www.sabblok.blogspot.com

ਰਾਜਪੁਰਾ,
(ਸਰਬਜੀਤ/ ਮਸਤਾਨਾ/ ਹਰਵਿੰਦਰ)- ਥਾਣਾ ਸਿਟੀ ਪੁਲਸ ਨੇ ਮੁਖਬਰੀ ਦੇ ਆਧਾਰ 'ਤੇ ਇਕ ਘਰ
ਵਿਚ ਚੱਲ ਰਹੇ ਜਿਸਮ-ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਕੇ ਉਥੋਂ 2 ਔਰਤਾਂ ਤੇ 2
ਮਰਦਾਂ ਨੂੰ ਗ੍ਰਿਫਤਾਰ ਕਰਕੇ ਧਾਰਾ 3, 4, 5, 7 ਇਮੌਰਲ ਟ੍ਰੈਫਿਕ ਪ੍ਰੀਵੈਨਸ਼ਨ ਐਕਟ
1956 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਪੀ.
ਰਾਜਪੁਰਾ ਸ. ਭੁਪਿੰਦਰ ਸਿੰਘ ਖਟੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਿਟੀ ਦੇ
ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਸਮੇਤ ਪੁਲਸ ਪਾਰਟੀ ਗਗਨ ਚੌਕ ਨੇੜੇ ਗਸ਼ਤ ਕਰ
ਰਹੇ ਸਨ ਤਾਂ ਇਸ ਦੌਰਾਨ ਇਕ ਮੁਖਬਰੀ ਦੇ ਆਧਾਰ 'ਤੇ ਸੂਚਨਾ ਮਿਲੀ ਕਿ ਨਜ਼ਦੀਕੀ ਇਕ ਔਰਤ
ਆਪਣੇ ਘਰ ਵਿਚ ਨਾਜਾਇਜ਼ ਤੌਰ 'ਤੇ ਬਾਹਰੋਂ ਆਦਮੀ ਤੇ ਔਰਤਾਂ ਬੁਲਾ ਕੇ ਜਿਸਮ-ਫਰੋਸ਼ੀ ਦਾ
ਧੰਦਾ ਕਰਵਾਉਂਦੀ ਹੈ ਜਿਸ 'ਤੇ ਜਦੋਂ ਥਾਣਾ ਸਿਟੀ ਇੰਚਾਰਜ ਸ. ਬਰਾੜ ਨੇ ਅਮੀਰ ਕਾਲੋਨੀ
ਸਥਿਤ ਕਿਰਨਾ ਰਾਣੀ ਦੇ ਘਰ 'ਤੇ ਛਾਪਾਮਾਰੀ ਕੀਤੀ ਤਾਂ ਉਥੋਂ ਜਿਸਮ-ਫਰੋਸ਼ੀ ਦੇ ਧੰਦੇ ਦਾ
ਪਰਦਾਫਾਸ਼ ਕਰਦਿਆਂ ਕਿਰਨਾ ਰਾਣੀ ਵਾਸੀ ਅਮੀਰ ਕਾਲੋਨੀ, ਸਰਬਜੀਤ ਕੌਰ ਵਾਸੀ ਨਨਹੇੜਾ ਥਾਣਾ
ਘਨੌਰ, ਕੁਲਦੀਪ ਸੇਠੀ ਵਾਸੀ ਰਾਜਪੁਰਾ ਟਾਊਨ, ਰਾਜਕੁਮਾਰ ਵਾਸੀ ਰਾਜਪੁਰਾ ਟਾਊਨ ਨੂੰ
ਇਤਰਾਜ਼ਯੋਗ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਜਿਸ 'ਤੇ ਉਕਤ ਫੜੇ ਗਏ ਕਥਿਤ ਦੋਸ਼ੀਆਂ ਖਿਲਾਫ
ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




No comments:
Post a Comment