jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 8 May 2013

ਸੱਜਣ ਕੁਮਾਰ ਖਿਲਾਫ਼ ਰੋਹ ਬਰਕਰਾਰ '84 ਸਿੱਖ ਕਤਲੇਆਮ ਦੀ ਨਿਰਪੱਖ ਤੇ ਆਜ਼ਾਦ ਜਾਂਚ ਕਰਵਾਈ ਜਾਵੇ

www.sabblok.blogspot.com

ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ/ਏਜੰਸੀ)-1984 ਦੇ ਸਿੱਖ ਕਤਲੇਆਮ ਦੀ ਨਿਰਪੱਖ ਤੇ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਰਾਹੀਂ ਜਾਂਚ ਕਰਵਾਉਣ ਲਈ ਉਹ ਕੇਂਦਰ ਸਰਕਾਰ ਨੂੰ ਆਦੇਸ਼ ਦੇਣ ਕਿਉਂਕਿ ਕੇਂਦਰ ਸਰਕਾਰ ਤੋਂ ਇਨਸਾਫ਼ ਮਿਲਣ ਦੀ ਉਮੀਦ ਨਹੀਂ | ਇਸ ਸਬੰਧ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਸਮੇਤ ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਟੀ. ਡੀ. ਪੀ., ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.), ਇਨੈਲੋ, ਬੀ. ਜੇ. ਡੀ. ਅਤੇ ਜਨਤਾ ਦਲ (ਯੂ) ਤੇ ਆਗੂਆਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਾਪਦਿਆਂ ਕਿਹਾ ਕਿ ਸਿੱਖ ਭਾਈਚਾਰੇ ਦੇ ਦਰਦ ਨੂੰ ਪਛਾਣਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ |

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਭਾਜਪਾ ਆਗੂ ਐਲ. ਕੇ. ਅਡਵਾਨੀ, ਸੁਸ਼ਮਾ ਸਵਰਾਜ, ਸੁਖਬੀਰ ਸਿੰਘ ਬਾਦਲ, ਮਨਰੰਜਨ ਕਾਲੀਆ, ਸੁਖਦੇਵ ਸਿੰਘ ਢੀਂਡਸਾ, ਹਰਸਿਮਰਤ ਕੌਰ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਤਰਲੋਚਨ ਸਿੰਘ, ਅਰੁਣ ਜੇਤਲੀ, ਮੇਨਕਾ ਗਾਂਧੀ, ਕਮਲ ਸ਼ਰਮਾ, ਭਗਤ ਚੂੰਨੀ ਲਾਲ, ਬਲਵਿੰਦਰ ਸਿੰਘ ਭੂੰਦੜ, ਸ਼ੇਰ ਸਿੰਘ ਘੁਬਾਇਆ, ਰਤਨ ਸਿੰਘ ਅਜਨਾਲਾ ਆਦਿ ਆਗੂਆਂ ਨੇ ਮੰਗ ਕੀਤੀ ਕਿ 1984 ਦੀ 'ਸਿੱਖ ਨਸਲਕੁਸ਼ੀ' ਦੀ ਨਿਰਪੱਖ ਤੇ ਆਜ਼ਾਦਾਨਾ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਜਾਵੇ। ਉਕਤ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਐਸ. ਆਈ. ਟੀ. ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਕੰਮ ਕਰੇ ਤੇ ਉਸ ਵੇਲੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਵੀ ਕਰਵਾਈ ਜਾਵੇ ਕਿ ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਅਜੇ ਤੱਕ ਕੇਸ ਦਰਜ ਕਿਉਂ ਨਹੀਂ ਕੀਤੇ ਗਏ। ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ, 'ਅਸੀਂ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਸਾਰਾ ਰਾਸ਼ਟਰ ਆਪ ਵੱਲ ਵੇਖ ਰਿਹਾ ਹੈ ਕਿਉਂਕਿ ਅਸੀਂ ਮਹਿਸੂਸ ਕੀਤਾ ਹੈ ਕਿ ਮੌਜੂਦਾ ਸਰਕਾਰ ਇਨਸਾਫ਼ ਨਹੀਂ ਕਰੇਗੀ।' ਉਨ੍ਹਾਂ ਕਿਹਾ ਕਿ 29 ਸਾਲ ਬੀਤ ਸਾਲ ਬੀਤ ਜਾਣ 'ਤੇ ਸਾਨੂੰ ਇਨਸਾਫ਼ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਬਾਅਦ ਸਿੱਖ ਭਾਈਚਾਰੇ ਵੱਲੋਂ ਰਾਜਧਾਨੀ ਨਵੀਂ ਦਿੱਲੀ ਸਮੇਤ ਪੂਰੇ ਭਾਰਤ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਸੱਜਣ ਕੁਮਾਰ ਤੇ ਹੋਰਾਂ ਦੋਸ਼ੀਆਂ ਖਿਲਾਫ਼ ਕੇਸਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇ ਦੂਜੇ ਪਾਸੇ ਬੀਤੇ ਦਿਨ ਸੀ.ਬੀ.ਆਈ. ਨੇ ਵੀ ਕਿਹਾ ਹੈ ਕਿ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਦਿੱਲੀ ਦੀ ਇਕ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ। ਜਾਂਚ ਏਜੰਸੀ ਨੇ ਕਿਹਾ ਕਿ ਉਸ ਦੇ ਕੋਲ ਇਸ ਲਈ ਮਜ਼ਬੂਤ ਆਧਾਰ ਹੈ। ਰਾਸ਼ਟਰਪਤੀ ਨੂੰ ਮਿਲਣ ਗਏ ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਡੀ. ਮਹਿਤਾਬ, ਅਨੰਤ ਗੀਤੇ ਤੇ ਭਾਵਨਾ ਗਾਵਲੀ (ਦੋਵੇਂ ਸ਼ਿਵ ਸੈਨਾ), ਸ਼ੈਲੇਂਦਰ ਕੁਮਾਰ ਤੇ ਨੀਰਜ ਸ਼ੇਖਰ (ਦੋਵੇਂ ਸਮਾਜਵਾਦੀ ਪਾਰਟੀ), ਸੰਜੀਤ ਕੁਮਾਰ (ਜੇ.ਐਮ.ਐਮ.), ਨਾਮੋ ਨਾਗੇਸ਼ਵਰ ਰਾਓ (ਟੀ. ਡੀ. ਪੀ.), ਚੌਧਰੀ ਰਣਵੀਰ (ਇਨੈਲੋ), ਵਿਸ਼ਵਮੋਹਨ ਕੁਮਾਰ, ਕੌਸ਼ਲੇਂਦਰ ਕੁਮਾਰ ਤੇ ਵੀ. ਮਹਾਤੋ (ਸਾਰੇ ਜਨਤਾ ਦਲ ਯੂ), ਪੰਜਾਬ ਦੇ ਸਾਰੇ ਅਕਾਲੀ ਤੇ ਭਾਜਪਾ ਸੰਸਦ ਮੈਂਬਰ, ਵਿਧਾਇਕ ਅਤੇ ਮੰਤਰੀਆਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੇਤਾ ਵੀ ਸਨ।


No comments: