jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਰਾਹੁਲ ਗਾਂਧੀ ਨੇ ਸਰਬਜੀਤ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰ ਨੂੰ ਮਿਲੇ


ਸਰਬਜੀਤ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ : ਬਾਜਵਾ
ਭਿੰਖੀਵਿੰਡ.03 ਮਈ.(ਪੀ ਟੀ ਆਈ ) – ਏ. ਆਈ. ਸੀ. ਸੀ. ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਪਾਕਿਸਤਾਨੀ ਜੇਲ ‘ਚ ਜਾਨਲੇਵਾ ਹਮਲੇ ‘ਚ ਆਪਣੀ ਜਾਨ ਗਵਾਉਣ ਵਾਲੇ ਸਰਬਜੀਤ ਸਿੰਘ ਨੂੰ ਉਸ ਦੇ ਪੁਸ਼ਤੈਨੀ ਪਿੰਡ ‘ਚ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ‘ਤੇ ਗਾਂਧੀ ਪੀੜਤ ਪਰਿਵਾਰ ਨਾਲ ਕਰੀਬ ਅੱਧਾ ਘੰਟਾ ਰੁਕੇ ਅਤੇ ਸਰਬਜੀਤ ਦੀ ਭੈਣ ਦਲਬੀਰ ਕੌਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਬਾਜਵਾ ਨੇ ਕਿਹਾ ਕਿ ਸਰਬਜੀਤ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ। ਸਰਬਜੀਤ ਦੇ ਦੇਹਾਂਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਸਰਬਜੀਤ ਦੀ ਭੈਣ ਤੇ ਧੀਆਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਨੂੰ ਘਾਤ ਪਹੁੰਚਾਈ ਹੈ। ਜਦੋਂਕਿ ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਸਰਬਜੀਤ ਛੇਤੀ ਹੀ ਰਿਹਾਅ ਹੋ ਜਾਏਗਾ।
ਇਸ ਮੌਕੇ ‘ਤੇ ਸਰਬਜੀਤ ਦੇ ਅੰਤਿਮ ਸੰਸਕਾਰ ‘ਚ ਏ. ਆਈ. ਸੀ. ਸੀ. ਦੇ ਵਰਕਿੰਗ ਕਮੇਟੀ ਮੈਂਬਰ ਗੁਰਚੈਨ ਸਿੰਘ ਚਾੜ੍ਹਕ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਤੇ ਸਕੱਤਰ ਹਰੀਸ਼ ਚੌਧਰੀ, ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਵਿਜੇ ਇੰਦਰ ਸਿੰਗਲਾ ਸੰਸਦ ਮੈਂਬਰ, ਓ. ਪੀ. ਸੋਨੀ ਉਪ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਰਾਜ ਕੁਮਾਰ ਵੇਰਕਾ ਐਸ. ਸੀ. ਕਮਿਸ਼ਨ ਦੇ ਵਾਈਸ ਚੇਅਰਮੈਨ ਸ਼ਾਮਲ ਹੋਏ।
ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੂੰ ਸਰਬਜੀਤ ਦੀ ਸ਼ਹਾਦਤ ‘ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਤੇ ਯੂ. ਪੀ. ਏ. ਸਰਕਾਰ ਦਾ ਪਰਿਵਾਰ ਨੂੰ ਸਹਿਯੋਗ ਦੇਣ ਤੇ ਸਰਬਜੀਤ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਧੰਨਵਾਦ  ਕੀਤਾ। ਸਰਬਜੀਤ ਦੀ ਭੈਣ ਦਲਬੀਰ ਕੌਰ ਯੂ. ਪੀ. ਏ. ਸਰਕਾਰ ਦੇ ਨਾਲ ਲਗਾਤਾਰ ਸੰਪਰਕ ‘ਚ ਰਹੇ ਅਤੇ ਉਨ੍ਹਾਂ ਦੇ ਹਰ ਕਦਮ ‘ਚ ਪੂਰਾ ਸਾਥ ਦਿੱਤਾ ਜਾਏਗਾ।
ਬਾਜਵਾ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਨੇ ਸਰਬਜੀਤ ਦੀ ਰਿਹਾਈ ਲਈ ਮਨੁੱਖੀ ਆਧਾਰ ‘ਤੇ ਪੂਰੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ  ਨੇ 2005 ‘ਚ ਯੂ. ਐਨ. ਜਨਰਲ ਅਸੈਂਬਲੀ ਦੇ ਮੌਕੇ ‘ਤੇ ਨਿਊਯਾਰਕ ‘ਚ ਮੁਲਾਕਾਤ ਦੌਰਾਨ ਇਸ ਸੰਬੰਧ ‘ਚ ਭਰੋਸਾ ਦਿੱਤਾ ਸੀ। ਮਾਰਚ 2008 ‘ਚ ਪਾਕਿਸਤਾਨ ਦੌਰੇ ਦੌਰਾਨ ਵੀ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ।
ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਨੇ 23-29 ਅਪ੍ਰੈਲ, 2008 ‘ਚ ਪਾਕਿਸਤਾਨ ਆਉਣ ਵਾਲੇ ਸਰਬਜੀਤ ਦੀ ਭੈਣ, ਉਨ੍ਹਾਂ ਦੀਆਂ ਬੇਟੀਆਂ ਤੇ ਪਤਨੀ ਦੀ ਪੂਰੀ ਸਹਾਇਤਾ ਕੀਤੀ। 24 ਅਪ੍ਰੈਲ 2008 ਨੂੰ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਸਰਬਜੀਤ ਨਾਲ ਕੋਟ ਲਖਪਤ ਜੇਲ, ਲਾਹੌਰ ‘ਚ ਮਿਲਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਦੀ ਭੈਣ ਜੂਨ 2011 ‘ਚ ਫਿਰ ਪਾਕਿਸਤਾਨ ਗਈ। ਇਸ ਦੌਰਾਨ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਜੇਲ ‘ਚ ਸਰਬਜੀਤ ਨਾਲ ਬੈਠਕ ਯਕੀਨੀ ਕੀਤੀ।
ਉਨ੍ਹਾਂ ਨੇ ਕੋਟ ਲਖਪਤ ਜੇਲ ‘ਚ ਸਰਬਜੀਤ ਦੇ ਨਾਲ ਅਫਸਰਾਂ ਵਲੋਂ ਜ਼ਿਆਦਤੀ ਕਰਨ ਤੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ਾਂ ਸੰਬੰਧੀ ਰਿਪੋਰਟ ‘ਤੇ ਕਿਹਾ ਕਿ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਨੇ ਇਕ ਵਾਰ ਫਿਰ ਪਾਕਿਸਤਾਨ ਸਰਕਾਰ ਨੂੰ ਸਰਬਜੀਤ ਲਈ ਵਿਸ਼ੇਸ਼ ਕੌਂਸਲਰ ਨਿਯੁਕਤ ਕਰਨ ਦੀ ਅਪੀਲ ਕੀਤੀ। 26 ਅਪ੍ਰੈਲ ਨੂੰ ਭਾਰਤੀ ਮਿਸ਼ਨ ਨੂੰ ਸਰਬਜੀਤ ‘ਤੇ ਜੇਲ ‘ਚ ਹਮਲੇ ਦੀ ਰਿਪੋਰਟ ਮਿਲਣੀ ਸ਼ੁਰੂ ਹੋਈ। ਉਨ੍ਹਾਂ ਦੇ ਮਿਸ਼ਨ ਨੇ ਤੁਰੰਤ ਪਾਕਿਸਤਾਨੀ ਐਮ. ਓ. ਐਫ. ਏ. ਨਾਲ ਸੰਪਰਕ ਕੀਤਾ ਅਤੇ ਤੁਰੰਤ ਕੌਂਸਲਰ ਦੀ ਮੰਗ ਰੱਖੀ। 26 ਅਪ੍ਰੈਲ ਤੱਕ ਦੋ ਵਿਅਕਤੀਆਂ ਦੀ ਕੌਂਸਲਰ ਟੀਮ ਲਾਹੌਰ ਰਹੀ।
ਪਾਕਿਸਤਾਨ ਨੇ ਸ਼ੁਰੂਆਤ ‘ਚ ਪਰਿਵਾਰ ਦੇ ਦੋ ਮੈਂਬਰਾਂ ਨੂੰ ਹੀ ਵੀਜ਼ਾ ਦੇਣ ਦੀ ਗੱਲ ਕਹੀ। ਵਿਦੇਸ਼ ਮੰਤਰਾਲੇ ਦੀ ਦਖਲਅੰਦਾਜ਼ੀ ਤੋਂ ਬਾਅਦ ਪਾਕਿਸਤਾਨ ਹਾਈ ਕਮਿਸ਼ਨ, ਨਵੀਂ ਦਿੱਲੀ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਦਿੱਤੀ। ਬਾਜਵਾ ਨੇ ਕਿਹਾ ਕਿ ਮੰਦਭਾਗੀ ਗੱਲ ਰਹੀ ਕਿ ਜਦੋਂ ਕੇਂਦਰ ਸਰਕਾਰ ਸਰਬਜੀਤ ਦੀ ਰਿਹਾਈ ਦੀ ਉਮੀਦ ਰੱਖੀ ਬੈਠੀ ਸੀ ਉਸ ‘ਤੇ ਪਾਕਿਸਤਾਨ ‘ਚ ਹਮਲਾ ਹੋ ਗਿਆ। ਉਨ੍ਹਾਂ ਕਿਹਾ ਕਿ ਸਰਬਜੀਤ ਦੇ ਵਕੀਲ ਨੇ 29 ਮਈ 2012 ਨੂੰ ਪਾਕਿਸਤਾਨੀ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਸੀ ਜਿਸ ‘ਤੇ ਅਜੇ ਫੈਸਲਾ ਆਉਣਾ ਬਾਕੀ ਸੀ।

www.sabblok.blogspot.com


No comments: