jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਏਕਤਾ ਕਪੂਰ ਦੀ ਕੰਪਨੀ ਨੇ ਕੀਤੀ 30 ਕਰੋੜ ਦੀ ਟੈਕਸ ਚੋਰੀ: ਟੈਕਸ ਵਿਭਾਗ

www.sabblok.blogspot.com
ਏਕਤਾ ਕਪੂਰ ਦੀ ਕੰਪਨੀ ਨੇ ਕੀਤੀ 30 ਕਰੋੜ ਦੀ ਟੈਕਸ ਚੋਰੀ: ਟੈਕਸ ਵਿਭਾਗ
ਮੁੰਬਈ—ਮੁੰਬਈ ਦੇ ਟੈਕਸ ਵਿਭਾਗ ਵੱਲੋਂ ਕੀਤੀ ਗਈ ਪੜਤਾਲ ਵਿਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਟੀ. ਵੀ. ਅਤੇ ਫਿਲਮ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਨੇ ਲਗਭਗ 30 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ। ਸੂਤਰਾਂ ਮੁਤਾਬਕ ਕੰਪਨੀ ਇਹ ਰਾਸ਼ੀ ਅਤੇ ਇਸ 'ਤੇ ਲੱਗਣ ਵਾਲੇ ਜੁਰਮਾਨੇ ਦੇ ਭੁਗਤਾਨ ਲਈ ਤਿਆਰ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਹੀ ਏਕਤਾ ਦੇ ਘਰ ਅਤੇ ਦਫਤਰਾਂ ਵਿਚ ਟੈਕਸ ਵਿਭਾਗ ਦੇ ਲਗਭਗ 100 ਅਧਿਕਾਰੀਆਂ ਦੀ ਟੀਮ ਨੇ ਛਾਪੇ ਮਾਰੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਛੇ ਸਾਲਾਂ ਦੌਰਾਨ ਕੰਪਨੀ ਨੇ ਟੈਕਸ ਤੋਂ ਬਚਣ ਲਈ ਆਪਣੇ ਖਰਚਿਆਂ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਖਰੀਦੀ ਅਤੇ ਵੇਚੀ ਗਈ ਸੰਪਤੀ ਦਾ ਸੌਦਾ ਵੀ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਨਹੀਂ ਕੀਤਾ ਅਤੇ ਜ਼ਮੀਨ ਦੇ ਵਿਕਾਸ 'ਤੇ ਆਏ ਖਰਚੇ ਨੂੰ ਵੀ ਵਧਾ ਕੇ ਪੇਸ਼ ਕੀਤਾ ਹੈ। ਕੰਪਨੀ ਦੀ ਕ੍ਰਿਏਟਿਵ ਹੈੱਡ ਅਤੇ ਪ੍ਰੋਡਕਸ਼ਨ ਦਾ ਜ਼ਿੰਮਾ ਸੰਭਾਲਣ ਵਾਲੀ ਏਕਤਾ ਕਪੂਰ ਨੇ ਕਥਿਤ ਤੌਰ 'ਤੇ ਟੈਕਸ ਵਿਭਾਗ ਨੂੰ ਦੱਸਿਆ ਕਿ ਉਹ ਕੰਪਨੀ ਦਾ ਵਿੱਤੀ ਪ੍ਰਬੰਧਨ ਨਹੀਂ ਦੇਖਦੀ।
ਜ਼ਿਕਰਯੋਗ ਹੈ ਕਿ ਏਕਤਾ ਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦੇਸ਼ ਦੇ ਕੁਝ ਸਭ ਤੋਂ ਲੋਕਪ੍ਰਿਯ ਲੜੀਵਾਰਾਂ ਦਾ ਨਿਰਮਾਣ ਕਰਦੀ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ ਨਿਰਮਾਣ ਕੰਪਨੀ ਬਾਲਾਜੀ ਫਿਲਮਜ਼ ਦੀ ਇਕ ਵੱਡੀ ਫਿਲਮ 'ਸ਼ੂਟਆਊਟ ਐਟ ਵਡਾਲਾ' ਸ਼ੁੱਕਰਵਾਰ ਨੂੰ ਹੀ ਰਿਲੀਜ਼ ਹੋਈ ਹੈ।

No comments: