jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 April 2013

ਭੋਗਪੁਰ ਦਰਪਣ ਵੇਬਸਾਇਟ ਰੋਜ਼ਾਨਾਂ ਭੋਗਪੁਰ ਦਰਪਣ ਅੱਖਬਾਰ ਰਲੀਜ਼-----ਜਸਪਾਲ ਸੁਖੀਜਾ ਨੇ ਵੇਬਸਾਇਟ ਅਤੇ ਤਰਲੋਕ ਸਿੰਘ ਜੰਡੀਰ ਨੇ ਅੱਖਬਾਰ ਕੀਤੀ ਰਲੀਜ਼

www.sabblok.blogspot.com
ਭੋਗਪੁਰ ( ਆਸ਼ਿਸ਼ ਭਾਰਦਵਾਜ ):ਭੋਗਪੁਰ ਇਲਾਕੇ ਦੀ ਪਹਿਲੀ ਸ਼ਾਮ ਦੀ ਰੋਜ਼ਾਨਾ ਅੱਖਬਾਰ ਭੋਗਪੁਰ ਦਰਪਣ ਦੇ ਪਹਿਲੇ ਅੰਕ ਦਾ ਰਲੀਜ਼ ਸਮਾਰੋਹ ਅੱਜ ਰਾਮ ਨੋਵੀਂ ਦੇ ਸ਼ੁਭ ਮੋਕੇ ਇੱਕ ਸਾਦੇ ਸਮਾਗਮ ਦੋਰਾਨ ਸਥਾਨਕ ਰਾਮ ਮੰਦਿਰ ਵਿੱਚ ਭੋਗਪੁਰ ਦੀਆਂ ਪ੍ਰਮੁਖ ਹਸਤੀਆਂ ਦੀ ਹਾਜਰੀ ਵਿਚ ਸੰਪਨ ਹੋਇਆ । ਇਸ ਸਮਾਰੋਹ ਦੋਰਾਨ ਜਸਪਾਲ ਸੁਖੀਜਾ (ਬਿੱਲਾ) ਪ੍ਰਧਾਨ ਰਾਮ ਮੰਦਿਰ ਕਮੇਟੀ ਭੋਗਪੁਰ ਨੇ  ਰੋਜ਼ਾਨਾ ਅੱਖਬਾਰ ਭੋਗਪੁਰ ਦਰਪਣ ਦੇ ਪਹਿਲੇ ਅੰਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਅਤੇ ਤਰਲੋਕ ਸਿੰਘ ਜੰਡੀਰ ਨੇ ਬਟਨ ਦਬਾ ਕੇ ਰੋਜ਼ਾਨਾ ਅੱਖਬਾਰ ਭੋਗਪੁਰ ਦਰਪਣ  ਦੀ ਵੇਬਸਾਇਟ www.bhogpurdarpan.com ਚਾਲੂ ਕੀਤੀ । ਇਸ ਮੌਕੇ ਆਪਣੇ  ਪ੍ਰਧਾਨਗੀ ਭਾਸ਼ਣ ਦੋਰਾਨ ਬੋਲਦਿਆਂ  ਜਸਪਾਲ ਸੁਖੀਜਾ (ਬਿੱਲਾ) ਨੇ ਕਿਹਾ ਕਿ ਬੇਸ਼ਕ ਇਲਾਕੇ ਵਿੱਚ ਕਈ ਹਫਤਾਵਾਰੀ ਅਤੇ ਮਾਸਿਕ ਅਖਬਾਰਾਂ ਚੱਲ ਰਹੀਆਂ ਹਨ ਪਰ ਭੋਗਪੁਰ ਵਿੱਚ ਕੋਈ ਵੀ ਰੋਜ਼ਾਨਾ ਅਖ਼ਬਾਰ ਨਹੀ ਸੀ ਜਿਸ ਦੀ ਘਾਟ ਤਾ ਮਹਸੂਸ ਕੀਤੀ ਜਾਂਦੀ ਸੀ ਪਰ ਇਨ੍ਹਾਂ ਵੱਡਾ ਉਪਰਾਲਾ ਕਰਨਾ ਹਰ ਕਿਸੇ ਦੇ ਵਸ ਦਾ ਨਹੀ ਸੀ ਕਿਓਕਿ ਅੱਜ ਦੇ ਯੁਗ ਵਿੱਚ ਅਖ਼ਬਾਰ ਚ੍ਲਾਉਣਾ ਵੀ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ ਰਾਜਨ ਮਦਾਨ ਨਾਲ ਅਮਿਤ ਭਾਰਦਵਾਜ , ਸੁਭਾਸ਼ ਵਰਮਾ , ਸੀਨੀਅਰ ਪਤਰਕਾਰ ਸ਼੍ਰੀ ਰਾਜੇਸ਼ ਸੂਰੀ, ਅਤੇ  ਸੀਨੀਅਰ ਪਤਰਕਾਰ ਦੈਨਿਕ ਜਾਗਰਣ ਰਜਿੰਦਰ ਅਰੋੜਾ ਦੀ ਟੀਮ ਵਲੋਂ ਰੋਜ਼ਾਨਾ ਅੱਖਬਾਰ ਭੋਗਪੁਰ ਦਰਪਣ ਨੂੰ ਚਾਲੂ ਕਰਨ ਦਾ ਜੋ ਉਪਰਾਲਾ ਕੀਤਾ ਹੈ ਉਹ ਸਚਮੁਚ ਹੀ ਸ਼ਲਾਘਾ ਯੋਗ ਹੈ ਅਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ । ਇਸ ਮੌਕੇ ਉਘੇ ਸਮਾਜ ਸੇਵਕ ਤਰਲੋਕ ਸਿੰਘ ਜੰਡੀਰ ਨੇ ਆਏ ਮਹਿਮਾਨਾਂ ਨੂੰ ਸਮਬੋਧਿਤ ਕਰਦੇ ਹੋਏ ਕਿਹਾ ਕਿ ਇਸ ਅਖ਼ਬਾਰ ਤੇ ਸਾਨੂੰ ਅਤੇ ਸਾਡੇ ਸਮਾਜ ਨੂੰ ਬਹੁਤ ਸਾਰੀਆਂ ਆਸਾ ਹਨ ਤੇ ਉਮੀਦ ਕਰਦੇ ਹੈ ਕਿ ਇਹ ਅਖ਼ਬਾਰ ਹੱਕ ਸਚ ਅਤੇ ਲੋਕ ਹਿਤਾਂ ਦੀ ਪਹਰੇਦਾਰ ਬਣਕੇ ਉਭਰੇਗਾ । ਇਸ ਮੌਕੇ  ਜਿਸ ਵਿੱਚ ਜਸਪਾਲ ਸੁਖੀਜਾ ( ਬਿੱਲਾ ) ਪ੍ਰਧਾਨ ਰਾਮ ਮੰਦਿਰ ਕਮੇਟੀ ਰਜਨੀਸ਼ ਸ਼ਰਮਾ ਪ੍ਰਧਾਨ ਨਵਯੁਗ ਕਲਬ ਸ਼੍ਰੀ ਰਾਜ ਕੁਮਾਰ ਰਾਜਾ ਪ੍ਰਧਾਨ ਡਿਵੈਲਪਮੇੰਟ ਕਮੇਟੀ ਭੋਗਪੁਰ ,ਮੋਹਨ ਲਾਲ ਭੰਡਾਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੋਗਪੁਰ ਚਰਨਜੀਤ ਅਰੋੜਾ ਗਨੇਸ਼ ਸਵੀਟਸ ਵਾਲੇ ਸ਼੍ਰੀ ਰਕੇਸ਼ ਤਲਵਾੜ ਸੇਵਾਦਾਰ ਰਾਮ ਮੰਦਿਰ ਮਾਸਟਰ ਅਨਿਸ਼ੀਕਾੰਤ ਸਰਮਾਂ ਰਜੇਸ਼ ਖੋਸਲਾ ਸ਼੍ਰੀ ਰਕੇਸ਼ ਮਹਿਤਾ ਪ੍ਰਧਾਨ ਕਾਂਗਰਸ ਕਮੇਟੀ(ਸ਼ਹਿਰੀ) ਭੋਗਪੁਰ ,ਸ਼੍ਰੀ ਅਸ਼ਵਨ ਭੱਲਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਜਲੰਧਰ ਰਜਿੰਦਰ ਗਾਂਧੀ ,ਸੁਭਾਸ਼ ਅਰੋੜਾ ਅਮਿਤ ਅਰੋੜਾ ,ਮੁਕੇਸ਼ ਅਰੋੜਾ ,ਰਜੀਵ ਮਹਿਤਾ ਕ੍ਰਿਸ਼ਨ ਗੋਪਾਲ ਰੰਗੋਲੀ ,ਰਾਜਨ ਮਦਾਨ ਸੰਪਾਦਕ ਭੋਗਪੁਰ ਦਰਪਣ ਅਮਿਤ ਭਾਰਦਵਾਜ ਪੱਤਰਕਾਰ ਦੈਨਿਕ ਭਾਸਕਰ ਬੰਟੀ ਖਰਬੰਦਾ ਸੋਨੂ ਅਰੋੜਾ ਐਸ ਕੇ ਅਰੋੜਾ ਰਜਿੰਦਰ ਅਰੋੜਾ ਪੱਤਰਕਾਰ ਦੈਨਿਕ ਜਾਗਰਣ  ,  ਨੀਤੀਸ਼ ਮਲਿਕ ਸਮੇਤ ਆਦਿ  ਹਾਜਿਰ ਸਨ 

No comments: