ਊਨਾ- ਊਨਾ ‘ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ‘ਚ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ
ਕਰ ਲਿਆ ਹੈ। 50 ਸਾਲਾ ਇਸ ਆਦਮੀ ਨੇ 14 ਸਾਲਾ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ
ਸ਼ਿਕਾਰ ਬਣਾ ਲਿਆ। ਦੋਸ਼ੀ ਨੇ ਪੀੜਤਾ ਨਾਲ ਉਸ ਦੇ ਹੀ ਘਰ ਦੀ ਪਸ਼ੂਸ਼ਾਲਾ ‘ਚ ਬਲਾਤਕਾਰ
ਕੀਤਾ। ਜ਼ਿਕਰਯੋਗ ਹੈ ਕਿ ਦੋਸ਼ੀ ਊਨਾ ਤੋਂ ਕਰੀਬ 8 ਕਿਲੋਮੀਟਰ ਦੂਰ ਬਹਡਾਲਾ ਦਾ ਰਹਿਣ
ਵਾਲਾ ਹੈ। ਦੋਸ਼ੀ ਦੀ ਭੈਣ ਦਾ ਵਿਆਹ ਪੀੜਤਾ ਮਾਸੂਮ ਦੇ ਘਰ ਕੋਲ ਹੋਇਆ ਸੀ ਅਤੇ ਦੋਸ਼ੀ
ਆਪਣੀ ਭੈਣ ਨੂੰ ਮਿਲਣ ਲਈ ਉਸ ਦੇ ਘਰ ਗਿਆ ਹੋਇਆ ਸੀ। ਪੀੜਤਾ ਦੇ ਮਾਤਾ-ਪਿਤਾ ਆਪਣੇ ਕਿਸੇ
ਰਿਸ਼ਤੇਦਾਰ ਦੀ ਖਬਰ ਲੈਣ ਲਈ ਹਸਪਤਾਲ ਗਏ ਹੋਏ ਸਨ ਅਤੇ ਪੀੜਤ ਮਾਸੂਮ ਘਰ ‘ਚ ਇਕੱਲੀ ਸੀ।
ਦੋਸ਼ੀ ਦੀ ਬੁਰੀ ਨਜ਼ਰ ਸ਼ਾਇਦ ਅਜਿਹੇ ਕਿਸੇ ਮੌਕੇ ਦੀ ਤਲਾਸ਼ ‘ਚ ਸੀ। ਦੋਸ਼ੀ ਉਸ ਦੇ ਘਰ
‘ਚ ਵੜ ਗਿਆ ਅਤੇ ਧੋਖੇ ਨਾਲ ਵਰਗਲਾ ਕੇ ਪੀੜਤਾ ਨੂੰ ਉਸ ਦੇ ਹੀ ਘਰ ਦੀ ਪਸ਼ੂਸ਼ਾਲਾ ‘ਚ ਲੈ
ਗਿਆ। ਜਿੱਥੇ ਉਸ ਨੇ ਪੀੜਤਾ ਨਾਲ ਬਲਾਤਕਾਰ ਕੀਤਾ। ਦੋਸ਼ੀ ਆਪਣੀ ਹੈਵਾਨੀਅਤ ਨੂੰ ਅੰਜਾਮ
ਦੇ ਕੇ ਫਰਾਰ ਹੋ ਗਿਆ, ਜਦੋਂ ਪੀੜਤਾ ਦੇ ਮਾਤਾ-ਪਿਤਾ ਘਰ ਵਾਪਸ ਆਏ ਤਾਂ ਉਹ ਦੇਖ ਕੇ
ਹੈਰਾਨ ਰਹਿ ਗਏ ਕਿ ਉਨ੍ਹਾਂ ਦੀ ਹੱਸਦੀ-ਖੇਡਦੀ ਦੁਨੀਆ
ਹੀ ਉਜੜ ਚੁੱਕੀ ਸੀ। ਹਿੰਮਤ ਜੁਟਾ ਕੇ ਉਨ੍ਹਾਂ ਨੇ ਪੁਲਸ ‘ਚ ਸ਼ਿਕਾਇਤ ਕੀਤੀ ਅਤੇ ਪੁਲਸ
ਦੀ ਮਿਹਨਤ ਕਾਰਨ ਦੋਸ਼ੀ ਨੂੰ ਸਿਰਫ 10 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ।
ਫਿਲਹਾਲ ਪੁਲਸ ਮੈਡੀਕਲ ਜਾਂਚ ਤੋਂ ਬਾਅਦ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰੇਗੀ।
www.sabblok.blogspot.com
No comments:
Post a Comment