jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਨੂੰ ਬਰੀ ਕੀਤੇ ਜਾਣ ਤੇ ਫਰੀਦਾਬਾਦ ਦੀਆਂ ਸਮੂਹ ਸਿੱਖ ਸੰਗਤਾਂ ਨੇ ਮੋਮਬੱਤੀਆਂ ਜਗਾ ਕੇ ਰੋਸ਼ ਮਾਰਚ ਕੀਤਾ

www.sabblok.blogspot.com 
* 29 ਸਾਲ ਪਹਿਲਾਂ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਵੀ ਦਾਮਿਨੀ ਵਰਗੀ ਬਦਸਲੂਕੀ ਹੋਈ ਕੀ ਉਨ੍ਹਾਂ ਬੱਚੀਆਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ? ਕੀ ਉਹ ਦੇਸ਼ ਦੀਆਂ ਬੱਚੀਆਂ ਨਹੀਂ ਸਨ ? : ਸ਼. ਸੁਰਿੰਦਰ ਸਿੰਘ ਫਰੀਦਾਬਾਦ
Gpc News:-
1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਨੂੰ ਬਰੀ ਕੀਤੇ ਜਾਣ ਤੇ ਫਰੀਦਾਬਾਦ ਦੀਆਂ ਸਮੂਹ ਸਿੱਖ ਸੰਗਤਾਂ ਨੇ ਮੋਮਬੱਤੀਆਂ ਜਗਾ ਕੇ ਰੋਸ਼ ਮਾਰਚ ਕੀਤਾ

* 29 ਸਾਲ ਪਹਿਲਾਂ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਵੀ ਦਾਮਿਨੀ ਵਰਗੀ ਬਦਸਲੂਕੀ ਹੋਈ ਕੀ ਉਨ੍ਹਾਂ ਬੱਚੀਆਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ? ਕੀ ਉਹ ਦੇਸ਼ ਦੀਆਂ ਬੱਚੀਆਂ ਨਹੀਂ ਸਨ ? : ਸ਼. ਸੁਰਿੰਦਰ ਸਿੰਘ ਫਰੀਦਾਬਾਦ

( 1 ਮਈ 2013, ਜਸਪ੍ਰੀਤ ਕੌਰ ਫਰੀਦਾਬਾਦ )
ਦਿੱਲੀ ਦੀ ਇਕ ਅਦਾਲਤ ਵੱਲੋਂ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਵਿਖੇ ਇਕ ਪਰਵਾਰ ਦੇ ਪੰਜ ਜੀਆਂ ਦੀ ਹੱਤਿਆ ਦੇ ਮਾਮਲੇ ਵਿਚ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਬਰੀ ਕੀਤੇ ਜਾਣ ’ਤੇ ਫਰੀਦਾਬਾਦ ਦੀਆਂ ਸਮੂਹ ਸਿੱਖ ਸੰਗਤਾਂ ਵਿਚ ਭਾਰੀ ਰੋਸ਼ ਵੇਖਣ ਨੂੰ ਮਿਲਿਆ। ਇਲਾਕੇ ਦੀਆਂ ਸਿੱਖ ਸੰਗਤਾਂ ਅਦਾਲਤ ਦੇ ਇਸ ਗਲਤ ਫੈਸਲੇ ਖਿਲਾਫ ਸੜਕਾਂ ਤੇ ਉਤਰ ਆਈਆਂ ਅੱਤੇ ਮੋਮਬੱਤੀਆਂ ਜਗਾ ਕੇ ਰੋਸ਼ ਪ੍ਰਦਰਸ਼ਨ ਕੀਤਾ। 1984 ਵਿਚ ਅਪਣੇ ਪਿਤਾ ਅਤੇ ਚਾਚਾ ਨੂੰ ਗਵਾ ਚੁੱਕੇ ਫਰੀਦਾਬਾਦ ਦੇ ਮਸ਼ਹੂਰ ਉਧੋਗਪਤੀ ਸ. ਗੁਰਨਾਮ ਸਿੰਘ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਸਜੱਣ ਕੁਮਾਰ ਦੋਸ਼ੀ ਹੈ ਪਰ ਫਿਰ ਵੀ ਉਸ ਨੂੰ ਅਦਾਲਤ ਵੱਲੋਂ ਬਰੀ ਕਰਣ ਦਾ ਫੈਸਲਾ ਘੱਟ ਗਿਣਤੀਆਂ ਨਾਲ ਬੇਇਨਸਾਫੀ ਹੈ ਅਤੇ ਲੋਕਤੰਤਰ ਦਾ ਘਾਣ ਹੈ।

ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਇਹ ਕਾਲਾ ਦਿਨ ਹੈ ਜਿਥੇ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਚੁਪ ਚਪੀਤੇ ਫਾਂਸੀ ’ਤੇ ਵੀ ਟੰਗ ਦਿੱਤਾ ਜਾਂਦਾ ਹੈ ਪਰ ਦੋਸ਼ੀਆਂ ਅਤੇ ਕਾਤਲਾਂ ਨੂੰ ਸ਼ਰੇਆਮ ਘੁੰਮਣ ਫਿਰਣ ਦੀ ਅਜਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ 29 ਸਾਲਾ ਬਾਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਾ। 84 ਵਿਚ ਸਿੱਖਾਂ ਧੀਆਂ-ਭੈਣਾ ਨੂੰ ਬੇਪੱਤ ਕੀਤਾ, ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਕੀਤਾ, ਗੁਰੂਧਾਮਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜੇ ਗਏ ਇੰਨੇ ਘਿਨੌਣੇ ਕੰਮ ਕਰਨ ਤੋਂ ਬਾਦ ਵੀ ਦੋਸ਼ੀ ਅਜ਼ਾਦ ਹੋ ਕੇ ਘੁੰਮਦੇ ਹਨ। ਜਿਸ ਤੋਂ ਸਪਸ਼ਟ ਹੈ ਕਿ ਅਦਾਲਤਾਂ ਸਹੀ ਨਿਰਣਾ ਲੈਣ ਵਿਚ ਈਮਾਨਦਾਰ ਨਹੀਂ ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਜਿਸ ਦੇਸ਼ ਦੀਆਂ ਅਦਾਲਤਾਂ ਪੰਜ ਜੀਆਂ ਦੇ ਕਾਤਲ ਨੂੰ ਇਹ ਕਹਿ ਕੇ ਕਲੀਨ ਚਿਟ ਦੇ ਦਿੰਦੀ ਹੈ ਕਿ ਉਹ ਦੋਸ਼ੀ ਨਹੀਂ ਉਸ ਦੇਸ਼ ਵਿਚ ਅਪਰਾਧ ਅਤੇ ਅਪਰਾਧੀਆਂ ਨੂੰ ਬੜਾਵਾ ਕਿਉਂ ਨਾ ਮਿਲੇ ? ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਦਾਮਿਨੀ ਨਾਲ ਹੋਏ ਦੁਸ਼ਕਰਮ ਪ੍ਰਤੀ ਸਮੁਚੇ ਦੇਸ਼ ਨੂੰ ਦਰਦ ਹੈ ਅਤੇ ਉਸ ਨੂੰ ਦੇਸ਼ ਦੀ ਬਚੀ ਆਖ ਕੇ ਇਨਸਾਫ ਦਿਵਾਉਣ ਲਈ ਸਮੂਹ ਦੇਸ਼ ਇਕਜੁੱਟ ਹੋ ਗਿਆ ਪਰ 29 ਸਾਲ ਪਹਿਲਾਂ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਵੀ ਦਾਮਿਨੀ ਵਰਗੀ ਬਦਸਲੂਕੀ ਹੋਈ ਕੀ ਉਨ੍ਹਾਂ ਬੱਚੀਆਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ? ਕੀ ਉਹ ਦੇਸ਼ ਦੀਆਂ ਬੱਚੀਆਂ ਨਹੀਂ ਸਨ ? ਇਸ ਮੌਕੇ ਅਕਾਲੀ ਭਾਜਪਾ ਦੀ ਉਮੀਦਵਾਰ ਸੀਮਾ ਤ੍ਰਿਖਾ ਵੀ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਫਰੀਦਾਬਾਦ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਕ ਅਤੇ ਸਮਾਜਕ ਜੱਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਹਾਜ਼ਰ ਸਨ।( 1 ਮਈ 2013, ਜਸਪ੍ਰੀਤ ਕੌਰ ਫਰੀਦਾਬਾਦ )
ਦਿੱਲੀ ਦੀ ਇਕ ਅਦਾਲਤ ਵੱਲੋਂ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਵਿਖੇ ਇਕ ਪਰਵਾਰ ਦੇ ਪੰਜ ਜੀਆਂ ਦੀ ਹੱਤਿਆ ਦੇ ਮਾਮਲੇ ਵਿਚ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਬਰੀ ਕੀਤੇ ਜਾਣ ’ਤੇ ਫਰੀਦਾਬਾਦ ਦੀਆਂ ਸਮੂਹ ਸਿੱਖ ਸੰਗਤਾਂ ਵਿਚ ਭਾਰੀ ਰੋਸ਼ ਵੇਖਣ ਨੂੰ ਮਿਲਿਆ। ਇਲਾਕੇ ਦੀਆਂ ਸਿੱਖ ਸੰਗਤਾਂ ਅਦਾਲਤ ਦੇ ਇਸ ਗਲਤ ਫੈਸਲੇ ਖਿਲਾਫ ਸੜਕਾਂ ਤੇ ਉਤਰ ਆਈਆਂ ਅੱਤੇ ਮੋਮਬੱਤੀਆਂ ਜਗਾ ਕੇ ਰੋਸ਼ ਪ੍ਰਦਰਸ਼ਨ ਕੀਤਾ। 1984 ਵਿਚ ਅਪਣੇ ਪਿਤਾ ਅਤੇ ਚਾਚਾ ਨੂੰ ਗਵਾ ਚੁੱਕੇ ਫਰੀਦਾਬਾਦ ਦੇ ਮਸ਼ਹੂਰ ਉਧੋਗਪਤੀ ਸ. ਗੁਰਨਾਮ ਸਿੰਘ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਸਜੱਣ ਕੁਮਾਰ ਦੋਸ਼ੀ ਹੈ ਪਰ ਫਿਰ ਵੀ ਉਸ ਨੂੰ ਅਦਾਲਤ ਵੱਲੋਂ ਬਰੀ ਕਰਣ ਦਾ ਫੈਸਲਾ ਘੱਟ ਗਿਣਤੀਆਂ ਨਾਲ ਬੇਇਨਸਾਫੀ ਹੈ ਅਤੇ ਲੋਕਤੰਤਰ ਦਾ ਘਾਣ ਹੈ।

ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਇਹ ਕਾਲਾ ਦਿਨ ਹੈ ਜਿਥੇ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਚੁਪ ਚਪੀਤੇ ਫਾਂਸੀ ’ਤੇ ਵੀ ਟੰਗ ਦਿੱਤਾ ਜਾਂਦਾ ਹੈ ਪਰ ਦੋਸ਼ੀਆਂ ਅਤੇ ਕਾਤਲਾਂ ਨੂੰ ਸ਼ਰੇਆਮ ਘੁੰਮਣ ਫਿਰਣ ਦੀ ਅਜਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ 29 ਸਾਲਾ ਬਾਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਾ। 84 ਵਿਚ ਸਿੱਖਾਂ ਧੀਆਂ-ਭੈਣਾ ਨੂੰ ਬੇਪੱਤ ਕੀਤਾ, ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਕੀਤਾ, ਗੁਰੂਧਾਮਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜੇ ਗਏ ਇੰਨੇ ਘਿਨੌਣੇ ਕੰਮ ਕਰਨ ਤੋਂ ਬਾਦ ਵੀ ਦੋਸ਼ੀ ਅਜ਼ਾਦ ਹੋ ਕੇ ਘੁੰਮਦੇ ਹਨ। ਜਿਸ ਤੋਂ ਸਪਸ਼ਟ ਹੈ ਕਿ ਅਦਾਲਤਾਂ ਸਹੀ ਨਿਰਣਾ ਲੈਣ ਵਿਚ ਈਮਾਨਦਾਰ ਨਹੀਂ ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਜਿਸ ਦੇਸ਼ ਦੀਆਂ ਅਦਾਲਤਾਂ ਪੰਜ ਜੀਆਂ ਦੇ ਕਾਤਲ ਨੂੰ ਇਹ ਕਹਿ ਕੇ ਕਲੀਨ ਚਿਟ ਦੇ ਦਿੰਦੀ ਹੈ ਕਿ ਉਹ ਦੋਸ਼ੀ ਨਹੀਂ ਉਸ ਦੇਸ਼ ਵਿਚ ਅਪਰਾਧ ਅਤੇ ਅਪਰਾਧੀਆਂ ਨੂੰ ਬੜਾਵਾ ਕਿਉਂ ਨਾ ਮਿਲੇ ? ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਦਾਮਿਨੀ ਨਾਲ ਹੋਏ ਦੁਸ਼ਕਰਮ ਪ੍ਰਤੀ ਸਮੁਚੇ ਦੇਸ਼ ਨੂੰ ਦਰਦ ਹੈ ਅਤੇ ਉਸ ਨੂੰ ਦੇਸ਼ ਦੀ ਬਚੀ ਆਖ ਕੇ ਇਨਸਾਫ ਦਿਵਾਉਣ ਲਈ ਸਮੂਹ ਦੇਸ਼ ਇਕਜੁੱਟ ਹੋ ਗਿਆ ਪਰ 29 ਸਾਲ ਪਹਿਲਾਂ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਵੀ ਦਾਮਿਨੀ ਵਰਗੀ ਬਦਸਲੂਕੀ ਹੋਈ ਕੀ ਉਨ੍ਹਾਂ ਬੱਚੀਆਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ? ਕੀ ਉਹ ਦੇਸ਼ ਦੀਆਂ ਬੱਚੀਆਂ ਨਹੀਂ ਸਨ ? ਇਸ ਮੌਕੇ ਅਕਾਲੀ ਭਾਜਪਾ ਦੀ ਉਮੀਦਵਾਰ ਸੀਮਾ ਤ੍ਰਿਖਾ ਵੀ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਫਰੀਦਾਬਾਦ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਕ ਅਤੇ ਸਮਾਜਕ ਜੱਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਹਾਜ਼ਰ ਸਨ।

No comments: