jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਸਰਕਾਰੀ ਬੇਵਫ਼ਾਈ ਦਾ ਬੋਝ ਚੁੱਕੀ ਵਿਦਾ ਹੋਣਗੀਆਂ ਪੰਚਾਇਤਾਂ

www.sabblok.blogspot.com


ਲੁਧਿਆਣਾ : ਸੂਬੇ ਦੀਆਂ 2806 ਗਰਾਮ ਪੰਚਾਇਤਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ ਸਰਕਾਰ ਦੀ ਬੇਵਫ਼ਾਈ ਦਾ ਬੋਝ ਚੁੱਕੀ ਛੇਤੀ ਹੀ ਵਿਦਾ ਹੋ ਜਾਣਗੇ। ਸਰਬਸੰਮਤੀ ਨਾਲ ਚੁਣੀਆਂ ਇਨ੍ਹਾਂ ਪੰਚਾਇਤਾਂ ਦਾ ਕਾਰਜਕਾਲ ਖ਼ਤਮ ਹੋਣ ਕੰਢੇ ਹੈ ਪਰ ਇਨ੍ਹਾਂ ਨੂੰ ਵਿਕਾਸ ਲਈ ਤਿੰਨ-ਤਿੰਨ ਲੱਖ ਰੁਪਏ ਦੀ ਉਤਸ਼ਾਹ ਵਧਾਊ ਗਰਾਂਟ ਦੇਣ ਦਾ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ। 26 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਪਿੱਛੋਂ ਮਈ ਮਹੀਨੇ 'ਚ 12,329 ਪੰਚਾਇਤਾਂ ਲਈ ਮੁੜ ਚੋਣਾਂ ਹੋ ਜਾਣਗੀਆਂ। ਸਰਕਾਰ ਦਾ ਵਾਅਦਾ ਮਹਿਜ਼ ਜ਼ੁਬਾਨੀ ਜਮ੍ਹਾਂ ਖ਼ਰਚ ਸਾਬਤ ਹੋਇਆ ਅਤੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਇਨਾਮ ਦੇ ਤੌਰ 'ਤੇ ਮਿਲਣ ਵਾਲੀ 84.18 ਕਰੋੜ ਰੁਪਏ ਦੀ ਰਾਸ਼ੀ ਦੇਣੋਂ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਦਰਅਸਲ ਪੰਚਾਇਤੀ ਚੋਣਾਂ ਦੌਰਾਨ ਹੋਣ ਵਾਲੀ ਚੋਣ ਰੰਜਿਸ਼ ਜਾਂ ਹਿੰਸਾ, ਪੰਚਾਇਤ ਮੈਂਬਰਾਂ ਤੇ ਪਿੰਡ ਦੇ ਲੋਕਾਂ ਦਾ ਆਪਸੀ ਭਾਈਚਾਰਾ ਬਣਾਈ ਰੱਖਣ ਤੇ ਚੋਣ ਖ਼ਰਚ ਬਚਾਉਣ ਲਈ ਸਰਕਾਰ ਨੇ 26 ਮਈ 2008 ਨੂੰ ਪੰਚਾਇਤ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੋ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇਗੀ ਉਸ ਪਿੰਡ ਦੇ ਵਿਕਾਸ ਲਈ ਇੰਟੈਂਸਿਵ ਦੇ ਤੌਰ 'ਤੇ ਤਿੰਨ ਲੱਖ ਰੁਪਏ ਮਿਲਣਗੇ ਪਰ ਸਰਕਾਰ ਦਾ ਇਹ ਐਲਾਨ ਮਹਿਜ਼ ਸਬਜ਼-ਬਾਗ਼ ਹੀ ਸਾਬਤ ਹੋਇਆ। ਪੰਜਾਬ ਹਿਊਮਨ ਇੰਪਾਵਰਮੈਂਟ ਲੀਗ (ਹੈਲਪ) ਨਾਂ ਦੀ ਗ਼ੈਰ-ਸਰਕਾਰੀ ਸੰਸਥਾ ਨੇ ਜਦੋਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਆਰਟੀਆਈ ਕਾਨੂੰਨ ਤਹਿਤ ਗਰਾਂਟ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਦੋ ਟੁੱਕ ਜਵਾਬ ਦਿੱਤਾ ਕਿ ਸਰਕਾਰ ਨੇ ਇਹ ਐਲਾਨ ਕੀਤਾ ਹੋਵੇਗਾ ਪਰ ਵਿਭਾਗ ਵਲੋਂ ਇਸ ਸਬੰਧੀ ਕੋਈ ਇਸ਼ਤਿਹਾਰ ਜਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਸੂਤਰਾਂ ਮੁਤਾਬਕ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਯੋਜਨਾ ਵਿਭਾਗ ਨੂੰ ਇਹ ਤਜਵੀਜ਼ ਭੇਜੀ ਸੀ ਪਰ ਸੂਬੇ ਦੇ ਖ਼ਜ਼ਾਨੇ ਦੀ ਮਾਲੀ ਹਾਲਤ ਦੇ ਮੱਦੇਨਜ਼ਰ ਇਸ ਯੋਜਨਾ ਨੂੰ ਵਿਭਾਗ ਨੇ ਸਿਰੇ ਤੋਂ ਨਕਾਰ ਦਿੱਤਾ।
ਮੰਤਰੀ ਨੇ ਕੀਤੇ ਹੱਥ ਖੜ੍ਹੇ, ਫਿਰ ਕਰਨਗੇ ਵਾਅਦਾ
ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਹਿਲਾਂ ਜੋ ਐਲਾਨ ਹੋਇਆ ਉਸ ਨੂੰ ਪੂਰਾ ਕਰਨ ਵਿਚ ਅਸੀਂ ਅਸਮਰੱਥ ਹਾਂ ਪਰ ਇੰਨਾ ਤੈਅ ਹੈ ਕਿ ਇਸ ਵਾਰ ਜੋ ਵੀ ਐਲਾਨ ਹੋਵੇਗਾ ਉਸ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਾਮੀ ਪੰਚਾਇਤੀ ਚੋਣਾਂ 'ਚ ਸਾਡੀ ਕੋਸ਼ਿਸ਼ ਹੋਵੇਗੀ ਕਿ ਲਗਪਗ 50 ਪ੍ਰਤੀਸ਼ਤ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣ।
ਕਿਸ ਕਿਸ ਜ਼ਿਲ੍ਹੇ ਵਿਚ ਕਿੰਨੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸਨ
ਅੰਮਿ੍ਰਤਸਰ---168
ਬਿਠੰਡਾ---18
ਬਰਨਾਲਾ---22
ਫਿਰੋਜ਼ਪੁਰ---273
ਫ਼ਰੀਦਕੋਟ---30
ਫਤਹਿਗੜ੍ਹ ਸਾਹਿਬ---109
ਗੁਰਦਾਸਪੁਰ---309
ਜਲੰਧਰ---223
ਕਪੂਰਥਲਾ---145
ਲੁਧਿਆਣਾ---202
ਮਾਨਸਾ---31
ਸ੍ਰੀ ਮੁਕਤਸਰ ਸਾਹਿਬ---42
ਮੋਗਾ---90
ਪਟਿਆਲਾ---180
ਰੂਪਨਗਰ---216
ਸੰਗਰੂਰ---44
ਮੋਹਾਲੀ---76
ਨਵਾਂਸ਼ਹਿਰ---165
ਤਰਨਤਾਰਨ---95

No comments: