www.sabblok.blogspot.com
ਫਤਹਿਗੜ੍ਹ
ਸਾਹਿਬ, 10 ਮਈ ( ਬਲਜਿੰਦਰ ਸਿੰਘ ਮੋਰਜੰਡ ) “ਸੀ.ਬੀ.ਆਈ. ਦੀ ਅਦਾਲਤ ਅਤੇ ਦਿੱਲੀ ਦੀ
ਅਦਾਲਤ ਵੱਲੋਂ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ ਮੁੱਖ ਸਬੂਤਾ ਦੇ ਬਾਵਜੂਦ ਵੀ ਬਰੀ
ਕਰ ਦੇਣ ਦੇ ਅਮਲਾਂ ਵਿਰੁੱਧ ਜੋ ਬੀਬੀ ਨਿਰਪ੍ਰੀਤ ਕੌਰ ਵੱਲੋਂ ਇਨਸਾਫ਼ ਲੈਣ ਲਈ ਭੁੱਖ
ਹੜਤਾਲ ਰੱਖੀ ਗਈ ਸੀ, ਉਸ ਵਿਚ ਜੋਰਦਾਰ ਰੋਸ ਨਾਲ ਸਾਮਿਲ ਹੋਣ ਸੰਬੰਧੀ ਸ਼੍ਰੋਮਣੀ ਅਕਾਲੀ
ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੀ ਹੋਈ ਮੀਟਿੰਗ ਵਿਚ 12 ਮਈ ਨੂੰ ਪੰਜਾਬ ਤੋ
ਵੱਡੀ ਗਿਣਤੀ ਵਿਚ ਗੁਰਸਿੱਖਾਂ ਦੇ ਸਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਸੀ । ਲੇਕਿਨ ਦੁੱਖ
ਅਤੇ ਅਫ਼ਸੋਸ ਹੈ ਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ.
ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ
ਪੰਜਾਬ ਅਤੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਵੱਲੋਂ ਸਿੱਖ ਕੌਮ ਦੀ ਕਿਸੇ
ਵੀ ਮੰਗ ਨੂੰ ਮਨਵਾਏ ਬਿਨ੍ਹਾਂ ਬੀਬੀ ਨਿਰਪ੍ਰੀਤ ਕੌਰ ਨੂੰ ਜੂਸ ਦਾ ਗਿਲਾਸ ਪਿਲਾਕੇ ਭੁੱਖ
ਹੜਤਾਲ ਖ਼ਤਮ ਕਰਨ ਦੀ ਕਾਰਵਾਈ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ, ਜਿਥੇ ਇਸ ਸੈਟਰ
ਸਰਕਾਰ ਪੱਖੀ ਫੈਸਲੇ ਦੀ ਨਿਖੇਧੀ ਕੀਤੀ ਗਈ, ਉਥੇ ਇਸ ਮਕਸਦ ਦੀ ਪ੍ਰਾਪਤੀ ਤੇ ਇਨਸਾਫ਼ ਲਈ
12 ਮਈ ਨੂੰ ਪੰਥਕ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ
ਸਮੂਲੀਅਤ ਕਰਨ ਦੇ ਪ੍ਰੋਗਰਾਮ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ । ਅਗਲੇ ਪ੍ਰੋਗਰਾਮ
ਸੰਬੰਧੀ ਪੰਥਕ ਜਥੇਬੰਦੀਆ ਦੀ ਹੋਣ ਵਾਲੀ ਮੀਟਿੰਗ ਵਿਚ ਕਰਕੇ ਸੰਗਤਾ ਨੂੰ ਫਿਰ ਤੋ ਜਾਣੂ
ਕਰਵਾਇਆ ਜਾਵੇਗਾ । ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ
ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ
ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ।”




No comments:
Post a Comment