮਹਾਨ ਗਾਇਕਾ ਦੇ ਤੁਰ ਜਾਣ ਦਾ ਬਹੁਤ ਦੁੱਖ ਹੋਇਆ ਹੈ ਬਲਕਿ ਇਸ ਗੱਲੋਂ ਕਿ ਉਸਨੇ ਆਪਣੀ ਕਿਤਾਬ ਵਿਚ ਕਈ ਸਾਲ ਪਹਿਲਾਂ ਹੀ ਇਸ ਗਾਇਕਾ ਨੂੰ ਦੁਨੀਆਂ ਤੋਂ ਤੋਰ ਦਿੱਤਾ ਸੀ। ਇਸ ਕਿਤਾਬ ਦੀ ਨਲਾਇਕੀ ਵਿਚ ਪੰਜਾਬੀ ਯੂਨੀਵਰਸਿਟੀ ਵੀ ਬਰਾਰਬ ਦੀ ਭਾਈਵਾਲ ਸੀ ਜਿਸਨੇ ਇਹ ਕਿਤਾਬ ਛਾਪੀ ਸੀ। ਇਸ ਕਿਤਾਬ ਵਿਚ ਨਿੰਦਰ ਨੇ ਸ਼ਮਸ਼ਾਦ ਬੇਗਮ ਦਾ ਜਨਮ 1898 ਦਾ ਦੱਸਿਆ ਹੈ ਜਦੋਂ ਕਿ ਉਹ 14 ਅਪ੍ਰੈਲ 1919 ਨੂੰ ਅਮ੍ਰਿਤਸਰ ਵਿਚ ਪੈਦਾ ਹੋਏ। ਨਿੰਦਰ ਨੇ ਇਸ ਕਿਤਾਬ ਦੇ ਵਿਚ ਸ਼ਮਸ਼ਾਦ ਬਾਰੇ ਇਹ ਵੀ ਲਿਖਿਆ ਕਿ ਉਹ 14 ਅਗਸਤ 1998 ਨੂੰ ਇਸ ਦੁਨੀਆਂ ਨੂੰ ਛੱਡ ਗਏ ਭਾਵ ਉਨ੍ਹਾਂ ਦੀ ਮਤ ਹੋ ਗਈ ਜਦੋਂ ਕਿ ਸ਼ਮਸ਼ਾਦ ਬੇਗਮ ਜੀ ਦੀ ਮੌਤ 23 ਅਪ੍ਰੈਲ 2013 ਦੀ ਰਾਤ ਨੂੰ ਹੋਈ ਹੈ। ਇਸ ਸਬੰਧੀ ਰੇਡੀਓ ਚੰਨ ਪ੍ਰਦੇਸੀ ਤੇ ਇਸਦੇ ਹੋਸਟ ਅਤੇ ਪੰਜਾਬ ਦੇ ਨਾਮਵਰ ਪੱਤਰਕਾਰ ਪ੍ਰਮਿੰਦਰ ਸਿੰਘ ਟਿਵਾਣਾ ਨੇ ਜਦੋਂ ਇਸ ਵਿਸ਼ੇ ਨੂੰ ਛੋਹਿਆ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਇਹ ਬਿਲਕੁਲ ਤੱਥਾਂ ਤੋਂ ਰਹਿਤ ਮਨਘੜਤ ਕਹਾਣੀ ਸੀ ਜੋ ਕਿ ਇਸ ਮਹਾਨ ਗਾਇਕਾ ਦੀ ਬੇਇਜ਼ਤੀ ਸੀ। ਇਸ ਪ੍ਰੋਗਰਾਮ ਨੂੰ ਸੁਣਕੇ ਔਰਤ ਦੀ ਅਵਾਜ਼ ਵਿਚ ਕਿਸੇ ਸੁਨੀਤਾ ਨੇ ਸ੍ਰ ਟਿਵਾਣਾ ਨੂੰ ਫੋਨ ਕੀਤਾ ਅਤੇ ਔਨ ਏਅਰ ਬੁਰਾ ਭਲਾ ਅਤੇ ਗੈਰਸਾਹਿਤਿਕ ਸ਼ਬਦ ਵਰਤੇ। ਸ੍ਰ ਟਿਵਾਣਾ ਦੇ ਅਨੁਸਾਰ ਉਹ ਕੋਈ ਹੋਰ ਨਹੀਂ ਖੁਦ ਨਿੰਦਰ ਹੀ ਸੀ ਜੋ ਕਿ ਥੋੜ੍ਹੀ ਜਿਹੀ ਆਲੋਚਨਾ ਤੋਂ ਹੀ ਕਪੜਿਆਂ ਤੋਂ ਬਾਹਰ ਹੋ ਗਿਆ। ਇਸਦੀ ਪੂਰੀ ਰਿਕਾਰਡਿੰਗ ਅਤੇ ਫੋਨ ਨੰਬਰ ਰੇਡੀਓ ਚੰਨ ਪ੍ਰਦੇਸੀ ਕੋਲ ਸੁਰੱਖਿਅਤ ਹੈ। ਇਥੇ ਇਹ ਵਰਨਣਯੋਗ ਹੈ ਕਿ ਕਈ ਸਾਲ ਪਹਿਲਾਂ ਛਪੀ ਇਸ ਕਿਤਾਬ ਵਿਚ ਹੋਈ ਇਸ ਬੱਜਰ ਗਲਤੀ ਦੀ ਨਾ ਨਿੰਦਰ ਘੁਗਿਆਣਵੀ ਨੇ ਤੇ ਨਾ ਹੀ ਪੰਜਾਬੀ ਯੂਨੀਵਰਸਿਟੀ ਨੇ ਮੁਆਫੀ ਮੰਗੀ ਹੈ।  
ਅੱਜਨਾਮਾ ਤੋਂ ਧੰਨਵਾਦ ਸਾਹਿਤ

No comments: