www.sabblok.blogspot.com
ਨਵੀਂ ਦਿੱਲੀ.22 ਮਈ. – ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਬੁੱਧਵਾਰ ਨੂੰ ਪੂਣੇ ਸਥਿਤ ਉੱਚ ਸੁਰੱਖਿਆਵਾਲੀ
ਯਰਵਡਾ ਜੇਲ ਭੇਜ ਦਿੱਤਾ ਗਿਆ। ਜੇਲ ਦੇ ਇਕ ਅਧਿਕਾਰੀ ਨੇ ਦੱਸਿਆ, ”ਸੰਜੇ ਦੱਤ ਨੂੰ
ਬੁੱਧਵਾਰ ਸਵੇਰੇ 4 ਵਜੇ ਮੁੰਬਈ ਤੋਂ ਪੂਣੇ ਦੀ ਜੇਲ ‘ਚ ਭੇਜ ਦਿੱਤਾ ਗਿਆ। ਪੁਲਸ ਦੀਆਂ 3
ਵੈਨਾਂ ਉਸ ਦੇ ਨਾਲ ਗਈਆਂ।” ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਸੰਬੰਧੀ ਕਾਰਨਾਂ ਕਾਰਨ
ਅਤੇ ਮੀਡੀਆ ਤੋਂ ਬਚਣ ਲਈ ਸੰਜੇ ਨੂੰ ਚੁੱਪਚਾਪ ਬੁੱਧਵਾਰ ਦੀ ਸਵੇਰੇ ਪੂਣੇ ਜੇਲ ‘ਚ ਭੇਜਿਆ
ਗਿਆ।
ਜ਼ਿਕਰਯੋਗ ਹੈ ਕਿ ਸਾਲ 1993 ‘ਚ ਮੁੰਬਈ ‘ਚ ਹੋਏ ਬੰਬ ਧਮਾਕਿਆਂ ਦੇ ਸਿਲਸਿਲੇ ‘ਚ ਸਜ਼ਾ ਕੱਟਣ ਲਈ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਸਮਾਂ-ਹੱਦ ਖਤਮ ਹੋਣ ਤੋਂ ਬਾਅਦ ਸੰਜੇ ਨੇ 16 ਮਈ ਨੂੰ ਸਰੰਡਰ ਕਰ ਦਿੱਤਾ ਸੀ। ਸਰੰਡਰ ਕਰਨ ਤੋਂ ਬਾਅਦ ਉਸ ਨੂੰ ਆਰਥਰ ਜੇਲ ‘ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਅੰਡਾ ਸੈੱਲ ‘ਚ ਰੱਖਿਆ ਗਿਆ ਸੀ। ਸੁਪਰੀਮ ਕੋਰਟ ਨੇ 1993 ‘ਚ ਹੋਏ ਬੰਬ ਧਮਾਕਿਆਂ ‘ਚ ਸੰਜੇ ਨੂੰ ਦੋਸ਼ੀ ਠਹਿਰਾਇਆ ਪਰ ਅਦਾਲਤ ਨੇ ਸੰਜੇ ਦੀ 6 ਸਾਲਾਂ ਦੀ ਸਜ਼ਾ ਘਟਾ ਕੇ 5 ਸਾਲ ਕਰ ਦਿੱਤੀ ਹੈ। ਇਸ ਤਰ੍ਹਾਂ ਹੁਣ ਸੰਜੇ ਨੇ 42 ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟਣੀ ਹੈ। । ਸੂਤਰਾਂ ਨੇ ਦੱਸਿਆ ਕਿ ਸੰਜੇ ਦੱਤ ਨੂੰ ਯਰਵਡਾ ਜੇਲ ‘ਚ ਉੱਚ ਸੁਰੱਖਿਆ ਵਾਲੀ ਕੋਠੜੀ ‘ਚ ਰੱਖਿਆ ਜਾਵੇਗਾ।

No comments:
Post a Comment