ਨਵੀਂ ਦਿੱਲੀ, 25 ਮਈ (ਏਜੰਸੀ)- ਭਾਰਤ ਨੇ ਪਾਕਿ ਕਬਜ਼ੇ ਵਾਲੇ ਕਸ਼ਮੀਰ 'ਚ ਚੀਨੀ ਗਤੀਵਿਧੀਆਂ 'ਤੇ ਗੰਭੀਰ ਇਤਰਾਜ਼ ਜਾਹਰ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਨਵੀਂ ਦਿੱਲੀ ਨੇ ਇਸ ਬਾਰੇ 'ਚ ਆਪਣੀਆਂ ਚਿੰਤਾਵਾਂ ਤੋਂ ਬੀਜਿੰਗ ਨੂੰ ਜਾਣੂ ਕਰਵਾ ਦਿੱਤਾ ਹੈ। ਰੰਜਨ ਮਥਾਈ ਦੀ ਇਹ ਟਿੱਪਣੀ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਦੁਆਰਾ ਇਸ ਬਾਰੇ 'ਚ ਸੰਕੇਤ ਦਿੱਤੇ ਜਾਣ ਦੇ ਇਕ ਦਿਨ ਬਾਅਦ 'ਚ ਆਈ ਹੈ। ਭਾਰਤ ਦੀਆਂ ਚਿੰਤਾਵਾਂ ਦੇ ਬਾਵਜੂਦ ਚੀਨ ਪਾਕਿ ਕਬਜ਼ੇ ਵਾਲੇ ਕਸ਼ਮੀਰ 'ਚ ਸੜਕਾਂ ਅਤੇ ਹੋਰ ਇਮਾਰਤਾਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਚੀਨ ਨੇ ਇਸਲਾਮਾਬਾਦ ਨਾਲ ਸੜਕ ਦੇ ਨਿਰਮਾਣ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ ਜਿਸ ਨਾਲ ਇਸ ਵਿਵਾਦਤ ਖੇਤਰ ਤੋਂ ਗੁਜ਼ਰਨ ਦੀ ਸੰਭਾਵਨਾਂ ਹੈ।