jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 April 2013

ਪੈਸਿਆਂ ਦੀ ਤਾਕਤ ਦੇ ਅੱਗੇ ਇਕ ਵਾਰ ਫਿਰ ਖੂਨ ਦੇ ਰਿਸ਼ਤੇ ਕਮਜ਼ੋਰ

www.sabblok.blogspot.com

-ਨਕੋਦਰ---(ਟੋਨੀ/ਬਿੱਟੂ)----ਪੈਸਿ
ਆਂ ਦੀ ਤਾਕਤ ਦੇ ਅੱਗੇ ਇਕ ਵਾਰ ਫਿਰ ਖੂਨ ਦੇ ਰਿਸ਼ਤੇ ਕਮਜ਼ੋਰ ਪੈ ਗਏ। ਸਵਾਰਥ ਅੱਗੇ ਖੂਨ ਦਾ ਰੰਗ ਫਿੱਕਾ ਤੇ ਨੋਟਾਂ ਦਾ ਰੰਗ ਗਾੜਾ ਨਜ਼ਰ ਆਉਣ ਲੱਗਾ ਹੈ  | ਸਥਾਨਕ ਆਦਰਸ਼ ਕਾਲੋਨੀ ਜਲੰਧਰ ਰੋਡ ਵਾਸੀ ਅਸ਼ੋਕ ਨਈਅਰ ਪੁੱਤਰ ਮੇਘ ਰਾਜ ਨੇ ਆਪਣੇ ਭਰਾ ਅਤੇ ਭਤੀਜਿਆਂ ਵਲੋਂ ਉਧਾਰ ਲਏ ਲੱਖਾਂ ਰੁਪਏ ਵਾਪਸ ਨਾ ਕਰਨ 'ਤੇ ਪ੍ਰੇਸ਼ਾਨੀ ਦੇ ਚਲਦਿਆਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਕਥਿਤ ਦੋਸ਼ੀ ਸ਼ਾਮ ਲਾਲ ਨਈਅਰ ਪੁੱਤਰ ਭਗਤ ਰਾਮ, ਸਚਿਨ ਨਈਅਰ (ਜੋਨੂੰ), ਸੁਮਿਤ ਨਈਅਰ (ਮੋਨੂੰ) ਪੁੱਤਰ ਸ਼ਾਮ ਲਾਲ ਨੂੰ ਠਹਿਰਾਇਆ ਹੈ ਮਿ੍ਤਕ ਅਸ਼ੋਕ ਨਈਅਰ ਵਾਸੀ ਆਦਰਸ਼ ਨਗਰ ਨਕੋਦਰ ਨੇ  ਸਲਫਾਸ ਨਿਗਲ ਕੇ ਆਤਮ ਹੱਤਿਆ ਕਰ ਲਈ ਸੀ | ਮਿ੍ਤਕ ਅਸ਼ੋਕ ਨਈਅਰ ਦੇ ਪੁੱਤਰ ਵਿਸ਼ਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਕੋਲੋਂ ਰਿਸ਼ਤੇਦਾਰ ਸਚਿਨ ਨਈਅਰ ਨੇ 20 ਲੱਖ ਰੁਪਏ ਲੈ ਲਏ ਸੀ ਪਰ ਵਾਪਸ ਨਹੀਂ ਸੀ ਕਰ ਰਿਹਾ ਤੇ ਪੈਸੇ ਵਾਪਸ ਮੰਗਣ 'ਤੇ ਬੇਇੱਜ਼ਤ ਕੀਤਾ ਸੀ | ਜਿਸ ਕਰਕੇ ਮੇਰੇ ਪਿਤਾ ਸਦਮੇ ਵਿਚ ਸੀ ਤੇ ਬੀਤੇ ਕੱਲ੍ਹ ਲਗਭਗ ਰਾਤ 9 ਵਜੇ ਮੇਰੇ ਪਿਤਾ ਨੇ ਜਠੇਰਿਆਂ ਦੀ ਜਗ੍ਹਾ 'ਤੇ ਸਲਫਾਸ ਨਿਗਲ ਲਿਆ ਜਿਨਾਂ ਨੂੰ ਜਲੰਧਰ ਲੈ ਕੇ ਗਏ ਪਰ ਉਨ੍ਹਾਂ ਦੀ ਮੌਤ ਹੋ ਗਈ | ਮਿ੍ਤਕ ਦੀ ਜੇਬ 'ਚੋਂ ਸੂ ਸਾਈਡ ਨੋਟ ਮਿਲਿਆ ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ | ਥਾਣਾ ਸਿਟੀ ਮੁਖੀ ਸੁਭਾਸ਼ ਬਾਠ ਨੇ ਦੱਸਿਆ ਕਿ  ਦੋਸ਼ੀ ਸਚਿਨ ਨਈਅਰ, ਸੁਮਿਤ ਨਈਅਰ ਪੁੱਤਰਾਨ ਸ਼ਾਮ ਲਾਲ ਤੇ ਸ਼ਾਮ ਲਾਲ ਨਈਅਰ ਵਾਸੀਆਨ ਗਰੀਨ ਐਵੀਨਿਊ ਨਕੋਦਰ ਉਕਤ ਕਥਿਤ ਦੋਸ਼ੀਆਂ ਦੇ ਖਿਲਾਫ ਧਾਰਾ 306, 34 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

No comments: