jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਰੰਨ, ਘੋੜਾ ਤੇ ਤਲਵਾਰ ---------ਬਲਰਾਜ ਸਿੰਘ ਸਿਧੂ

www.sabblok.blogspot.com
ਕਪੂਰਥਲੇ ਦੀ ਸ਼ਹਿਜ਼ਾਦੀ ਦੇ ਵਿਲਾਸੀ ਜੀਵਨ ਦੀ ਕਹਾਣੀ

ਕਪੂਰਥਲੇ ਦੀ ਸ਼ਹਿਜ਼ਾਦੀ ਦੇ ਵਿਲਾਸੀ ਜੀਵਨ ਦੀ ਕਹਾਣੀ
ਰੰਨ, ਘੋੜਾ ਤੇ ਤਲਵਾਰ



ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ। ਉਸ ਨੇ ਰਾਜਧਾਨੀ ਤੋਂ ਦਸ ਕਿਲੋਮੀਟਰ ਦੂਰੀ 'ਤੇ 'ਰਾਜਗਾਹ' ਨਾਮ ਦਾ ਆਪਣੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ। Read more @ www.balrajsidhu.comਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ। ਉਸ ਨੇ ਰਾਜਧਾਨੀ ਤੋਂ ਦਸ ਕਿਲੋਮੀਟਰ ਦੂਰੀ 'ਤੇ 'ਰਾਜਗਾਹ' ਨਾਮ ਦਾ ਆਪਣੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ। Read more @ www.balrajsidhu.com

No comments: