ਰੋਪੜ-
ਭਾਜਪਾ ਦੇ ਸਟਾਰ ਕੈਂਪੇਨਰ ਅਤੇ ਭਾਰਤੀ ਕ੍ਰਿਕਟ ਜਗਤ ਵਿਚ ਨਾਮੀ ਐਂਕਰ ਵਜੋਂ ਮਸ਼ਹੂਰ
ਨਵਜੋਤ ਸਿੰਘ ਸਿੱਧੂ ਹੁਣ ਚੋਣਾਂ ਦੇ ਮੈਦਾਨ ਵਿਚ ਚੌਕੇ-ਛੱਕੇ ਲਾਉਣ ਦੀ ਥਾਂ ਪਾਰਟੀ ਤੋਂ
ਬੇਮੁਖ ਹੋ ਗਏ ਹਨ। ਇਹ ਖੁਲਾਸਾ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਮੀਡੀਆ ਵਿਚ ਜ਼ਾਹਰ ਕਰਨ
ਤੋਂ ਬਾਅਦ ਪੰਜਾਬ ਦੀ ਭਾਜਪਾ ਦੀ ਸਿਆਸਤ ਵਿਚ ਕਾਫੀ ਉੱਥਲ-ਪੁਥਲ ਮਚਾ ਦਿੱਤਾ ਹੈ। ਪੰਜਾਬ
ਤੋਂ ਲੈ ਕੇ ਦਿੱਲੀ ਤੱਕ ਦੇ ਭਾਜਪਾ ਨੇਤਾ ਇਸ ਮਾਮਲੇ 'ਤੇ ਆਪਣੀ ਰਾਏ ਅਤੇ ਸਫਾਈ ਦੇਣ
ਵਿਚ ਲੱਗੇ ਹੋਏ ਹਨ ਪਰ ਪੰਜਾਬ ਵਿਚ ਉਨ੍ਹਾਂ ਦੀ ਭਾਈਵਾਲ ਅਕਾਲੀ ਦਲ ਪਾਰਟੀ ਦੇ ਬੁਲਾਰੇ
ਦਲਜੀਤ ਸਿੰਘ ਚੀਮਾ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਉਨ੍ਹਾਂ ਅਨੁਸਾਰ
ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਕੋਈ ਵੀ ਮਸਲੇ 'ਤੇ ਕੋਈ ਵੀ ਟਿੱਪਣੀ ਨਹੀਂ ਕਰ
ਸਕਦੇ। ਇਹ ਗੱਲ ਸ਼ੁੱਕਰਵਾਰ ਨੂੰ ਰੋਪੜ ਵਿਚ ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਕਹੀ।www.sabblok.blogspot.com




No comments:
Post a Comment