jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 1 May 2013

ਪੰਜਾਬ ਵਿੱਚ ਕਣਕ ਦੀ ਖਰੀਦ 9389555 ਟਨ 'ਤੇ ਪੁੱਜੀ

www.sabblok.blogspot.com

ਚੰਡੀਗੜ੍ਹ, 1 ਮਈ - ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵੱਲੋਂ ਪਿਛਲੀ ਸ਼ਾਮ ਤੱਕ 1750 ਖਰੀਦ ਕੇਂਦਰਾਂ ਤੋ 9389555 ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਜਦੋਂ ਕਿ ਪਿਛਲੇ ਸਾਲ ਇਸ ਦਿਨ ਤੱਕ 8022270 ਟਨ ਕਣਕ ਖਰੀਦੀ ਗਈ ਸੀ। ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 9389555 ਟਨ ਕਣਕ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 9296552 ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 93003 ਟਨ ਕਣਕ ਦੀ ਖਰੀਦ ਕੀਤੀ ਹੈ। ਪਨਗ੍ਰੇਨ ਨੇ 1675642 (17æ8 ਫੀਸਦੀ) ਟਨ, ਮਾਰਕਫੈਡ ਨੇ 2077369 (22æ1 ਫੀਸਦੀ) ਟਨ, ਪਨਸਪ ਨੇ 1936673 ਟਨ (20æ6 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 1092559 ਟਨ (11æ6 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 870541 ਟਨ (9æ3 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ ਨੇ 1643768 ਟਨ (17æ5 ਫੀਸਦੀ ) ਕਣਕ ਦੀ ਖਰੀਦ ਕੀਤੀ ਹੈ। ਬੁਲਾਰੇ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਸੰਗਰੂਰ 884918 ਟਨ ਕਣਕ ਖਰੀਦ ਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਜਦਕਿ ਜ਼ਿਲ੍ਹਾ ਲੁਧਿਆਣਾ 802021 ਟਨ ਕਣਕ ਖਰੀਦ ਕੇ ਦੂਜੇ ਨੰਬਰ 'ਤੇ ਰਿਹਾ ਅਤੇ ਜ਼ਿਲ੍ਹਾ ਪਟਿਆਲਾ 788933 ਟਨ ਕਣਕ ਖਰੀਦ ਕੇ ਤੀਜੇ ਨੰਬਰ 'ਤੇ ਰਿਹਾ।

No comments: