jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਇਯਾਲੀ ਵੱਲੋਂ ਬਲਾਕ ਸੁਧਾਰ ਸੰਮਤੀਆਂ ਲਈ ਉਮੀਦਵਾਰਾਂ ਦਾ ਐਲਾਨ



www.sabblok.blogspot.com
Photo: ਇਯਾਲੀ ਵੱਲੋਂ ਬਲਾਕ ਸੁਧਾਰ ਸੰਮਤੀਆਂ ਲਈ ਉਮੀਦਵਾਰਾਂ ਦਾ ਐਲਾਨ 

ਮੁੱਲਾਂਪੁਰ ਦਾਖਾ, 1 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਜ਼ਿਲ੍ਹਾ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਨਾਲ ਮਸ਼ਵਰੇ ਉਪਰੰਤ ਵਿਧਾਨ ਸਭਾ ਹਲਕਾ ਦਾਖਾ ਦੇ ਬਲਾਕ ਸੁਧਾਰ ਲਈ ਬਲਾਕ ਸੰਮਤੀ ਕੁਲਾਰ ਜ਼ੋਨ ਜੱਸੋਵਾਲ, ਕੁਲਾਰ, ਕੋਠੇ ਹਾਂਸ ਮਰਦਾਂ ਲਈ ਜਨਰਲ ਜ਼ੋਨ ਤੋਂ ਸਰਪੰਚ ਦਲਜੀਤ ਸਿੰਘ ਕੁਲਾਰ ਨੂੰ ਉਮੀਦਵਾਰ ਐਲਾਨਿਆ ਹੈ | ਚੌਾਕੀਮਾਨ, ਸੇਖੂਪੁਰਾ ਦੋਵਾਂ ਪਿੰਡਾਂ ਦੇ ਸਾਂਝੇ ਮਾਨ ਜ਼ੋਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਮਲਜੀਤ ਸਿੰਘ ਗੋਰਾ ਉਮੀਦਵਾਰ ਹੋਣਗੇ | ਜਨਰਲ ਔਰਤਾਂ ਲਈ ਰਾਖਵੇਂ ਜ਼ੋਨ ਬੱਦੋਵਾਲ ਤੋਂ ਗੁਰਮੇਲ ਕੌਰ ਬੱਦੋਵਾਲ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਉਮੀਦਵਾਰ ਹੋਵੇਗੀ | ਰੂੰਮੀ-ਛੱਜਾਵਾਲ ਬਲਾਕ ਸੰਮਤੀ ਔਰਤਾਂ ਲਈ ਰਾਖਵੇਂ ਜ਼ੋਨ ਤੋਂ ਕਰਮਜੀਤ ਕੌਰ ਛੱਜਾਵਾਲ, ਪਤਨੀ ਜਗਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੋਵੇਗੀ | ਬੋਪਾਰਾਏ ਕਲਾਂ ਮਰਦਾਂ ਲਈ ਅਨੁਸੂਚਿਤ ਜਾਤੀ ਲਈ ਰਾਖਵੇਂ ਜ਼ੋਨ ਤੋਂ ਨਛੱਤਰ ਸਿੰਘ ਬੋਪਾਰਾਏ ਕਲਾਂ ਨੂੰ ਇਯਾਲੀ ਵੱਲੋਂ ਉਮੀਦਵਾਰ ਐਲਾਨਿਆ ਗਿਆ | ਮਰਦਾਂ ਲਈ ਅਨੁਸੂਚਿਤ ਜਾਤੀ ਰਾਖਵੇਂ ਜ਼ੋਨ ਰਕਬਾ-ਪੰਡੋਰੀ ਤੋਂ ਸਰਪੰਚ ਰੁਲਦਾ ਸਿੰਘ ਵੱਲੋਂ ਚੋਣ ਲੜੀ ਜਾਵੇਗੀ | ਅਨੁਸੂਚਿਤ ਜਾਤੀ ਲਈ ਰਾਖਵੇਂ ਜ਼ੋਨ ਮੋਹੀ ਤੋਂ ਕੁਲਦੀਪ ਸਿੰਘ ਮੋਹੀ ਨੂੰ ਉਮੀਦਵਾਰ ਬਣਾਇਆ ਗਿਆ | ਢੋਲਣ-ਚਚਰਾੜੀ ਮਰਦਾਂ ਲਈ ਜਨਰਲ ਬਲਾਕ ਸੰਮਤੀ ਜ਼ੋਨ ਤੋਂ ਇੰਦਰ ਸਿੰਘ ਢੋਲਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋਣਗੇ | ਜਨਰਲ ਹਾਂਸ ਕਲਾਂ-ਸੂਜਾਪੁਰ ਜੋਨ ਲਈ ਅਵਤਾਰ ਸਿੰਘ ਹਾਂਸ ਕਲਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਸੋਹੀਆਂ, ਅਗਵਾੜ ਪੋਨਾ, ਬੀੜ ਗਗੜਾ, ਪੱਬੀਆਂ ਬਲਾਕ ਸੰਮਤੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਬੀੜ ਗਗੜਾ ਉਮੀਦਵਾਰ ਹੋਣਗੇ | ਬਲਾਕ ਸੰਮਤੀ ਜ਼ੋਨ ਦਾਖਾ ਲਈ ਵਿਧਾਇਕ ਇਯਾਲੀ ਵੱਲੋਂ ਸੁਰਿੰਦਰ ਸਿੰਘ ਦਾਖਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਵਿਧਾਇਕ ਇਯਾਲੀ ਵੱਲੋਂ ਬਲਾਕ ਸੰਮਤੀ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਦਾਅਵੇ ਨਾਲ ਕਿਹਾ ਕਿ ਉਹ ਵਿਕਾਸ ਨੂੰ ਮੁੱਦਾ ਬਣਾ ਕੇ ਹਰ ਬਲਾਕ ਸੰਮਤੀ ਜ਼ੋਨ ਨੂੰ ਉਸਾਰੂ ਢੰਗ ਨਾਲ ਜਿੱਤ ਕੇ ਜਿੱਤ ਦਾ ਝੰਡਾ ਬੁਲੰਦ ਰੱਖੇਗਾ |ਮੁੱਲਾਂਪੁਰ ਦਾਖਾ, 1 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਜ਼ਿਲ੍ਹਾ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਨਾਲ ਮਸ਼ਵਰੇ ਉਪਰੰਤ ਵਿਧਾਨ ਸਭਾ ਹਲਕਾ ਦਾਖਾ ਦੇ ਬਲਾਕ ਸੁਧਾਰ ਲਈ ਬਲਾਕ ਸੰਮਤੀ ਕੁਲਾਰ ਜ਼ੋਨ ਜੱਸੋਵਾਲ, ਕੁਲਾਰ, ਕੋਠੇ ਹਾਂਸ ਮਰਦਾਂ ਲਈ ਜਨਰਲ ਜ਼ੋਨ ਤੋਂ ਸਰਪੰਚ ਦਲਜੀਤ ਸਿੰਘ ਕੁਲਾਰ ਨੂੰ ਉਮੀਦਵਾਰ ਐਲਾਨਿਆ ਹੈ | ਚੌਾਕੀਮਾਨ, ਸੇਖੂਪੁਰਾ ਦੋਵਾਂ ਪਿੰਡਾਂ ਦੇ ਸਾਂਝੇ ਮਾਨ ਜ਼ੋਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਮਲਜੀਤ ਸਿੰਘ ਗੋਰਾ ਉਮੀਦਵਾਰ ਹੋਣਗੇ | ਜਨਰਲ ਔਰਤਾਂ ਲਈ ਰਾਖਵੇਂ ਜ਼ੋਨ ਬੱਦੋਵਾਲ ਤੋਂ ਗੁਰਮੇਲ ਕੌਰ ਬੱਦੋਵਾਲ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਉਮੀਦਵਾਰ ਹੋਵੇਗੀ | ਰੂੰਮੀ-ਛੱਜਾਵਾਲ ਬਲਾਕ ਸੰਮਤੀ ਔਰਤਾਂ ਲਈ ਰਾਖਵੇਂ ਜ਼ੋਨ ਤੋਂ ਕਰਮਜੀਤ ਕੌਰ ਛੱਜਾਵਾਲ, ਪਤਨੀ ਜਗਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੋਵੇਗੀ | ਬੋਪਾਰਾਏ ਕਲਾਂ ਮਰਦਾਂ ਲਈ ਅਨੁਸੂਚਿਤ ਜਾਤੀ ਲਈ ਰਾਖਵੇਂ ਜ਼ੋਨ ਤੋਂ ਨਛੱਤਰ ਸਿੰਘ ਬੋਪਾਰਾਏ ਕਲਾਂ ਨੂੰ ਇਯਾਲੀ ਵੱਲੋਂ ਉਮੀਦਵਾਰ ਐਲਾਨਿਆ ਗਿਆ | ਮਰਦਾਂ ਲਈ ਅਨੁਸੂਚਿਤ ਜਾਤੀ ਰਾਖਵੇਂ ਜ਼ੋਨ ਰਕਬਾ-ਪੰਡੋਰੀ ਤੋਂ ਸਰਪੰਚ ਰੁਲਦਾ ਸਿੰਘ ਵੱਲੋਂ ਚੋਣ ਲੜੀ ਜਾਵੇਗੀ | ਅਨੁਸੂਚਿਤ ਜਾਤੀ ਲਈ ਰਾਖਵੇਂ ਜ਼ੋਨ ਮੋਹੀ ਤੋਂ ਕੁਲਦੀਪ ਸਿੰਘ ਮੋਹੀ ਨੂੰ ਉਮੀਦਵਾਰ ਬਣਾਇਆ ਗਿਆ | ਢੋਲਣ-ਚਚਰਾੜੀ ਮਰਦਾਂ ਲਈ ਜਨਰਲ ਬਲਾਕ ਸੰਮਤੀ ਜ਼ੋਨ ਤੋਂ ਇੰਦਰ ਸਿੰਘ ਢੋਲਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋਣਗੇ | ਜਨਰਲ ਹਾਂਸ ਕਲਾਂ-ਸੂਜਾਪੁਰ ਜੋਨ ਲਈ ਅਵਤਾਰ ਸਿੰਘ ਹਾਂਸ ਕਲਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਸੋਹੀਆਂ, ਅਗਵਾੜ ਪੋਨਾ, ਬੀੜ ਗਗੜਾ, ਪੱਬੀਆਂ ਬਲਾਕ ਸੰਮਤੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਬੀੜ ਗਗੜਾ ਉਮੀਦਵਾਰ ਹੋਣਗੇ | ਬਲਾਕ ਸੰਮਤੀ ਜ਼ੋਨ ਦਾਖਾ ਲਈ ਵਿਧਾਇਕ ਇਯਾਲੀ ਵੱਲੋਂ ਸੁਰਿੰਦਰ ਸਿੰਘ ਦਾਖਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਵਿਧਾਇਕ ਇਯਾਲੀ ਵੱਲੋਂ ਬਲਾਕ ਸੰਮਤੀ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਦਾਅਵੇ ਨਾਲ ਕਿਹਾ ਕਿ ਉਹ ਵਿਕਾਸ ਨੂੰ ਮੁੱਦਾ ਬਣਾ ਕੇ ਹਰ ਬਲਾਕ ਸੰਮਤੀ ਜ਼ੋਨ ਨੂੰ ਉਸਾਰੂ ਢੰਗ ਨਾਲ ਜਿੱਤ ਕੇ ਜਿੱਤ ਦਾ ਝੰਡਾ ਬੁਲੰਦ ਰੱਖੇਗਾ |

No comments: