jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਮੁੰਬਈ ਸਾਹਮਣੇ 166 ਦੌੜਾਂ ਦਾ ਟੀਚਾ

www.sabblok.blogspot.com
Mumbai to chase 166 target

ਕੋਲਕਾਤਾ : ਆਖਰੀ ਪੰਜ ਓਵਰਾਂ 'ਚ ਬਣੀਆਂ 61 ਦੌੜਾਂ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੀਂਹ ਤੋਂ ਪ੍ਰਭਾਵਤ ਦੂਸਰੇ ਕੁਆਲੀਫਾਇਰ ਮੈਚ 'ਚ ਨਿਰਧਾਰਤ 20 ਓਵਰਾਂ 'ਚ ਛੇ ਵਿਕਟਾਂ 'ਤੇ 165 ਦੌੜਾਂ ਬਣਾਈਆਂ। ਬਾਰਸ਼ ਕਾਰਨ ਮੈਚ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਹੁਲ ਦ੍ਰਵਿੜ ਅਤੇ ਅਜਿੰਕਿਆ ਰਹਾਣੇ ਨੇ 6.3 ਓਵਰਾਂ 'ਚ 44 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਮੁੰਬਈ ਦੇ ਸਪਿਨਰ ਹਰਭਜਨ ਸਿੰਘ ਨੇ ਰਹਾਣੇ (21) ਨੂੰ ਬੋਲਡ ਕਰਕੇ ਰਾਜਸਥਾਨ ਨੂੰ ਪਹਿਲਾ ਝਟਕਾ ਦਿੱਤਾ। ਇਕ ਓਵਰ ਬਾਅਦ ਉਸ ਨੇ ਸ਼ੇਨ ਵਾਟਸਨ (06) ਨੂੰ ਵੀ ਪਵੇਲੀਅਨ ਭੇਜ ਕੇ ਆਪਣੀ ਟੀਮ ਨੂੰ ਵੱਡੀ ਰਾਹਤ ਦਿਵਾਈ। ਛੇ ਗੇਂਦਾਂ ਬਾਅਦ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ (00) ਲਸਿਥ ਮਲਿੰਗਾ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਲਗਾਤਾਰ ਤਿੰਨ ਵਿਕਟਾਂ ਡਿੱਗਣ ਦਾ ਅਸਰ ਰਾਜਸਥਾਨ ਦੀ ਰਣਗਤੀ 'ਤੇ ਵੇਖਣ ਨੂੰ ਮਿਲਿਆ। ਟੀਮ 10 ਓਵਰਾਂ ਤਕ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਕੇਵਲ 65 ਦੌੜਾਂ ਹੀ ਬਣਾ ਸਕੀ। ਸਟੁਅਰਟ ਬਿੰਨੀ ਨੇ 12ਵੇਂ ਓਵਰ 'ਚ ਪ੍ਰਗਿਆਨ ਓਝਾ ਦੀ ਗੇਂਦ 'ਤੇ ਪਾਰੀ ਦਾ ਪਹਿਲਾ ਛੱਕਾ ਮਾਰ ਕੇ ਰਨਰੇਟ ਸੁਧਾਰਨ ਦੀ ਕੋਸ਼ਿਸ਼ ਕੀਤੀ। ਪਰ ਅਗਲੇ ਹੀ ਓਵਰ 'ਚ ਹਰਭਜਨ ਨੇ ਦ੫ਵਿੜ ਨੂੰ ਆਊਟ ਕਰਕੇ ਰਾਜਸਥਾਨ ਨੂੰ ਵੱਡਾ ਝਟਕਾ ਦਿੱਤਾ। ਦ੫ਵਿੜ ਨੇ 37 ਗੇਂਦਾਂ ਦੀ ਆਪਣੀ ਪਾਰੀ 'ਚ 7 ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। 16ਵੇਂ ਓਵਰ 'ਚ ਕੀਰੋਨ ਪੋਲਾਰਡ ਨੇ ਸਟੁਅਰਟ ਬਿੰਨੀ (27) ਅਤੇ ਕੇਵੋਨ ਕੂਪਰ (04) ਨੂੰ ਆਊਟ ਕਰਕੇ ਰਾਜਸਥਾਨ ਦੇ ਵੱਡੇ ਸਕੋਰ ਦੇ ਗਣਿਤ ਨੂੰ ਵਿਗਾੜ ਦਿੱਤਾ। ਲੱਗ ਨਹੀਂ ਰਿਹਾ ਸੀ ਕਿ ਟੀਮ 150 ਦਾ ਸਕੋਰ ਵੀ ਕਰ ਸਕੇਗੀ, ਪਰ ਆਖਰੀ ਤਿੰਨ ਓਵਰਾਂ 'ਚ ਦਿਸ਼ਾਂਤ ਯਾਗਿਆਨਿਕ ਅਤੇ ਬ੍ਰੈਡ ਹਾਜ ਨੇ 46 ਦੌੜਾਂ ਬਟੋਰ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਯਾਗਿਆਨਿਕ 17 ਗੇਂਦ 'ਚ ਪੰਜ ਚੌਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਅਜੇਤੂ ਰਿਹਾ, ਜਦਕਿ ਹਾਜ ਨੇ 20 ਗੇਂਦਾਂ 'ਤੇ 19 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਵਲੋਂ ਹਰਭਜਨ ਸਿੰਘ ਨੇ ਸਭ ਤੋਂ ਵੱਧ ਤਿੰਨ ਵਿਕਟ ਝਟਕਾਏ।

No comments: