jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 2 May 2013

84 ਸਿਖ ਕਤਲੇਆਮ ਮਾਮਲਾ-ਸੱਜਣ ਕੁਮਾਰ ਨੂੰ ਬਰੀ ਕਰਨ ਵਿਰੁੱਧ ਦੇਸ਼ ਭਰ ‘ਚ ਪ੍ਰਦਰਸ਼ਨ

www.sabblok.blogspot.com
ਨਵੀਂ ਦਿੱਲੀ 1 ਮਈ (ਏਜੰਸੀ)- ਨਵੰਬਰ 84 ਦੇ ਸਿਖ ਕਤਲੇਆਮ ਦੇ ਇਕ ਮਾਮਲੇ ਵਿਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਰਿਹਾਅ ਕਰਨ ਦੇ ਫੈਸਲੇ ਵਿਰੁੱਧ ਸਿੱਖ ਹਲਕਿਆਂ ਵਿਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ। ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਦਿੱਲੀ ਤੇ ਜੰਮੂ ਸਮੇਤ ਅਨੇਕਾਂ ਸਥਾਨਾਂ ‘ਤੇ ਸੱਜਣ ਕੁਮਾਰ ਵਿਰੁੱਧ ਪ੍ਰਦਰਸ਼ਨ ਕੀਤੇ ਤੇ ਨਿਆਂ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਵਿਚ ਮੈਟਰੋ ਸੇਵਾਵਾਂ ਰੋਕੀਆਂ ਤੇ ਜੰਮੂ ਵਿਚ ਜੰਮੂ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਧਰਨਾ ਦਿੱਤਾ। ਪੱਛਮੀ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਨੇ ਤਿਲਕ ਨਗਰ ਪੁਲਿਸ ਥਾਣੇ ਤੱਕ ਮਾਰਚ ਕੀਤਾ ਤੇ ਆਵਾਜਾਈ ਠੱਪ ਕੀਤੀ। ਦੁਪਹਿਰ 12.45 ਵਜੇ ਕੁਝ ਪ੍ਰਦਰਸ਼ਨਕਾਰੀ ਸੁਭਾਸ਼ ਨਗਰ ਮੈਟਰੋ ਸਟੇਸ਼ਨ ਵਿਚ ਦਾਖਲ ਹੋ ਗਏ ਜਿਸ ਨਾਲ ਮੈਟਰੇ ਸੇਵਾਵਾਂ ਪ੍ਰਭਾਵਿਤ ਹੋਈਆਂ। ਸੁਭਾਸ਼ ਨਗਰ ਤੇ ਤਿਲਕ ਨਗਰ ਦੇ ਮੈਟਰੋ ਸਟੇਸ਼ਨ ਇਹਤਿਆਤ ਵਜੋਂ ਆਮ ਜਨਤਾ ਲਈ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਸਿੱਖ ਵਸੋਂ ਕਾਫੀ ਹੈ। ਪ੍ਰਦਰਸ਼ਨ ਕਾਰੀਆਂ ਨੇ ਕਿਹਾ ਕਿ 30 ਸਾਲ ਤੋਂ ਸਾਨੂੰ ਨਿਆਂ ਨਹੀਂ ਮਿਲਿਆ। ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੰਮੂ ਵਿਚ ਸਿੱਖ ਆਗੂ ਹਰਜੀਤ ਸਿੰਘ ਦੀ ਅਗਵਾਈ ਵਿਚ ਅਨੇਕਾਂ ਸਿੱਖ ਸੰਗਠਨਾਂ ਨੇ ਧਰਨਾ ਦਿੱਤਾ ਤੇ ਸ਼ਹਿਰ ਦੇ ਬਾਹਰਵਾਰ ਡਿਗਿਆਨਾ ਵਿਖੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇ ਲਾਏ।

No comments: