ਪੰਚਾਇਤ ਸੰਮਤੀਆਂ ਵਿਚ ਵੀ ਅਕਾਲੀ ਦਲ ਭਾਰੂ ਨਵਾਂਸ਼ਹਿਰ, ਸੜੋਆ ਅਤੇ ਔੜ ਵਿਚ ਅਕਾਲੀ ਦਲ ਕਾਬਜ਼ ਬੰਗਾ ਅਕਾਲੀ ਦਲ ਅਤੇ ਕਾਂਗਰਸ 11-11, ਇਕ ਸੀਟ ਤੇ ਆਜ਼ਾਦ ਜੇਤੂ ਰਿਹਾਬਲਾਚੌਰ ਵਿਚ 8 ਤੇ ਸਾਂਝਾ ਮੋਰਚਾ, 4 ਤੇ ਅਕਾਲੀ ਦਲ ਜੇਤੂ ਰਿਹਾ, 1 ਆਜ਼ਾਦ
ਨਵਾਂਸ਼ਹਿਰ, 21 ਮਈ (ਦੀਦਾਰ ਸਿੰਘ ਸ਼ੇਤਰਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੈਂਦੇ 10 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਅਤੇ 5 ਪੰਚਾਇਤ ਸੰਮਤੀਆਂ ਅਧੀਨ ਪੈਂਦੇ ਜ਼ੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਆਰੰਭ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਿਧਾਨ ਸਭਾ ਹਲਕਾ ਬਲਾਚੌਰ ਅਧੀਨ ਪੈਂਦੀਆਂ ਦੋ ਪੰਚਾਇਤ ਸੰਮਤੀਆਂ ਬਲਾਚੌਰ ਅਤੇ ਸੜੋਆ ਲਈ ਵੋਟਾਂ ਦੀ ਗਿਣਤੀ ਬਲਾਚੌਰ ਅਤੇ ਪੋਜੇਵਾਲ ਵਿਖੇ ਕੀਤੀ ਜਾ ਰਹੀ ਸੀ। ਵਿਧਾਨ ਸਭਾ ਹਲਕਾ ਨਵਾਂਸ਼ਹਿਰ ਅਤੇ ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੀਆਂ ਪੰਚਾਇਤ ਸੰਮਤੀਆਂ ਨਵਾਂਸ਼ਹਿਰ ਬੰਗਾ ਅਤੇ ਔੜ ਲਈ ਵੋਟਾਂ ਦੀ ਗਿਣਤੀ ਖ਼ਾਲਸਾ ਹਾਈ ਸਕੂਲ ਨਵਾਂਸ਼ਹਿਰ, ਬੰਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਵਿਖੇ ਕੀਤੀ ਜਾ ਰਹੀ ਸੀ। ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਦੌਲਤਪੁਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਘੁਵਿੰਦਰ ਕੌਰ ਬੈਂਸ ਨੇ ਕਾਂਗਰਸ ਦੀ ਤੀਰਥ ਕੌਰ ਭਾਨ ਮਜਾਰਾ ਨੂੰ, ਅਕਾਲੀ ਦਲ ਦੇ ਹੀ ਕੁਲਥਮ ਜ਼ੋਨ ਤੋਂ ਨਵਦੀਪ ਸਿੰਘ ਅਨੋਖਰਵਾਲ ਨੇ ਕਾਂਗਰਸ ਦੇ ਰਘਵੀਰ ਸਿੰਘ ਬਿੱਲਾ ਨੂੰ, ਮੁਕੰਦਪੁਰ ਜ਼ੋਨ ਤੋਂ ਅਕਾਲੀ ਦਲ ਦੇ ਸੁਰਜੀਤ ਸਿੰਘ ਝਿੰਗੜ ਨੇ ਕਾਂਗਰਸ ਦੇ ਬਲਿਹਾਰ ਲੋਹਟੀਆਂ ਨੰ,ੂ ਗੜ੍ਹੀ ਕਾਨੂਗੋਆਂ ਜ਼ੋਨ ਤੋਂ ਅਕਾਲੀ ਦਲ ਦੇ ਜੁਝਾਰ ਸਿੰਘ ਸੇਠੀ ਨੇ ਸਾਂਝਾ ਮੋਰਚੇ ਦੇ ਹਰਬੰਸ ਲਾਲ ਚਣਕੋਆ (ਬਸਪਾ) ਨੂੰ, ਰੱਤੇਵਾਲ ਜ਼ੋਨ ਤੋਂ ਕਾਂਗਰਸ ਦੇ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ ਨੇ ਅਕਾਲੀ ਦਲ ਦੇ ਸਰਬਣ ਕੁਮਾਰ ਮੀਲੂ ਨੂੰ, ਪੋਜੇਵਾਲ ਜ਼ੋਨ ਤੋਂ ਸਾਂਝੇ ਮੋਰਚੇ ਦੇ ਮੋਹਣ ਸਿੰਘ ਦਿਆਲ ਨੇ ਕਸ਼ਮੀਰ ਸਿੰਘ ਕਾਦਰ ਅਕਾਲੀ ਦਲ ਨੂੰ, ਜ਼ੋਨ ਔੜ ਤੋਂ ਅਕਾਲੀ ਦਲ ਦੀ ਸੁਨੀਤ ਕੌਰ ਖ਼ੋਜਾ ਨੇ ਕਾਂਗਰਸ ਦੀ ਸੀਮਾ ਰਾਣੀ ਨੂੰ, ਬਾਹੜੋਵਾਲ ਜ਼ੋਨ ਤੋਂ ਕਾਂਗਰਸ ਦੀ ਅਮਰਜੀਤ ਕੌਰ ਨੇ ਅਕਾਲੀ ਦਲ ਦੀ ਬਲਦੀਸ਼ ਕੌਰ ਨੂੰ, ਖਟਕੜ ਕਲਾਂ ਜ਼ੋਨ ਤੋਂ ਕਾਂਗਰਸ ਦੇ ਰਾਕੇਸ਼ ਕੁਮਾਰ ਨੇ ਅਕਾਲੀ ਦਲ ਦੇ ਪਰਮਜੀਤ ਗੋਸਲ ਨੂੰ, ਬੈਰਸੀਆਂ ਜ਼ੋਨ ਤੋਂ ਅਕਾਲੀ ਦਲ ਦੇ ਰਾਣਾ ਪ੍ਰਤਾਪ ਭੱਟੀ ਨੇ ਕਾਂਗਰਸ ਦੇ ਕੁਲਦੀਪ ਸਿੰਘ ਭੋਲਾ ਨੂੰ ਹਰਾ ਕੇ ਆਪਣੀ ਜਿੱਤ ਦਰਜ ਕਰਵਾਈ।

ਪੰਚਾਇਤ ਸੰਮਤੀ ਨਵਾਂਸ਼ਹਿਰ ਅਕਾਲੀ ਦਲ ਨੇ 10, ਕਾਂਗਰਸ ਨੇ 6 ਅਤੇ ਬਸਪਾ ਨੇ 2 ਸੀਟਾਂ ਤੇ ਕਬਜ਼ਾ ਕੀਤਾ ਨਵਾਂਸ਼ਹਿਰ ਪੰਚਾਇਤ ਸੰਮਤੀ ਮਹਾਲੋਂ ਜ਼ੋਨ ਤੋਂ ਸਤਪਾਲ ਰੱਤੂ, ਮੁਬਾਰਕਪੁਰ ਤੋਂ ਬਲਵੀਰ ਕੌਰ, ਬਰਨਾਲਾਂ ਤੋਂ ਸਰਵਣ ਰਾਮ, ਮੀਰਪੁਰ ਜੱਟਾਂ ਤੋਂ ਭਜਨ ਸਿੰਘ, ਮੂਸਾਪੁਰ ਤੋਂ ਕਸ਼ਮੀਰੀ ਲਾਲ, ਲੜੋਆ ਤੋਂ ਨਾਇਬ ਰਾਜ, ਰਾਮ ਰਾਇਪੁਰ ਤੋਂ ਪ੍ਰੀਤਮ ਪਾਲ, ਪੱਲੀਆਂ ਕਲਾਂ ਤੋਂ ਸਰਬਜੀਤ ਕੌਰ, ਧਰਮਕੋਟ ਤੋਂ ਜਸਵਿੰਦਰ ਕੌਰ ਖ਼ਾਲਸਾ, ਸਲੋਹ ਤੋਂ ਪਰਮਜੀਤ ਸਿੰਘ ਪੰਮਾ ਸਾਰੇ ਅਕਾਲੀ ਦਲ, ਪੱਲੀ ਝਿੱਕੀ ਜ਼ੋਨ ਤੋਂ ਸਤਿਆ ਦੇਵੀ, ਜਾਡਲਾ ਸਤਨਾਮ ਕੌਰ, ਦੌਲਤਪੁਰ ਤਰਨਜੀਤ ਕੌਰ ਗਰਚਾ, ਜਲਵਾਹਾ ਤੋਂ ਕੁਲਵੀਰ ਕੌਰ, ਕਰਿਆਮ ਤੋਂ ਹਰਵਿੰਦਰ ਸਿੰਘ, ਬੈਰਸੀਆਂ ਤੋਂ ਗੁਰਪ੍ਰੀਤ ਸਿੰਘ, ਨੀਲੋਵਾਲ ਜ਼ੋਨ ਤੋਂ ਦਾਤਾ ਰਾਮ ਕਾਂਗਰਸ ਜੇਤੂ ਰਹੇ।

ਸੜੋਆ/ ਪੋਜੇਵਾਲ ਤੋਂ ਨਾਨੋਵਾਲ/ਭਾਟੀਆ/ਨਵਾਂਗਰਾਈਂ ਅਨੁਸਾਰ ਪੰਚਾਇਤ ਸੰਮਤੀ ਸੜੋਆ ਲਈ ਅਕਾਲੀ ਦਲ ਦੇ 8 ਅਤੇ ਸਾਂਝੇ ਮੋਰਚੇ ਦੇ 7 ਉਮੀਦਵਾਰ ਸਫ਼ਲ ਰਹੇ ਜਿਨ੍ਹਾਂ ਵਿਚ ਨਾਨੋਵਾਲ ਜ਼ੋਨ ਤੋਂ ਗੁਰਚਰਨ ਦਾਸ ਨੇ ਆਪਣੇ ਵਿਰੋਧੀ ਤਰਸੇਮ ਲਾਲ ਸਾਂਝਾ ਮੋਰਚਾ ਨੂੰ 138 ਵੋਟਾਂ ਦੇ ਫ਼ਰਕ ਨਾਲ, ਛਦੌੜੀ ਜ਼ੋਨ ਜਗੀਰ ਕੌਰ ਨੇ ਸੁਰਜੀਤ ਕੌਰ (ਸਾਂਝਾ ਮੋਰਚਾ) ਨੂੰ 222 ਦੇ ਫ਼ਰਕ ਨਾਲ, ਰਕੜਾਂ ਢਾਹਾਂ ਤੋਂ ਕੁਲਦੀਪ ਕੌਰ ਨੇ ਸਾਂਝਾ ਮੋਰਚਾ ਦੀ ਗੀਤਾ ਦੇਵੀ ਨੂੰ 185 ਵੋਟਾਂ ਦੇ ਫ਼ਰਕ ਨਾਲ, ਬਕਾਪੁਰ ਜ਼ੋਨ ਤੋਂ ਪ੍ਰਸ਼ੋਤਮ ਲਾਲ ਨੇ ਸਾਂਝਾ ਮੋਰਚਾ ਦੇ ਗਿਆਨ ਚੰਦ ਨੂੰ 35 ਵੋਟਾਂ ਦੇ ਫ਼ਰਕ ਨਾਲ ਸਿੰਘਪੁਰ ਜ਼ੋਨ ਤੋਂ ਪ੍ਰੇਮ ਚੰਦ ਨੂੰ ਸਾਂਝਾ ਮੋਰਚਾ ਦੇ ਹੁਸਨ ਲਾਲ ਨੂੰ 334 ਦੇ ਫ਼ਰਕ ਨਾਲ ਚਾਂਦਪੁਰ ਰੁੜਕੀ ਜ਼ੋਨ ਤੋਂ ਹਰਅਮਰਿੰਦਰ ਸਿੰਘ ਰਿੰਕੂ ਨੇ ਸਾਂਝਾ ਮੋਰਚਾ ਵਿਚ ਸੀ.ਪੀ.ਐਮ. ਦੇ ਪਰਮਜੀਤ ਸਿੰਘ ਰੌੜੀ ਨੂੰ 245 ਦੇ ਫ਼ਰਕ ਨਾਲ, ਭਾਗਪੁਰ ਜ਼ੋਨ ਤੋਂ ਜੋਗਿੰਦਰ ਪਾਲ ਨੇ ਬੀ.ਜੇ.ਪੀ. ਪਵਨ ਕੁਮਾਰ ਅਤੇ ਸਾਂਝਾ ਮੋਰਚਾ ਦੇ ਅਨਿਲ ਕੁਮਾਰ ਨੂੰ 237 ਵੋਟਾਂ ਦੇ ਫ਼ਰਕ ਨਾਲ ਅਤੇ ਸਾਂਝਾ ਮੋਰਚਾ (ਕਾਂਗਰਸ, ਪੀ.ਪੀ.ਪੀ., ਬਸਪਾ, ਸੀ.ਪੀ.ਐਮ.,ਪੀ.ਪੀ.ਪੀ.ਆਈ.) ਦੇ ਪੋਜੇਵਾਲ ਜ਼ੋਨ ਤੋਂ ਗੀਤਾ ਦੇਵੀ ਨੇ ਅਕਾਲੀ ਦਲ ਦੀ ਨੀਲਮ ਰਾਣੀ, ਸਾਹਦੜਾ ਜ਼ੋਨ ਤੋਂ ਸੀ.ਪੀ.ਆਈ.ਐਮ.ਐਲ ਦੇ ਸਾਂਝੇ ਮੋਰਚੇ ਦੇ ਸਹਿਯੋਗ ਨਾਲ ਨਾਜਰ ਸਿੰਘ ਸਾਹਦੜਾ ਅਕਾਲੀ ਦਲ ਦੇ ਅਵਤਾਰ ਸਿੰਘ ਨੂੰ 76 ਵੋਟਾਂ ਦੇ ਫ਼ਰਕ ਨਾਲ, ਸਹੂੰਗੜਾ ਜ਼ੋਨ ਤੋਂ ਕਾਂਤਾ ਦੇਵੀ ਨੇ ਸੁਰਿੰਦਰ ਕੌਰ ਅਕਾਲੀ ਦਲ ਨੂੰ 406 ਦੇ ਫ਼ਰਕ ਨਾਲ, ਚਣਕੋਆ ਜ਼ੋਨ ਤੋਂ ਸੁਰਿੰਦਰ ਸਿੰਘ ਨੇ ਅਕਾਲੀ ਦਲ ਦੇ ਜਸਵਿੰਦਰ ਲਾਲ ਨੂੰ 303 ਦੇ ਫ਼ਰਕ ਨਾਲ, ਸੜੋਆ ਜ਼ੋਨ ਤੋਂ ਮਸਤ ਰਾਮ ਨੇ ਅਕਾਲੀ ਦਲ ਦੇ ਚਮਨ ਲਾਲ ਨੂੰ 415 ਵੋਟਾਂ ਦੇ ਫ਼ਰਕ ਨਾਲ, ਮਾਲੇ ਵਾਲੇ ਜ਼ੋਨ ਤੋਂ ਚਰਨਦਾਸ ਨੇ ਅਕਾਲੀ ਦਲ ਦੇ ਸੰਜੀਵ ਚੌਧਰੀ ਨੂੰ 286 ਵੋਟਾਂ ਦੇ ਫ਼ਰਕ ਨਾਲ ਅਤੇ ਬਛੌੜੀ ਜ਼ੋਨ ਤੋਂ ਦਰਸ਼ਨ ਕੌਰ ਨੇ ਅਕਾਲੀ ਦਲ ਦੀ ਜਸਵੀਰ ਕੌਰ ਨੂੰ 238 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਆਪਣੀ ਜਿੱਤ ਦਰਜ ਕਰਵਾਈ ਹੈ। ਕੁੱਕੜ ਸੂਹਾ ਜ਼ੋਨ ਤੋਂ ਅਕਾਲੀ ਦਲ ਦੇ ਅਸ਼ਵਨੀ ਕੁਮਾਰ ਨਿਰਵਿਰੋਧ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ।

ਔੜ ਤੋਂ ਕੁਲਦੀਪ ਸਿੰਘ ਝਿੰਗੜ ਅਨੁਸਾਰ ਪੰਚਾਇਤ ਸੰਮਤੀ ਔੜ ਲਈ ਅਕਾਲੀ ਦਲ ਨੇ 9 ਸੀਟਾਂ ਤੇ ਅਤੇ ਕਾਂਗਰਸ ਤੇ ਸਾਂਝਾ ਮੋਰਚੇ ਦੇ 4 ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈ ਹੈ। ਜਿਨ੍ਹਾਂ ਵਿਚ ਅਕਾਲੀ ਦਲ ਦੇ ਤਾਹਰਪੁਰ ਜ਼ੋਨ ਤੋਂ ਕੁਲਜੀਤ ਸਿੰਘ ਸਰਹਾਲ ਨੇ ਮਲਖ ਰਾਜ ਨੂੰ, ਫਿਰੋਜ਼ਪੁਰ ਜ਼ੋਨ ਤੋਂ ਜਸਕਮਲ ਸਿੰਘ ਤਲਵੰਡੀ ਫੱਤੂ ਨੇ ਸੁਰਿੰਦਰ ਸਿੰਘ ਲਾਲੋ ਮਜਾਰਾ ਨੂੰ, ਗੁਣਾਚੌਰ ਜ਼ੋਨ ਤੋਂ ਦਲਜੀਤ ਸਿੰਘ ਥਾਂਦੀ ਨੇ ਮਦਨ ਮੋਹਣ ਸਿੰਘ ਨੂੰ, ਗਰਚਾ ਜ਼ੋਨ ਤੋਂ ਬਲਵਿੰਦਰ ਰਾਮ ਨੇ ਨਰਿੰਦਰ ਕੁਮਾਰ ਨੂੰ, ਗੜ੍ਹਪਧਾਣਾ ਤੋਂ ਮਹਿੰਦਰ ਕੌਰ ਨੇ ਹਰਪਿੰਦਰਜੀਤ ਕੌਰ ਨੂੰ, ਫਾਂਬੜਾ ਤੋਂ ਕੁਲਬੀਰ ਸਿੰਘ ਨੇ ਲਖਵੀਰ ਸਿੰਘ ਨੂੰ, ਉੜਾਪੜ ਤੋ ਤੀਰਥ ਕੌਰ ਨੇ ਅਮਰਜੀਤ ਕੌਰ ਨੂੰ, ਸਾਹਲੋਂ ਜ਼ੋਨ ਤੋਂ ਜਸਵਿੰਦਰ ਕੌਰ ਕਮਾਮ ਨੇ ਕੁਲਵਿੰਦਰ ਕੌਰ ਸਕੋਹਪੁਰ, ਮਹਿੰਦਰ ਕੌਰ ਨੂੰ, ਝਿੰਗੜਾਂ ਜ਼ੋਨ ਤੋਂ ਬਿਸ਼ਨ ਝਿੰਗੜ ਨੇ ਨਿਰਮਲ ਸਿੰਘ ਮਹਿਮੀ ਨੂੰ, ਹਰਾ ਕੇ ਆਪਣੀ ਜਿੱਤ ਦਰਜ ਕਰਵਾਈ ਹੈ। ਜਦੋਂ ਕਿ ਕਾਂਗਰਸ ਅਤੇ ਸਾਂਝੇ ਮੋਰਚੇ ਦੇ ਸਰਵ ਸ੍ਰੀ ਦੇ ਮੁਕੰਦਪੁਰ ਜ਼ੋਨ ਤੋਂ ਅਮਰਜੀਤ ਕੌਰ ਨੇ ਕਸ਼ਮੀਰ ਕੌਰ ਕਟਾਰੀਆਂ ਅਕਾਲੀ ਦਲ ਨੂੰ, ਰਟੈਂਡਾ ਜ਼ੋਨ ਤੋਂ ਅਜਾਇਬ ਸਿੰਘ ਨੇ ਪ੍ਰਦੀਪ ਸਿੰਘ ਰਟੈਂਡਾ ਨੂੰ, ਬੱਲੋਵਾਲ ਜ਼ੋਨ ਤੋਂ ਮੱਖਣ ਸਿੰਘ ਬਘੌਰਾ ਨੇ ਜਰਨੈਲ ਸਿੰਘ ਅਕਾਲੀ ਦਲ ਨੂੰ, ਔੜ ਤੋਂ ਨਿਰਵਿਰੋਧ ਜਿੱਤੇ ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਜਿੱਤ ਦਰਜ ਕਰਵਾਈ ਹੈ।

ਬਲਾਚੌਰ ਤੋਂ ਦੀਦਾਰ ਸਿੰਘ ਬਲਾਚੌਰੀਆ ਅਤੇ ਗੁਰਦੇਵ ਸਿੰਘ ਗਹੂੰਣ ਅਨੁਸਾਰ ਪੰਚਾਇਤ ਸੰਮਤੀ ਬਲਾਚੌਰ ਦੇ ਜ਼ੋਨਾਂ ਵਿਚ ਮਾਜਰਾ ਜੱਟਾਂ ਤੋਂ ਅਜ਼ਾਦ ਉਮੀਦਵਾਰ ਤਰਲੋਚਨ ਸਿੰਘ ਨੇ ਅਕਾਲੀ ਦਲ ਅਮਰਿੰਦਰ ਸਿੰਘ ਨੂੰ, ਕੁਲਾਰ ਤੋਂ ਕਾਂਗਰਸ ਦੀ ਵਿਮਲਾ ਨੇ ਅਕਾਲੀ ਦਲ ਦੀ ਹਰਬੰਸੀ ਨੂੰ, ਰੈਲ ਮਾਜਰਾ ਤੋਂ ਕਾਂਗਰਸ ਦੇ ਸੁਰਿੰਦਰ ਪਾਲ ਨੇ ਅਕਾਲੀ ਦਲ ਦੇ ਸਤਪਾਲ ਧਿਮਾਨ ਨੂੰ, ਮੁਤੋ ਤੋਂ ਅਕਾਲੀ ਦਲ ਦੀ ਪਰਮਜੀਤ ਕੌਰ ਨੇ ਮਹਿੰਦਰ ਪਾਲ ਆਜ਼ਾਦ ਉਮੀਦਵਾਰ ਨੂੰ, ਕਾਠਗੜ੍ਹ ਤੋਂ ਕਾਂਗਰਸ ਦੇ ਰਵੀ ਕੁਮਾਰ ਨੇ ਅਕਾਲੀ ਦਲ ਦੇ ਬਲਰਾਮ ਨੂੰ, ਟੌਂਸਾ ਤੋਂ ਅਕਾਲੀ ਦਲ ਦੇ ਰਾਕੇਸ਼ ਕੁਮਾਰ ਨੇ ਮੋਹਣ ਸਿੰਘ ਕਾਂਗਰਸ ਨੂੰ, ਭੱਦੀ ਤੋਂ ਅਕਾਲੀ ਦਲ ਦੀ ਸੁੰਮਨ ਲਤਾ ਨੇ ਕਾਂਗਰਸ ਦੀ ਸੁਰਜੀਤ ਕੌਰ ਨੂੰ ਅਤੇ ਟਕਾਰਲਾ ਤੋਂ ਕਾਂਗਰਸ ਦੇ ਵਿਜੇ ਕੁਮਾਰ ਨੇ ਪ੍ਰਵੀਨ ਕੁਮਾਰ ਅਕਾਲੀ ਦਲ ਨੂੰ, ਗੜ੍ਹੀ ਕਾਨੂੰਗੋਆ ਤੋਂ ਕਸ਼ਮੀਰ ਕੌਰ ਆਜ਼ਾਦ ਨੇ ਸਰੋਜ ਬਾਲਾ ਨੂੰ, ਥੋਪੀਆ ਤੋਂ ਕਾਂਗਰਸ ਦੀ ਸੀਤੋ ਨੇ ਅਕਾਲੀ ਦਲ ਦੀ ਬੀਮਲਾ ਨੂੰ, ਮੰਢਿਆਣੀ ਤੋਂ ਅਕਾਲੀ ਦਲ ਦੀ ਕਸ਼ਮੀਰ ਕੌਰ ਨੇ ਜਸਵਿੰਦਰ ਕੌਰ ਆਜ਼ਾਦ ਨੂੰ, ਰੱਤੇਵਾਲ ਜ਼ੋਨ ਤੋਂ ਕਾਂਗਰਸ ਦੇ ਗਿਰਧਾਰੀ ਲਾਲ ਨੇ ਅਕਾਲੀ ਦਲ ਦੇ ਕਸ਼ਮੀਰੀ ਨੂੰ ਹਰਾ ਕੇ ਆਪਣੀ ਜਿੱਤ ਦਰਜ ਕਰਵਾਈ ਹੈ। ਬਲਾਕ ਸੰਮਤੀ ਬਲਾਚੌਰ ਦੇ ਕੰਗਣਾ ਬੇਟ, ਮਹਿਤਪੁਰ, ਗਹੂੰਣ ਅਤੇ ਬਨ੍ਹਾ ਜ਼ੋਨਾਂ ਦੀ ਗਿਣਤੀ ਹਾਲਾਂ ਚੱਲ ਰਹੀ ਸੀ।

ਜਸਬੀਰ ਸਿੰਘ ਨੂਰਪੁਰ ਅਨੁਸਾਰ ਪੰਚਾਇਤ ਸੰਮਤੀ ਬੰਗਾ ਤੋਂ ਅਕਾਲੀ ਦਲ 11, ਕਾਂਗਰਸ 11, ਅਤੇ 1 ਜ਼ੋਨ ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਪੰਚਾਇਤ ਸੰਮਤੀ ਦੇ ਜ਼ੋਨ ਖੋਥੜਾ ਤੋਂ ਅਜ਼ਾਦ ਉਮੀਦਵਾਰ ਹਰਜਿੰਦਰ ਪਾਲ, ਮੰਢਾਲੀ ਤੋਂ ਕਾਂਗਰਸ ਦੇ ਸਤਨਾਮ ਸਿੰਘ, ਫ਼ਰਾਲਾ ਤੋਂ ਕਾਂਗਰਸ ਦਾ ਮੋਤਾ ਸਿੰਘ, ਕਰੀਹਾ ਤੋਂ ਅਕਾਲੀ ਦਲ ਦਾ ਗੁਰਮੇਲ ਸਿੰਘ, ਬੀਸਲਾ ਤੋਂ ਕਾਂਗਰਸ ਦਾ ਇਰਵਨ ਕੁਮਾਰ, ਬਹਿਰਾਮ ਤੋਂ ਅਕਾਲੀ ਦਲ ਦਾ ਤੀਰਥ ਰਾਮ, ਸੰਧਵਾਂ ਤੋਂ ਅਕਾਲੀ ਦਲ ਦਾ ਰਾਮ ਸਿੰਘ, ਕੁਲਥਮ ਤੋਂ ਕਾਂਗਰਸ ਦਾ ਲਹਿੰਬਰ ਕੁਮਾਰ, ਲੰਗੇਰੀ ਤੋਂ ਕਾਂਗਰਸ ਦੀ ਹਰਮੇਸ਼ ਕੌਰ, ਘੁੰਮਣਾਂ ਤੋਂ ਕਾਂਗਰਸ ਦੀ ਬਿਮਲਾ ਦੇਵੀ ਅਤੇ ਤਲਵੰਡੀ ਜੱਟਾਂ ਤੋਂ ਅਕਾਲੀ ਦਲ ਦੀ ਸਰਬਜੀਤ ਕੌਰ ਨੂੰ, ਸੁੱਜੋਂ ਅਕਾਲੀ ਦਲ ਦੀ ਗੁਰਬਖਸ਼ ਕੌਰ ਨੇ ਕਾਂਗਰਸ ਦੀ ਬਲਵਿੰਦਰ ਕੌਰ ਨੂੰ, ਮੱਲੂਪੋਤਾ ਤੋਂ ਜਸਵਿੰਦਰ ਸਿੰਘ ਜੱਸਾ ਅਕਾਲੀ ਦਲ, ਪਠਲਾਵਾ ਤੋਂ ਹਰਮੇਸ਼ ਵਿਰਦੀ ਕਾਂਗਰਸ, ਜੰਡਿਆਲਾ ਤੋਂ ਅਕਾਲੀ ਦਲ ਦੇ ਇੰਦਰਜੀਤ ਸਿੰਘ ਜੰਡਿਆਲਾ, ਲੰਗੇਰੀ ਜ਼ੋਨ ਤੋਂ ਕਾਂਗਰਸ ਦੇ ਹਰਮੇਸ਼ ਕੌਰ, ਖ਼ਾਨਖਾਨਾ ਤੋਂ ਅਕਾਲੀ ਦਲ ਦੀ ਸੁਨੀਤਾ ਰਾਣੀ, ਖਟਕੜ ਕਲਾਂ ਜ਼ੋਨ ਤੋਂ ਅਕਾਲੀ ਦਲ ਦੇ ਸੁਰਜੀਤ ਸਿੰਘ, ਮਹਿਲਾ ਗਹਿਲਾਂ ਜ਼ੋਨ ਤੋਂ ਅਕਾਲੀ ਦਲ ਰਣਜੀਤ ਸਿੰਘ, ਹੱਪੋਵਾਲ ਜ਼ੋਨ ਤੋਂ ਕਾਂਗਰਸ ਦੇ ਚਮਨ ਲਾਲ, ਥਾਂਦੀਆਂ ਜ਼ੋਨ ਤੋਂ ਕੁਲਵੰਤ ਰਾਏ, ਹੀਉਂ ਜ਼ੋਨ ਤੋਂ ਕਾਂਗਰਸ ਦੀ ਸੁੰਮਨ ਕੁਮਾਰੀ ਨੇ ਜਿੱਤ ਦਰਜ ਕਰਵਾਈ ਹੈ।
ਪੰਚਾਇਤ ਸੰਮਤੀ ਨਵਾਂਸ਼ਹਿਰ ਦੇ ਜ਼ੋਨਾਂ ਵਿੱਚ ਕਰਿਆਮ ਤੋਂ ਮਨਜੀਤ ਕੌਰ (ਅਜ਼ਾਦ), ਬੈਰਸੀਆਂ ਤੋਂ ਕਾਂਗਰਸ ਦਾ ਗੁਰਪ੍ਰੀਤ ਸਿੰਘ ਅਤੇ ਰਾਮ ਰਾਏਪੁਰ ਨੂੰ ਜਨਰਲ, ਮੂਸਾਪੁਰ ਤੋਂ ਅਕਾਲੀ ਦਲ ਦਾ ਕਸ਼ਮੀਰੀ ਲਾਲ, ਬਰਨਾਲਾ ਕਲਾਂ ਤੋਂ ਅਕਾਲੀ ਦਲ ਸਰਵਣ ਸਿੰਘ, ਧਰਮਕੋਟ ਤੋਂ ਅਕਾਲੀ ਦਲ ਦੀ ਜਸਵਿੰਦਰ ਕੌਰ,ਅਤੇ ਪੱਲੀ ਝਿੱਕੀ ਤੋਂ ਕਾਂਗਰਸ ਦੀ ਸਤਿਆ ਦੇਵੀ, ਮੁਬਾਰਕਪੁਰ ਤੋਂ ਅਕਾਲੀ ਦਲ ਦੀ ਬਲਬੀਰ ਕੌਰ, ਦੌਲਤਪੁਰ ਤੋਂ ਕਾਂਗਰਸ ਦੀ ਤਰਨਜੀਤ ਕੌਰ ਅਤੇ ਜਾਡਲਾ ਤੋਂ ਕਾਂਗਰਸ ਦੀ ਸਤਨਾਮ ਕੌਰ ਨੂੰ ਜੇਤੂ ਐਲਾਨਿਆ ਗਿਆ ਹੈ।