www.sabblok.blogspot.com
ਹਰਿਆਣਾ,
9 ਮਈ (ਖੱਖ)-ਕੰਪਿਊਟਰ ਟੀਚਰ ਯੂਨੀਅਨ ਹੁਸ਼ਿਆਰਪੁਰ ਦੇ ਪ੍ਰਧਾਨ ਅਮਨਦੀਪ ਸਿੰਘ ਤੇ ਜਨਰਲ
ਸਕੱਤਰ ਅਨਿਲ ਐਰੀ ਦੀ ਅਗਵਾਈ ਹੇਠ ਕਸਬਾ ਹਰਿਆਣਾ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ
ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਪਿਊਟਰ
ਅਧਿਆਪਕਾਂ ਦੀਆਂ ਪਿਛਲੇ 3 ਮਹੀਨਿਆਂ ਦੀਆਂ ਤਨਖਾਹਾਂ ਜਾਰੀ ਨਹੀ ਕੀਤੀਆਂ ਗਈਆਂ ਹਨ¢ ਜਿਸ
ਕਾਰਨ ਪੰਜਾਬ ਭਰ ਦੇ 7000 ਕੰਪਿਊਟਰ ਅਧਿਆਪਕ ਫਾਕੇ ਕੱਟਣ ਲਈ ਮਜਬੂਰ ਹਨ ¢ ਆਗੂਆਂ ਨੇ
ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਸਲਾ ਸਰਕਾਰ ਵੱਲੋਂ ਸਥਾਈ ਤੌਰ 'ਤੇ
ਹੱਲ ਨਹੀ ਕੀਤਾ ਜਾ ਰਿਹਾ | ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ
ਉਨ੍ਹਾਾ ਦੀਆਂ ਤਨਖਾਹਾਂ ਜਾਰੀ ਨਾਂ ਕੀਤੀਆ ਗਈਆਂ ਤਾਂ ਯੂਨੀਅਨ ਵੱਲੋਂ ਸਰਕਾਰ ਿਖ਼ਲਾਫ
ਤਿੱਖਾ ਸੰਘਰਸ਼ ਸ਼ੂਰੂ ਕੀਤਾ ਜਾਵੇਗਾ | ਇਸ ਮੌਕੇ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਭੂੰਗਾ,
ਇੰਦਰਜੀਤ ਸਿੰਘ ਬਲਾਕ ਪ੍ਰਧਾਨ ਗੜ੍ਹਦੀਵਾਲਾ, ਮਨਜਿੰਦਰ ਸਿੰਘ ਬਲਾਕ ਪ੍ਰਧਾਨ ਟਾਂਡਾ,
ਰਣਦੀਪ ਕੁਮਾਰ ਬਲਾਕ ਪ੍ਰਧਾਨ ਬੁੱਲੋਵਾਲ, ਨਰਿੰਦਰ ਸਿੰਘ, ਕਮਲ ਮਾਹੀ ਤੇ ਹੋਰ ਹਾਜ਼ਰ ਸਨ




No comments:
Post a Comment