
ਨੰਗਲ,
17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਮੈਂ ਖਾਲਸਾ ਸਾਜਨਾ ਦਿਵਸ ਮਗਰੋਂ ਆਪਣੇ ਸਾਰੇ ਹੀ
ਸਟੇਜ ਸ਼ੋਅ ਪ੍ਰੋਗਰਾਮ ਤੇ ਪੰਜਾਬੀ ਗੀਤ ਗਾਉਣੇ ਬੰਦ ਕਰਕੇ ਕੇਵਲ ਧਾਰਮਿਕ ਗੀਤ ਹੀ ਗਾਉਣ
ਦਾ ਫੈਸਲਾ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਾਲ ਹੀ 'ਚ ਅੰਮਿ੍ਤ ਛੱਕ ਕੇ
ਸਿੰਘ ਸਜੇ ਵਿਸ਼ਵ ਪ੍ਰਸਿੱਧ ਗਾਇਕ ਕੇ. ਐਸ. ਮੱਖਣ ਨੇ ਕੀਤਾ | ਉਨ੍ਹਾਂ ਕਿਹਾ ਕਿ ਹੁਣ
ਉਨ੍ਹਾਂ ਤੈਅ ਕੀਤਾ ਕਿ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਾਲੀਆਂ ਫਿਲਮਾਂ 'ਚ ਕੰਮ
ਕਰਨ ਨੂੰ ਹੀ ਤਰਜੀਹ ਦੇਣਗੇ | ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਪਸਾਰ ਲਈ ਜੂਝਣਾ
ਹੀ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਹੈ | ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਬਣਨ
ਵਾਲੀਆਂ ਧਾਰਮਿਕ ਫਿਲਮਾਂ 'ਚ ਵੀ ਕੇਵਲ ਸਿੱਖੀ ਸਰੂਪ ਵਾਲੇ ਕਲਾਕਾਰ ਹੀ ਕੰਮ ਕਰਨਗੇ ਤੇ
ਧਾਰਮਿਕ ਆਡੀਓ ਕੈਸਿਟਾਂ 'ਚ ਵੀ ਮਿਊਜ਼ਿਕ ਕੇਵਲ ਸਿੱਖੀ ਸਰੂਪ ਵਾਲੇ ਲੋਕ ਹੀ ਤਿਆਰ ਕਰਨਗੇ
| ਉਨ੍ਹਾਂ ਕਿਹਾ ਕਿ ਮੈਂ ਨਵਾਂ ਨਾਨਕਸਰ ਠਾਠ ਬੁਲੰਦਪੁਰੀ ਵਿਖੇ ਬਾਬਾ ਬਲਦੇਵ ਸਿੰਘ ਦੀ
ਪ੍ਰੇਰਨਾ ਸਦਕਾ ਹੀ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕਈ
ਸਟੇਜ ਸ਼ੋਅ ਅੰਮਿ੍ਤ ਛਕਣ ਮਗਰੋਂ ਰੱਦ ਕੀਤੇ ਹਨ ਤੇ ਦੋ ਪੰਜਾਬੀ ਫਿਲਮਾਂ 'ਆਖਰੀ ਮੌਕਾ'
ਤੇ ਸ਼ਤਰੰਜ 'ਚ ਵੀ ਗਾਏ ਹੋਏ ਗੀਤਾਂ 'ਚ ਪਰਦੇ 'ਤੇ ਨਹੀਂ ਆਉਣਗੇ | ਉਨ੍ਹਾਂ ਕਿਹਾ ਕਿ
ਅੱਜ ਉਨ੍ਹਾਂ ਨੂੰ ਅੰਮਿ੍ਤ ਛਕ ਕੇ ਫਖਰ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਅਜੋਕੀ ਨੌਜਵਾਨ
ਪੀੜ੍ਹੀ ਨੂੰ ਅਪੀਲ ਕੀਤੀ ਕਿ ਪਤਿਤਪੁਣੇ ਤੋਂ ਬਚ ਕੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ |
No comments:
Post a Comment