jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

8ਵੀਂ ਕਲਾਸ ਦੀ ਵਿਦਿਆਰਥਣ ਨੂੰ ਸਪੋਰਟਸ ਅਧਿਆਪਕ ਨੇ ਬਣਾਇਆ ਹਵਸ ਦਾ ਸ਼ਿਕਾਰ

www.sabblok.blogspot.com
8ਵੀਂ ਕਲਾਸ ਦੀ ਵਿਦਿਆਰਥਣ ਨੂੰ ਸਪੋਰਟਸ ਅਧਿਆਪਕ ਨੇ ਬਣਾਇਆ ਹਵਸ ਦਾ ਸ਼ਿਕਾਰ
ਲੁਧਿਆਣਾ (ਰਿਸ਼ੀ) - ਗੁਰੂ-ਚੇਲੇ ਦੇ ਰਿਸ਼ਤੇ ਦੀ ਮਰਿਯਾਦਾ ਨੂੰ ਤਾਰ-ਤਾਰ ਕਰਦਿਆਂ ਇਕ ਸਪੋਰਟਸ ਅਧਿਆਪਕ ਨੇ ਸਕੂਲ ਦੀ 8ਵੀਂ ਕਲਾਸ ਦੀ ਨਾਬਾਲਿਗ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ 'ਚ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਨਾਬਾਲਿਗ ਵਿਦਿਆਰਥਣ ਦੇ ਪਿਤਾ ਦੇ ਬਿਆਨ 'ਤੇ ਦੋਸ਼ੀ ਅਧਿਆਪਕ ਦੇ ਖਿਲਾਫ ਬਲਤਾਕਾਰ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਅਧਿਆਪਕ ਦੀ ਪਛਾਣ ਸੰਦੀਪ ਕੁਮਾਰ (23) ਨਿਵਾਸੀ ਅੰਮ੍ਰਿਤਸਰ ਦੇ ਰੂਪ 'ਚ ਹੋਈ ਹੈ। ਜੋ ਲੁਧਿਆਣਾ ਦੇ ਸੁਨੀਲ ਪਾਰਕ ਇਲਾਕੇ 'ਚ ਕਿਰਾਏ 'ਤੇ ਰਹਿੰਦਾ ਸੀ ਅਤੇ ਘਰ ਦੇ ਕੋਲ ਹੀ ਸਥਿਤ ਨਿੱਜੀ ਸਕੂਲ 'ਚ ਸਪੋਰਟਸ ਦਾ ਅਧਿਆਪਕ ਸੀ। ਪੁਲਸ ਨੂੰ ਦਿਤੇ ਬਿਆਨ 'ਚ ਇੰਦਰਪਾਲ ਨੇ ਦੱਸਿਆ ਕਿ ਘਰ ਦੇ ਕੋਲ ਹੀ ਸਥਿਤ ਸਕੂਲ 'ਚ ਪੜ੍ਹਦੀ ਹੈ। ਹਰ ਰੋਜ਼ ਦੀ ਤਰ੍ਹਾਂ ਘਰੋਂ ਪੜ੍ਹਨ ਲਈ ਗਈ ਸੀ ਪਰ ਉਕਤ ਦੋਸ਼ੀ ਅਧਿਆਪਕ ਰਸਤੇ 'ਚੋਂ ਵਰਗਲਾ ਕੇ ਕਮਰੇ 'ਚ ਲੈ ਗਿਆ, ਜਿਥੇ ਉਸਨੇ ਜਬਰੀ ਹਵਸ ਮਿਟਾਈ ਅਤੇ 11 ਵਜੇ ਸਲੇਮ ਟਾਬਰੀ ਇਲਾਕੇ ਸਥਿਤ ਰੇਲਵੇ ਲਾਈਨਾਂ ਕੋਲ ਛੱਡ ਗਿਆ ਤੇ ਫਰਾਰ ਹੋ ਗਿਆ। ਜਿਸ 'ਤੇ ਲੜਕੀ ਨੇ ਘਰ ਆ ਕੇ ਗੱਲ ਦੱਸੀ, ਜਿਸਦੇ ਬਾਅਦ ਸੂਚਨਾ ਪੁਲਸ ਨੂੰ ਦਿਤੀ ਗਈ। ਦੇਰ ਰਾਤ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿਤੀ ਸੀ। ਜ਼ਿਕਰਯੋਗ ਹੈ ਕਿ ਉਕਤ ਸਕੂਲ ਨੇ ਉਸ ਅਧਿਆਪਕ ਨੂੰ ਇਕ ਮਹੀਨਾਂ ਪਹਿਲਾਂ ਹੀ ਕੱਢ ਦਿੱਤਾ ਸੀ।

No comments: