jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਪੁਲਿਸ ਜ਼ਬਰ ਦੇ ਸੱਚ ਕਾਰਨ ਸਰਕਾਰ ਨੇ ਪਾਬੰਦੀ ਲਗਾਈ : ਪੰਚ ਪ੍ਰਧਾਨੀ

www.sabblok.blogspot.com

ਫ਼ਿਲਮ ‘ਸਾਡਾ ਹੱਕ’ ਨੂੰ ਜਾਰੀ ਕਰਵਾਉਣ ਲਈ ਪੰਜਾਬ ਭਰ ’ਚ ਸਿੱਖ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ।
ਫ਼ਤਹਿਗੜ੍ਹ ਸਾਹਿਬ  : ਪੰਥ ਤੇ ਪੰਜਾਬ ’ਤੇ ਝੁੱਲੇ ਸੰਤਾਪ ਦਾ ਸੱਚ ਬਿਅਨਦੀ ਫ਼ਿਲਮ ‘ਸਾਡਾ ਹੱਕ’ ’ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸਖ਼ਤ ਨਿੰਦਾ ਕੀਤੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਸਰਪ੍ਰਸਤ ਕਮਿੱਕਰ ਸਿੰਘ ਮੁਕੰਦਪੁਰ, ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਬਾਦਲ ਸਰਕਾਰ ਨੇ ਇਹ ਪਾਬੰਦੀ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ’ਤੇ ਲਗਾਈ ਹੈ ਕਿਉਂਕਿ ਪੁਲਿਸ ਸਿਸਟਮ ਵਲੋਂ ਉਸ ਸਮੇਂ ਦੌਰਾਨ ਪੰਜਾਬ ਦੇ ਲੋਕਾਂ ’ਤੇ ਢਾਹੇ ਗਏ ਕਹਿਰ ਦੀ ਗੱਲ ਇਸ ਫ਼ਿਲਮ ’ਚ ਕੀਤੀ ਗਈ ਹੈ। ਇਸ ਸੱਚ ਨੂੰ ਲੋਕਾਂ ਸਾਹਮਣੇ ਆਉਣ ਤੋਂ ਰੋਕਣ ਲਈ ਹੀ ਅਕਾਲੀ-ਭਾਜਪਾ ਸਰਕਾਰ ਨੇ ਇਸ ਫ਼ਿਲਮ ’ਤੇ ਪਾਬੰਦੀ ਲਗਾ ਕੇ ਪੰਜਾਬ ਦੇ ਹੱਕ-ਸੱਚ ’ਤੇ ਡਾਕਾ ਮਾਰਿਆ ਹੈ। ੳਕਤ ਆਗੂਆਂ ਨੇ ਕਿਹਾ ਕਿ ਇੱਕ ਸਕਰੀਨਿੰਗ ਦੌਰਾਨ ਉਨ੍ਹਾਂ ਨੇ ਇਹ ਫ਼ਿਲਮ ਦੇਖੀ ਹੈ ਅਤੇ ਇਸ ਵਿੱਚ ਕਿਸੇ ਵੀ ਧਰਮ ਜਾਂ ਵਰਗ ਦੇ ਖਿਲਾਫ਼ ਕੁਝ ਵੀ ਨਹੀਂ ਵਿਖਾਇਆ ਗਿਆ। ਸਗੋਂ ਇਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੀ ਫ਼ਿਲਮ ਹੈ। ਇਸ ਫ਼ਿਲਮ ਵਿਰੁੱਧ ਉਹੀ ਲੋਕ ਰੌਲਾ ਪਾ ਰਹੇ ਹਨ ਜਿਹੜੇ ਪੰਜਾਬ ਦੇ ਲੋਕਾਂ ਖਾਸ ਕਰ ਸਿੱਖਾਂ ’ਤੇ ਹੋਏ ਜ਼ੁਲਮਾਂ ਲਈ ਜਿੰਮੇਵਾਰ ਰਹੇ ਹਨ ਅਤੇ ਅੱਜ ਵੀ ਦੋਵਾਂ ਭਾਈਚਾਰਿਆਂ ਵਿਚਕਾਰ ਅੱਗਾਂ ਲਗਵਾਉਣ ’ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਫ਼ਿਲਮਾਂ ਸਬੰਧੀ ਫੈਸਲੇ ਲੈਣ ਦਾ ਕੰਮ ਸੈਂਸਰ ਬੋਰਡ ਦਾ ਹੈ ਨਾ ਕਿ ਸਰਕਾਰਾਂ ਦਾ ।ਉਨ੍ਹਾਂ ਕਿਹਾ ਬਾਦਲ ਸਰਕਾਰ ਦੀ ਸੋਚ ਸਪੱਸ਼ਟ ਹੈ ਕਿ ਪੰਜਾਬ ਦੀ ਧਰਤੀ ’ਤੇ ਸਿੱਖ ਵਿਰੋਧੀ ਫ਼ਿਲਮਾਂ ਤਾਂ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਵੀ ਚੱਲਣਗੀਆਂ ਪਰ ਸਿੱਖਾਂ ਦੇ ਹੱਕ ਦੀ ਗੱਲ ਕਰਦੀ ਕੋਈ ਵੀ ਫ਼ਿਲਮ ਅਖੌਤੀ ਪੰਥਕ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਸਕਦੀ।
ਫ਼ਿਲਮ ‘ਸਾਡਾ ਹੱਕ’ ਨੂੰ ਜਾਰੀ ਕਰਵਾਉਣ ਲਈ ਪੰਜਾਬ ਭਰ ’ਚ ਸਿੱਖ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ।

No comments: