jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਗੁਰਸਿੱਖ ਮੀਤ ਪੁੱਤ ਭਾਈ-----ਸੁਰਿੰਦਰ ਸਿੰਘ ਸੁਨੇਰ

www.sabblok.blogspot.com 
ਗੁਰੂ ਦਰਬਾਰ ਵਿੱਚ ਭਾਈ ਭਤ੍ਹੀਜੇ ਵਾਦ ਲਈ ਕੋਈ ਜਗ੍ਹਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਦੁਨਿਆਵੀ ਪੁੱਤਰ ਸ਼੍ਰੀ ਚੰਦ ਨਾਨਕ ਗੁਰੂ ਕੁਲ ਨੂੰ ਅੱਗੇ ਨਹੀਂ ਤੋਰਦੇ। ਗੁਰੂ ਅੰਗਦ ਪੁੱਤਰ ਹਨ ਤੇ ਗੁਰੂ ਅਮਰਦਾਸ ਪੋਤਰੇ ਹਨ ਭਾਵੇਂ ਗੁਰੂ ਅਮਰਦਾਸ ਨਾਨਕ ਦੇਵ ਜੀ ਤੋਂ ਸਿਰਫ 10 ਸਾਲ ਛੋਟੇ ਸਨ ਲੇਕਿਨ ਗੁਰੂ ਕੁਲ ਵਿੱਚ ਪੋਤਰੇ ਲਗਦੇ ਹਨ। ਗੁਰੂ ਅਮਰਦਾਸ ਗੁਰੂ ਅੰਗਦ ਨਾਲੋਂ ਉਮਰ ਵਿੱਚ ਬਹੁਤ ਵਡੇਰੇ ਸਨ ਲੇਕਿਨ ਗੁਰੂਦਰਬਾਰ ਵਿੱਚ ਅੰਗਦ ਦੇਵ ਜੀ ਦੇ ਪੁੱਤਰ ਹਨ। ਮਾਤਾ ਭਾਨੀ ਦੇ ਪਲੇਠੇ ਪੁੱਤਰ ਪ੍ਰਿਥੀਚੰਦ ਦੁਨਿਆਵੀ ਤੌਰ ਤੇ ਗੁਰੂ ਅਮਰਦਾਸ ਦੇ ਦੋਹਤਰੇ ਸਨ, ਗੁਰੂ ਰਾਮਦਾਸ ਜੀ ਦੇ ਪੁੱਤਰ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ, ਗੁਰੂ ਹਰਗੋਬਿੰਦ ਦੇ ਸਕੇ ਤਾਇਆ ਜੀ ਸਨ ਲੇਕਿਨ ਜੇ ਕੋਈ ਪ੍ਰਿਥੀਆ ਕਹੇ ਜਾਂ ਭਾਈ ਗੁਰਦਾਸ ਮੀਣਾਂ ਕਹੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਸ਼ਹਾਦਤ ਵੀ ਗੁਰਗੱਦੀ ਅੱਗੇ ਤੋਰਦੀ ਹੈ। ਉਮਰ ਵਿੱਚ 7 ਸਾਲ ਜਾਂ ਨੌਂ ਸਾਲ ਦੇ ਹੀ ਸੀ ਭਾਵੇਂ ਪਰ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦਾ ਨੀਹਾਂ ਵਿੱਚ ਖੜ ਜਾਣਾ ਗੁਰਗੱਦੀ ਅੱਗੇ ਤੋਰਦਾ ਹੈ। ਗੁਰੂ ਨਾਨਕ ਦੀ ਜੀਵਤ ਜਾਗਤ ਜੁੱਗੋ ਜੁੱਗ ਅਟੱਲ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਰੂਪਕ ਤੌਰ ਤੇ ਗੁਰੂ ਖਾਲਸਾ ਪੰਥ ਵਿੱਚ ਵਿਚਰ ਰਿਹਾ ਹੈ। ਗੁਰਬਾਣੀ ਤੋਂ ਬਾਹਰ ਸਿੱਖੀ ਸਿਧਾਂਤ ਕੋਈ ਨਹੀਂ ਹੈ। ਸਿੱਖ ਦੀ ਰਹਿਤ ਜੇ ਗੁਰਬਾਣੀ ਦੀ ਸੇਧ ਵਿੱਚ ਹੈ ਤਾਂ ਉਹ ਗੁਰਸਿੱਖ ਹੈ। ਜਿਸ ਸਿਰ ਵਿੱਚ ਆਪਣੀ ਸੋਚ ਹੈ, ਮੈਂ ਹੈ ਉਹ ਸਿਰ ਹਾਲੇ ਗੁਰੂ ਦਾ ਨਹੀਂ ਬਣ ਸਕਿਆ। ਸਿੱਖ ਹੀ ਨਹੀਂ ਬਣ ਸਕਿਆ ਕਿਉਂਕਿ; ਰਹਿਣੀ ਰਹੇ ਸੋਈ ਸਿੱਖ ਮੇਰਾ -- ਗੁਰੂ ਗੋਬਿੰਦ ਸਿੰਘ। ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਿਹ।।

No comments: