jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸੁਖਬੀਰ ਨੇ ਮੰਨਵਾਇਆ ਆਪਣੀ ਸਿਆਸੀ ਸੂਝ ਦਾ ਲੋਹਾ


Akali-bjp winner


www.sabblok.blogspot.com
ਚੰਡੀਗੜ੍ਹ : ਪੰਜਾਬ ਵਿਚ ਹੁਣੇ-ਹੁਣੇ ਹੋ ਕੇ ਹਟੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ ਨੇ ਇਕ ਵਾਰੀ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਇੱਥੇ ਚੱਲ ਰਹੀ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਹ ਚੋਣ ਨਤੀਜੇ ਇਸ ਗੱਲ ਦੇ ਵੀ ਗਵਾਹ ਹਨ ਕਿ ਚੋਣ ਪ੍ਰਚਾਰ ਦੀ ਮੁਹਿੰਮ ਚਲਾਉਣ ਅਤੇ ਹਾਲਾਤ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੂਬੇ ਵਿਚ ਕੋਈ ਸਾਨੀ ਨਹੀਂ। ਸੁਖਬੀਰ ਸਿੰਘ ਬਾਦਲ ਨੇ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਅਕਾਲੀ ਦਲ ਨੇ ਅੱਜ ਤੱਕ ਇਕ ਵੀ ਚੋਣ ਨਹੀਂ ਹਾਰੀ। ਪਿਛਲੇ ਵਰ੍ਹੇ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਲਗਾਤਾਰ ਦੂਜੀ ਵਾਰ ਜਿਤਾ ਕੇ ਤਾਂ ਸੁੁੁਖਬੀਰ ਨੇ ਰਾਜਸੀ ਪੰਡਤਾਂ ਵਲੋਂ ਕੀਤੀਆਂ ਜਾ ਰਹੀਆਂ ਸਾਰੀਆਂ ਭਵਿੱਖ ਬਾਣੀਆਂ ਨੂੰ ਤਾਂ ਗ਼ਲਤ ਸਾਬਤ ਕਰਨ ਦੇ ਨਾਲ,-ਨਾਲ ਸੂਬੇ ਵਿਚ 'ਇਕ ਵਾਰ ਕਾਂਗਰਸ ਤੇ ਇਕ ਵਾਰ ਅਕਾਲੀ ਸਰਕਾਰ' ਬਣਨ ਦਾ ਰੁਝਾਨ ਵੀ ਖ਼ਤਮ ਕਰ ਦਿੱਤਾ ਸੀ। ਇਸ ਵਾਰ ਜਿੱਥੇ ਤਾਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀ ਚੋਣਾਂ ਵਿਚ ਹੇਠਲੇ ਪੱਧਰ ਉਤੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਕਈ ਜ਼ਿਲਿ੍ਹਆਂ ਤੇ ਬਲਾਕਾਂ ਵਿਚ ਤਾਂ ਕਾਂਗਰਸ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ ਸਨ ਤੇ ਚੋਣਾਂ ਦੌਰਾਨ ਵੱਡੀ ਗਿਣਤੀ ਹਲਕਿਆਂ ਵਿਚ ਤਾਂ ਕਾਂਗਰਸ ਦੇ ਬੂਥ ਹੀ ਨਹੀਂ ਲੱਗੇ। ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਅਤੇ ਪੀਪੀਪੀ ਨੇ ਅਕਾਲੀ ਦਲ ਨੂੰ ਹਰਾਉਣ ਲਈ ਹੇਠਲੇ ਪੱਧਰ ਉਤੇ ਗਠਜੋੜ ਕੀਤਾ ਹੋਇਆ ਸੀ ਪ੍ਰੰਤੂ ਇਸ ਗਠਜੋੜ ਦੇ ਬਾਵਜੂਦ ਕਾਂਗਰਸ ਅਤੇ ਪੀਪੀਪੀ ਦੀ ਦਾਲ ਨਹੀਂ ਗਲ ਸਕੀ। ਅਕਾਲੀ ਦਲ-ਭਾਜਪਾ ਵਲੋਂ ਪ੍ਰਾਪਤ ਕੀਤੀ ਗਈ ਹੂੰਝਾਫੇਰ ਜਿੱਤ ਨੇ ਇਕ ਵਾਰ ਫਿਰ ਤੋਂ ਕਾਂਗਰਸ ਅਤੇ ਪੀਪੀਪੀ ਨੂੰ ਤਕੜਾ ਝਟਕਾ ਦਿੱਤਾ ਹੈ। ਚੋਣਾਂ ਵਿਚ ਕਾਂਗਰਸ ਤੇ ਪੀਪੀਪੀ ਵਿਚਕਾਰ ਅੰਦਰਖਾਤੇ ਹੋਇਆ ਸਮਝੌਤਾ ਵੀ ਖੁੱਲ੍ਹ ਕੇ ਸਾਹਮਣੇ ਆਇਆ। ਦੋਵਾਂ ਨੇ ਇਕ ਦੂਜੇ ਦੇ ਹੱਕ 'ਚ ਖੁੱਲ੍ਹ ਕੇ ਪ੍ਰਚਾਰ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪ੍ਰਧਾਨਗੀ ਹੇਠ ਜਿੰਨੀਆਂ ਵੀ ਹੁਣ ਤੱਕ ਚੋਣਾਂ ਲੜੀਆਂ ਗਈਆਂ ਉਨ੍ਹਾਂ ਸਾਰੀਆਂ ਵਿਚ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਿਆਸੀ ਸੂਝ ਦਾ ਲੋਹਾ ਮੰਨਵਾ ਲਿਆ ਹੈ। ਸੁਖਬੀਰ ਸਿੰਘ ਬਾਦਲ ਦੇ ਜਨਵਰੀ 2008 ਤੋਂ ਪ੍ਰਧਾਨ ਬਣਨ ਮਗਰੋਂ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੁਣ ਤੱਕ ਲੜੀਆਂ ਗਈਆਂ ਜਨਰਲ ਚੋਣਾਂ, ਲੋਕ ਸਭਾ ਚੋਣ 2009, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2011, ਪੰਜਾਬ ਵਿਧਾਨ ਸਭਾ ਚੋਣਾਂ 2012 ਅਤੇ 2013 ਵਿਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਅੱਧੀ ਦਰਜਨ ਉਪ ਚੋਣਾਂ ਜਿਨ੍ਹਾਂ ਵਿਚ ਅੰਮਿ੍ਰਤਸਰ ਦੱਖਣੀ, ਨੂਰਮਹਿਲ, ਬਨੂੜ, ਕਾਹਨੂੰਵਾਨ, ਜਲਾਲਬਾਦ ਅਤੇ ਮੋਗਾ ਹਲਕੇ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ ਹੁਣ ਹੋਈਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 146 ਪੰਚਾਇਤ ਸੰਮਤੀਆਂ ਚੋਣਾਂ ਵਿਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤਾਂ ਵਾਲੇ ਝੰਡੇ ਗੱਡੇ।¢ ਲੋਕ ਸਭਾ ਚੋਣਾਂ ਸਾਲ 2009 ਵਿਚ ਸਥਾਪਤੀ ਵਿਰੋਧੀ ਲਹਿਰ ਨੂੰ ਰੋਕਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਦੀਆਂ 12 ਸੀਟਾਂ ਵਿਚੋਂ 5 ਸੀਟਾਂ ਉਤੇ ਮੁੜ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਨੇ ਆਪਣੀ ਸਰਕਾਰ ਦੀ ਸ਼ਾਖ ਨੂੰ ਬਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਜਿਸ ਸਕਦਾ 2012 ਦੀਆਂ ਜਨਰਲ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮੁੜ ਇਤਿਹਾਸਕ ਜਿੱਤ ਪ੍ਰਾਪਤ ਹੋਈ। ਇਸ ਸਾਲ ਹੋਈ ਮੋਗਾ ਜ਼ਿਮਨੀ ਚੋਣ ਵਿਚ ਵੀ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਵੱਕਾਰ ਦਾਅ ਉਤੇ ਲੱਗਾ ਹੋਇਆ ਸੀ। ਸ਼੍ਰੋਮਣੀ ਅਕਾਲੀ ਨੇ ਆਪਣੀ ਰਾਜਭਾਗ ਦੇ ਪ੍ਰਭਾਵ ਨਾਲ ਮੋਗਾ ਜ਼ਿਮਨੀ ਸੀਟ ਨੂੰ ਵੀ ਬਾਕੀ ਉਪ ਚੋਣਾਂ ਵਾਂਗ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤਣ ਲਈ ਸਿਰ ਧੜ ਦੀ ਬਾਜ਼ੀ ਲਾਈ ਹੋਈ ਸੀ ਤਾਂ ਜੋ ਅਗਲੇ ਸਾਲ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸੂਬੇ ਅੰਦਰ ਇਕ ਵੱਡਾ ਸਿਆਸੀ ਝਟਕਾ ਦਿੱਤਾ ਜਾ ਸਕੇ¢ ਇੱਥੇ ਹੀ ਬੱਸ ਨਹੀਂ ਮੋਗਾ ਜ਼ਿਮਨੀ ਚੋਣ ਦਾ ਮੁੱਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਇਕ ਜ਼ੋਖਮ ਭਰਿਆ ਕਦਮ ਸੀ ਜਿਸ ਨੂੰ ਸਿਆਸੀ ਮਾਹਿਰ ਵੱਡੀ ਭੁੱਲ ਮੰਨ ਰਹੇ ਸਨ ਪਰ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ, ਜਜ਼ਬੇ ਦੀ ਭਾਵਨਾ, ਸੂਝਬੂਝ ਤੇ ਲੜ ਮਰਨ ਦੀ ਸਿਆਸੀ ਸਮਰੱਥਾ ਨੇ ਮੋਗਾ ਚੋਣ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਕਿਉਂਕਿ ਮੋਗਾ ਚੋਣ ਦੇ ਇਤਿਹਾਸ ਵਿਚ 1977 ਤੋਂ ਬਾਅਦ 2013 ਤੱਕ 8 ਵਾਰ ਜਨਰਲ ਅਤੇ ਇਕ ਵਾਰ ਉਪ ਚੋਣ ਹੋ ਚੁੱਕੀ ਹੈ। ਸਿਆਸੀ ਮਾਹਿਰਾਂ ਮੁਤਾਬਕ ਸੁਖਬੀਰ ਦੀ ਅਗਵਾਈ ਵਿਚ ਲੜੀਆਂ ਗਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਦੀ ਕੁਰਸੀ ਵੱਲ ਇਕ ਕਦਮ ਹੋਰ ਅੱਗੇ ਕਰ ਦਿੱਤਾ ਹੈ। ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਰੱਕੀ ਦੇਣ ਲਈ ਕਾਫ਼ੀ ਗੰਭੀਰਤਾ ਨਾਲ ਸੋਚ ਰਹੇ ਹਨ। ਉਨ੍ਹਾਂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਵੇਖਦੇ ਹੋਏ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਵਜੋਂ ਤਰੱਕੀ ਮਿਲ ਸਕਦੀ ਹੈ। ਇਸ ਲਈ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਚੋਣਾਂ ਦੀ ਜੰਗ ਵੀ ਜਿੱਤਣੀ ਪਵੇਗੀ। ਅਕਾਲੀ ਦਲ ਦੀ ਟਕਸਾਲੀ ਅਤੇ ਨਵੀਂ ਉਭਰੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦਾ ਇਕ ਯੋਗ ਜਰਨੈਲ ਵਜੋਂ ਲੋਹਾ ਮੰਨ ਲਿਆ ਹੈ। ਪਾਰਟੀ ਪ੍ਰਧਾਨ ਨੇ ਵੀ ਆਪਣੀ ਮਿਹਨਤ ਸਦਕਾ ਹੁਣ ਤੱਕ ਮਿਲੀਆਂ ਜਿੱਤਾਂ ਕਰਕੇ ਪਾਰਟੀ ਦੇ ਹਰ ਵਰਗ ਅਤੇ ਕੇਡਰ ਦਾ ਵਿਸਵਾਸ਼ ਜਿੱਤ ਲਿਆ। ਇਹੀ ਵਿਸ਼ਵਾਸ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਉਤੇ ਬਿਠਾ ਸਕਦਾ ਹੈ।

No comments: