jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਖੂਫੀਆ ਏਜੰਸੀ 'ਰਾਅ' ਨੇ ਸਰਬਜੀਤ ਨੂੰ ਭੇਜਿਆ ਸੀ ਪਾਕਿਸਤਾਨ



www.sabblok.blogspot.com


ਨਵੀਂ ਦਿੱਲੀ, 4 ਮਈ-ਸਰਬਜੀਤ ਸਿੰਘ ਨੂੰ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਏਜੰਸੀ ਦੇ ਇਕ ਅਧਿਕਾਰੀ ਨੇ ਇਕ ਕੰਮ ਸੌਂਪ ਕੇ ਪਾਕਿਸਤਾਨ ਭੇਜਿਆ ਸੀ ਜਿਹੜਾ ਬਾਅਦ ਵਿਚ ਇਸ ਖੁਫ਼ੀਆ ਏਜੰਸੀ ਦਾ ਮੁਖੀ ਬਣ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਸਰਬਜੀਤ ਸਿੰਘ ਉਸ ਨੂੰ ਸੌਂਪੇ ਕੰਮ ਨੂੰ ਕਰਨ ਵਿਚ ਸਫਲ ਵੀ ਹੋ ਗਿਆ ਪਰ ਉਥੋਂ ਦੌੜਨ ਸਮੇਂ ਫੜਿਆ ਗਿਆ ਸੀ। ਖ਼ੁਫ਼ੀਆ ਏਜੰਸੀ ਦੇ ਇਕ ਸਾਬਕਾ ਅਧਿਕਾਰੀ ਜਿਹੜਾ ਸਰਬਜੀਤ ਦੇ ਮਾਮਲੇ ਦੀ ਪੈਰਵੀ ਕਰਦਾ ਸੀ ਨੇ ਦੱਸਿਆ ਕਿ ਸਰਬਜੀਤ ਵਲੋਂ ਕੀਤੇ ਕੰਮ ਨਾਲ ਕੋਈ ਖਾਸ ਮਕਸਦ ਹੱਲ ਨਹੀਂ ਹੋਇਆ ਕਿਉਂਕਿ 1990 ਦੇ ਦਹਾਕੇ ਤੋਂ ਪਹਿਲਾਂ ਅਤੇ ਮੱਧ ਵਿਚ ਏਜੰਸੀ ਨੇ ਪਾਕਿਸਤਾਨ ਵਿਚ ਇਸ ਤਰ੍ਹਾਂ ਦੇ ਕਈ ਹੋਰ ਕੰਮ ਵੀ ਕਰਨੇ ਸੀ। ਅਧਿਕਾਰੀ ਨੇ ਦੱਸਿਆ ਕਿ 'ਰਾਅ' ਵਲੋਂ ਇਸ ਸਮੇਂ ਦੌਰਾਨ ਕੀਤੇ ਕੁਝ ਆਪਰੇਸ਼ਨ ਪੂਰੀ ਤਰ੍ਹਾਂ ਪਾਗਲਪਨ ਵਾਲੇ ਸਨ। ਸਰਬਜੀਤ ਸਿੰਘ ਵਰਗੇ ਜਸੂਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਲਈ ਵੱਡੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਏਜੰਸੀ ਵਲੋਂ ਕੀਤੇ ਜਾਂਦੇ ਆਪਰੇਸ਼ਨ ਇਸ ਦੇ ਅਧਿਕਾਰੀਆਂ ਦੀ ਆਪਣੀ ਸ਼ੇਖੀ ਦੀ ਉਪਜ ਹੁੰਦੇ ਹਨ ਕਿ ਉਹ ਵੀ ਕੁਝ ਨਾ ਕੁਝ ਪਾਕਿਸਤਾਨ ਵਿਚ ਕਰ ਸਕਦੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਏਜੰਸੀ ਨੇ ਸਰਬਜੀਤ ਵਰਗੇ ਜਸੂਸਾਂ ਜਿਹੜੇ ਦੁਸ਼ਮਣ ਦੇਸ਼ ਅੰਦਰ ਜਦੋਂ ਫੜੇ ਜਾਂਦੇ ਹਨ ਜਾਂ ਮਾਰ ਦਿੱਤੇ ਜਾਂਦੇ ਹਨ ਦੇ ਪਰਿਵਾਰਾਂ ਨੂੰ ਪੈਸੇ ਦੇਣ ਸਬੰਧੀ ਅਜੇ ਤਕ ਨੀਤੀ ਤਿਆਰ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਪੈਸਿਆਂ ਦੀ ਅਦਾਇਗੀ ਵੱਖੋ ਵੱਖਰੀ ਹੁੰਦੀ ਹੈ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਆਪਰੇਸ਼ਨ ਕਿਸ ਕਿਸਮ ਦਾ ਸੀ। ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ ਕਿਉਂਕਿ ਸਿਆਸੀ ਸੂਝ ਬੂਝ ਰੱਖਣ ਵਾਲੀ ਉਸ ਦੀ ਭੈਣ ਦਲਬੀਰ ਕੌਰ ਦੇ ਯਤਨਾਂ ਸਦਕਾ ਸਰਬਜੀਤ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਸਰਕਾਰ ਵਲੋਂ ਮਾਲੀ ਸਹਾਇਤਾ ਮਿਲ ਗਈ ਪਰ ਕਈ ਮਾਮਲੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਵਿਚ ਜਸੂਸਾਂ ਨੂੰ ਪਾਕਿਸਤਾਨ ਤੋਂ ਵਾਪਸ ਆ ਕੇ ਆਪਣੇ ਪੈਸੇ ਲੈਣ ਲਈ ਅਦਾਲਤਾਂ ਦਾ ਦਰਵਾਜਾ ਖੜਕਾਉਣਾ ਪੈਂਦਾ ਹੈ।
 (ਹਿੰਦੋਸਤਾਨ ਟਾਈਮਜ਼ ਤੋਂ ਧਨਵਾਦ ਸਹਿਤ)

No comments: