www.sabblok.blogspot.com
ਚੰਡੀਗੜ੍ਹ-
9 ਮਈ (ਏਜੰਸੀ) - ਜੰਮੂ ਦੀ ਇਕ ਜੇਲ੍ਹ ਵਿਚ ਪਿਛਲੇ ਦਿਨੀਂ ਦੂਸਰੇ ਕੈਦੀ ਨਾਲ ਇਕ ਝੜਪ
ਵਿਚ ਜ਼ਖ਼ਮੀ ਹੋਇਆ ਪਾਕਿਸਤਾਨੀ ਕੈਦੀ ਸਨਾਉੱਲਾ ਦੀ ਚੰੜੀਗੜ੍ਹ ਦੇ ਹਸਪਤਾਲ ਵਿਚ ਅੱਜ
ਸਵੇਰੇ ਮੌਤ ਹੋ ਗਈ ਹੈ। ਇਹ ਜਾਣਕਾਰੀ ਡਾਕਟਰਾਂ ਨੇ ਦਿੱਤੀ ਹੈ। ਸਨਾਉੱਲਾ ਦੀ ਚੰੜੀਗੜ੍ਹ
ਸਥਿਤ ਪੀ.ਜੀ.ਆਈ ਹਸਪਤਾਲ ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਮੌਤ ਹੋਈ ਹੈ। ਉਸਦੀ ਹਾਲਤ
ਪਿਛਲੇ ਕੁਝ ਦਿਨਾਂ ਤੋਂ ਗੰਭੀਰ ਬਣੀ ਹੋਈ ਸੀ ਅਤੇ ਬੁੱਧਵਾਰ ਤੋਂ ਉਸਦੇ ਗੁਰਦਿਆਂ ਨੇ ਕੰਮ
ਕਰਨਾ ਬੰਦ ਕਰ ਦਿੱਤਾ ਸੀ। ਸਨਾਉੱਲਾ ਦੇ ਪਰਿਵਾਰ ਦੇ ਮੈਂਬਰ ਮੰਗਲਵਾਰ ਨੂੰ ਪਾਕਿਸਤਾਨ
ਤੋਂ ਭਾਰਤ ਆਏ ਸਨ। ਉਨ੍ਹਾਂ ਭਾਰਤ ਸਰਕਾਰ ਤੋਂ ਉਸ ਨੂੰ ਆਪਣੇ ਦੇਸ਼ ਪਾਕਿਸਤਾਨ ਭੇਜੇ ਜਾਣ
ਦੀ ਅਪੀਲ ਵੀ ਕੀਤੀ ਸੀ। ਵਰਣਯੋਗ ਹੈ ਕਿ ਸਨਾਉੱਲਾ 'ਤੇ ਇਹ ਹਮਲਾ ਲਾਹੌਰ ਸਥਿਤ ਕੋਟ
ਲਖਪਤ ਜੇਲ੍ਹ ਵਿਚ ਜਾਨਲੇਵਾ ਹਮਲੇ ਵਿਚ ਜ਼ਖਮੀ ਹੋਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਮੌਤ
ਦੇ ਅਗਲੇ ਦਿਨ ਹੋਇਆ ਸੀ।
No comments:
Post a Comment