www.sabblok.blogspot.com
ਸ਼੍ਰੀਨਗਰ,
25 ਮਈ (ਏਜੰਸੀ)- ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ਨਵਗਾਂਵ ਸੈਕਟਰ 'ਚ ਕੰਟਰੋਲ
ਰੇਖਾ ਦੇ ਨਜ਼ਦੀਕ ਭਾਰਤੀ ਸੈਨਾ ਦੀ ਚੌਕੀਆਂ 'ਤੇ ਪਾਕਿਸਤਾਨੀ ਸੈਨਾ ਵੱਲੋ ਕੀਤੀ ਗਈ
ਤੇਜ਼ ਗੋਲਾਬਾਰੀ 'ਚ ਸੈਨਾ ਦੇ ਇਕ ਚੋਟੀ ਦੇ ਅਧਿਕਾਰੀ ਸਮੇਤ 2 ਜਵਾਨ ਜ਼ਖਮੀ ਹੋ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਦੇ ਜਵਾਨਾ ਨੇ ਯੁੱਧ ਵਿਰਾਮ ਦਾ ਉਲੰਘਣ ਕਰਦੇ
ਹੋਏ ਸ਼ਾਮ ਕਰੀਬ 6.30 ਵਜੇ ਤੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕੁਝ
ਮੋਟ੍ਰਾਰ ਵੀ ਸੁੱਟੇ ਅਤੇ ਭਾਰਤੀ ਸੈਨਾ ਨੇ ਉਨ੍ਹਾਂ ਦੇ ਹਮਲਿਆ ਦਾ ਜਵਾਬ ਦਿੱਤਾ ਅਤੇ
ਗੋਲਾਬਾਰੀ ਸ਼ਾਮ 8 ਵੱਜੇ ਬੰਦ ਹੋਈ। ਦੋਵਾਂ ਦੇਸ਼ਾਂ ਨੇ ਕੰਟਰੋਲ ਰੇਖਾ ਅਤੇ
ਅੰਤਰਰਾਸ਼ਟਰੀ ਸੀਮਾ 'ਤੇ ਨਵੰਬਰ 2003 ਤੋਂ ਯੁੱਧ ਵਿਰਾਮ ਦੀ ਘੋਸ਼ਣਾ ਕੀਤੀ ਸੀ।
No comments:
Post a Comment