jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਸੰਤ ਸਮਾਜ ਬਣਿਆ ਸਰਕਾਰੀ ਸਮਾਜ

www.sabblok.blogspot.com
ਦਲ ਖਾਲਸਾ ਅਲਾਇੰਸ
ਪ੍ਰੋ. ਭੁੱਲਰ ਲਈ ਦਿੱਲੀ ਨੂੰ ਚੱਲੇ ਕਾਫ਼ਲੇ ਦਾ ਸੰਤ ਸਮਾਜ ਵੱਲੋਂ ‘ਬਾਈਕਾਟ’?
ਫ਼ਤਹਿਗੜ੍ ਸਾਹਿਬ 18 ਅਪ੍ਰੈਲ ------ : ਅੱਜ ਪੰਥਕ ਜਥੇਬੰਦੀਆਂ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸ਼ਜ਼ਾ ਰੱਦ ਕਰਵਾਉਣ ਲਈ ਜੁੜੇ ਪੰਥਕ ਜਥੇਬੰਦੀਆਂ ਦੇ ਦਿੱਲੀ ਨੂੰ ਚੱਲੇ ਕਾਫ਼ਲੇ ’ਚ ਸੰਤ ਸਮਾਜ ਦਾ ‘ਗਾਇਬ’ ਰਹਿਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਇਕੱਠ ’ਚ ਸੰਤ ਸਮਾਜ ਦਾ ਕੋਈ ਵੀ ਮੈਂਬਰ ਜਾਂ ਆਹੁਦੇਦਾਰ ਨਜ਼ਰ ਨਹੀਂ ਆਇਆ। ਹਾਲਾਂਕਿ ਪਿਛਲੇ ਦਿਨੀਂ ਪੰਥਕ ਜਥੇਬੰਦੀਆਂ ਵਲੋਂ ਜਾਰੀ ਕੀਤੀ ਗਈ ਪ੍ਰੈਸ ਸਟੇਟਮੈਂਟ ’ਚ ਕਿਹਾ ਗਿਆ ਸੀ ਕਿ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਵੀ ਇਸ ਕਾਫ਼ਲੇ ’ਚ ਸ਼ਾਮਿਲ ਹੋਣਗੇ ਪਰ ਅਜ ਉਨ੍ਹਾਂ ਦੀ ਗੈਰ ਹਾਜ਼ਰੀ ਇਸ ਇਕੱਠ ’ਚ ਸ਼ਾਮਿਲ ਸੰਗਤਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਇਹ ਮੁੱਦਾ ਉਠਾਇਆ ਤਾਂ ਆਗੂਆਂ ’ਚ ਮੌਜ਼ੂਦ ਫ਼ਤਹਿਗੜ੍ਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਜੋ ਕਿ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵਾ ਦੇ ਪੁੱਤਰ ਵੀ ਹਨ ਨੇ ਕਿਹਾ ਕਿ, “ਸੰਤ ਸਮਾਜ ਵਲੋਂ ਮੈਂ ਆਇਆ ਹਾਂ’, ਤਾਂ ਸ. ਮਾਨ ਨੇ ਉਸੇ ਵਕਤ ਉਨ੍ਹਾਂ ਨੂੰ ਇਹ ਕਹਿੰਦਿਆਂ ਟੋਕ ਦਿੱਤਾ ਕਿ “ਤੁਸੀਂ ਤਾਂ ਸ਼੍ਰੋਮਣੀ ਕਮੇਟੀ ਵਲੋਂ ਆਏ ਹੋ।” ਭਾਵੇਂ ਕਿ ਗੁਰਪ੍ਰੀਤ ਸਿੰਘ ਰੰਧਾਵਾ ਨੇ ਬਾਅਦ ’ਚ ਆਪਣਾ ਪੱਖ ਸਪੱਸ਼ਟ ਕਰਨਾ ਚਾਹਿਆ ਕਿ ਮੇਰੇ ਪਿਤਾ ਹਰੀ ਸਿੰਘ ਰੰਧਾਵਾ ਇਸ ਸਮੇਂ ਵਿਦੇਸ਼ ’ਚ ਹਨ, ਜਿਸ ਕਾਰਨ ਉਨ੍ਹਾਂ ਵਲੋਂ ਮੈਂ ਇੱਥੇ ਹਾਜ਼ਰੀ ਲਵਾ ਰਿਹਾ ਹਾਂ। ਪਰ ਉਨ੍ਹਾਂ ਦਾ ਇਹ ਸਪੱਸ਼ਟੀਕਰਨ ਇਕੱਠ ’ਚ ਸ਼ਾਮਿਲ ਸੰਗਤਾਂ ਦੀ ਤਸੱਲੀ ਨਾ ਕਰਵਾ ਸਕਿਆ ਅਤੇ ਸੰਗਤ ’ਚ ਸ਼ਾਮਿਲ ਲੋਕ ਸੰਤ ਸਮਾਜ ਨੂੰ ‘ਸੰਤ ਯੂਨੀਆਨ’ ਕਹਿ ਕੇ ਨਿੰਦਾ ਕਰਦੇ ਵੀ ਸੁਣੇ ਗਏ। ਲੋਕਾਂ ’ਚ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਲੈ ਕੇ ਬਹੁਤ ਗੁੱਸਾ ਵੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਲਈ ਅਖ਼ਬਾਰਾਂ ’ਚ ਇਸ਼ਤਿਹਾਰ ਲਗਵਾ ਕੇ ਵੋਟਾਂ ਮੰਗਣ ਵਾਲੇ ਬਾਬਾ ਧੁੰਮਾਂ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਪ੍ਰੋ. ਭੁੱਲਰ ਦੀ ਫ਼ਾਂਸੀ ਦੀ ਸ਼ਜ਼ਾ ਰੱਦ ਕਰਵਾਉਣ ਲਈ ਮਤਾ ਪਾਸ ਕਰਵਾਉਣ ਲਈ ਜ਼ੋਰ ਪਾਉਣ। ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਕੌਮ ਨੂੰ ਜਵਾਬ ਦੇਣ ਕਿ ਕਿ ਆਧਾਰ ’ਤੇ ਉਨ੍ਹਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।
ਸੰਤ ਸਮਾਜ ਬਣਿਆ ਸਰਕਾਰੀ ਸਮਾਜ
ਦਲ ਖਾਲਸਾ ਅਲਾਇੰਸ
ਪ੍ਰੋ. ਭੁੱਲਰ ਲਈ ਦਿੱਲੀ ਨੂੰ ਚੱਲੇ ਕਾਫ਼ਲੇ ਦਾ ਸੰਤ ਸਮਾਜ ਵੱਲੋਂ ‘ਬਾਈਕਾਟ’?
ਫ਼ਤਹਿਗੜ੍ ਸਾਹਿਬ 18 ਅਪ੍ਰੈਲ (ਪੰਜਾਬ ਨਿਊਜ਼ ਬਿਊਰੋ) : ਅੱਜ ਪੰਥਕ ਜਥੇਬੰਦੀਆਂ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸ਼ਜ਼ਾ ਰੱਦ ਕਰਵਾਉਣ ਲਈ ਜੁੜੇ ਪੰਥਕ ਜਥੇਬੰਦੀਆਂ ਦੇ ਦਿੱਲੀ ਨੂੰ ਚੱਲੇ ਕਾਫ਼ਲੇ ’ਚ ਸੰਤ ਸਮਾਜ ਦਾ ‘ਗਾਇਬ’ ਰਹਿਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਇਕੱਠ ’ਚ ਸੰਤ ਸਮਾਜ ਦਾ ਕੋਈ ਵੀ ਮੈਂਬਰ ਜਾਂ ਆਹੁਦੇਦਾਰ ਨਜ਼ਰ ਨਹੀਂ ਆਇਆ। ਹਾਲਾਂਕਿ ਪਿਛਲੇ ਦਿਨੀਂ ਪੰਥਕ ਜਥੇਬੰਦੀਆਂ ਵਲੋਂ ਜਾਰੀ ਕੀਤੀ ਗਈ ਪ੍ਰੈਸ ਸਟੇਟਮੈਂਟ ’ਚ ਕਿਹਾ ਗਿਆ ਸੀ ਕਿ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਵੀ ਇਸ ਕਾਫ਼ਲੇ ’ਚ ਸ਼ਾਮਿਲ ਹੋਣਗੇ ਪਰ ਅਜ ਉਨ੍ਹਾਂ ਦੀ ਗੈਰ ਹਾਜ਼ਰੀ ਇਸ ਇਕੱਠ ’ਚ ਸ਼ਾਮਿਲ ਸੰਗਤਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਇਹ ਮੁੱਦਾ ਉਠਾਇਆ ਤਾਂ ਆਗੂਆਂ ’ਚ ਮੌਜ਼ੂਦ ਫ਼ਤਹਿਗੜ੍ਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਜੋ ਕਿ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵਾ ਦੇ ਪੁੱਤਰ ਵੀ ਹਨ ਨੇ ਕਿਹਾ ਕਿ, “ਸੰਤ ਸਮਾਜ ਵਲੋਂ ਮੈਂ ਆਇਆ ਹਾਂ’, ਤਾਂ ਸ. ਮਾਨ ਨੇ ਉਸੇ ਵਕਤ ਉਨ੍ਹਾਂ ਨੂੰ ਇਹ ਕਹਿੰਦਿਆਂ ਟੋਕ ਦਿੱਤਾ ਕਿ “ਤੁਸੀਂ ਤਾਂ ਸ਼੍ਰੋਮਣੀ ਕਮੇਟੀ ਵਲੋਂ ਆਏ ਹੋ।” ਭਾਵੇਂ ਕਿ ਗੁਰਪ੍ਰੀਤ ਸਿੰਘ ਰੰਧਾਵਾ ਨੇ ਬਾਅਦ ’ਚ ਆਪਣਾ ਪੱਖ ਸਪੱਸ਼ਟ ਕਰਨਾ ਚਾਹਿਆ ਕਿ ਮੇਰੇ ਪਿਤਾ ਹਰੀ ਸਿੰਘ ਰੰਧਾਵਾ ਇਸ ਸਮੇਂ ਵਿਦੇਸ਼ ’ਚ ਹਨ, ਜਿਸ ਕਾਰਨ ਉਨ੍ਹਾਂ ਵਲੋਂ ਮੈਂ ਇੱਥੇ ਹਾਜ਼ਰੀ ਲਵਾ ਰਿਹਾ ਹਾਂ। ਪਰ ਉਨ੍ਹਾਂ ਦਾ ਇਹ ਸਪੱਸ਼ਟੀਕਰਨ ਇਕੱਠ ’ਚ ਸ਼ਾਮਿਲ ਸੰਗਤਾਂ ਦੀ ਤਸੱਲੀ ਨਾ ਕਰਵਾ ਸਕਿਆ ਅਤੇ ਸੰਗਤ ’ਚ ਸ਼ਾਮਿਲ ਲੋਕ ਸੰਤ ਸਮਾਜ ਨੂੰ ‘ਸੰਤ ਯੂਨੀਆਨ’ ਕਹਿ ਕੇ ਨਿੰਦਾ ਕਰਦੇ ਵੀ ਸੁਣੇ ਗਏ। ਲੋਕਾਂ ’ਚ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਲੈ ਕੇ ਬਹੁਤ ਗੁੱਸਾ ਵੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਲਈ ਅਖ਼ਬਾਰਾਂ ’ਚ ਇਸ਼ਤਿਹਾਰ ਲਗਵਾ ਕੇ ਵੋਟਾਂ ਮੰਗਣ ਵਾਲੇ ਬਾਬਾ ਧੁੰਮਾਂ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਪ੍ਰੋ. ਭੁੱਲਰ ਦੀ ਫ਼ਾਂਸੀ ਦੀ ਸ਼ਜ਼ਾ ਰੱਦ ਕਰਵਾਉਣ ਲਈ ਮਤਾ ਪਾਸ ਕਰਵਾਉਣ ਲਈ ਜ਼ੋਰ ਪਾਉਣ। ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਕੌਮ ਨੂੰ ਜਵਾਬ ਦੇਣ ਕਿ ਕਿ ਆਧਾਰ ’ਤੇ ਉਨ੍ਹਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।

No comments: