www.sabblok.blogspot.com
ਰਾਏਕੋਟ, 8 ਮਈ : ਰਾਏਕੋਟ ਨੇੜਲੇ ਪਿੰਡ ਅਬੂਵਾਲ ਵਿਖੇ ਪਰਵਾਸੀ ਭਾਰਤੀ ਮਾਸਟਰ
ਸ਼ਿੰਗਾਰਾ ਸਿੰਘ (70) ਉਸ ਦੀ ਪਤਨੀ ਮਨਜੀਤ ਕੌਰ (65) ਤੇ ਸਾਲੀ ਸੁਰਜੀਤ ਕੌਰ ਪਤਨੀ
ਭੁਪਿੰਦਰ ਸਿੰਘ ਪਿੰਡ ਸਰਾਭਾ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਾਲ
ਕਤਲ ਕਰ ਦਿੱਤਾ। ਪਿੰਡ ਅਬੂਵਾਲ ਵਿਖੇ ਉਨ੍ਹਾਂ ਦੇ ਗੁਆਂਢੀਆਂ ਤੇ ਮਿਲੀ ਜਾਣਕਾਰੀ ਅਨੁਸਾਰ
ਮਾਸਟਰ ਸ਼ਿੰਗਾਰਾ ਸਿੰਘ ਤੇ ਉਸ ਦੀ ਪਤਨੀ ਕੈਨੇਡਾ ਰਹਿੰਦੇ ਹਨ ਤੇ ਤਕਰੀਬਨ 25 ਕੁ ਦਿਨ
ਤੋਂ ਇਧਰ ਆਏ ਹੋਏ ਸਨ। ਸ਼ਿੰਗਾਰਾ ਸਿੰਘ ਹਰ ਰੋਜ਼ ਆਪਣੇ ਗੁਆਂਢੀ ਸੁਖਦੇਵ ਸਿੰਘ ਦੇ ਘਰੋਂ
ਦੁੱਧ ਲੈਣ ਜਾਂਦਾ ਸੀ ਪਰ ਅੱਜ ਉਹ ਦੁੱਧ ਲੈਣ ਨਹੀਂ ਗਿਆ ਤਾਂ ਗੁਆਂਢੀ ਸੁਖਦੇਵ ਸਿੰਘ
ਉਨ੍ਹਾਂ ਨੂੰ ਦੇਖਣ ਗਿਆ। ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਕਿਸੇ ਦੀ
ਅਵਾਜ਼ ਨਾ ਆਈ ਤਾਂÎ ਉਸ ਨੇ ਪਿੰਡ ਦੇ ਸਰਪੰਚ ਕਮਿੱਕਰ ਸਿੰਘ ਨੂੰ ਦੱਸਿਆ। ਉਨ੍ਹਾਂ ਨੇ
ਦੇਖਿਆ ਕਿ ਘਰੇ ਖੂਨ ਦਾ ਛੱਪੜ ਲੱਗਾ ਹੋਇਆ ਸੀ ਤੇ ਤਿੰਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ
ਹੋਇਆ ਸੀ।
No comments:
Post a Comment