jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਹਿੰਦ – ਪਾਕਿ ਜੰਗ ਦਾ ਕੈਦੀ :: ਲਾਹੌਰ ਜੇਲ੍ਹ `ਚ 43 ਸਾਲਾਂ ਤੋਂ ਬੰਦ ਬੀਐਸਐਫ਼ ਜਵਾਨ ਸੁਰਜੀਤ ਸਿੰਘ ਦਾ ਪਰਿਵਾਰ ਅਥਾਹ ਸਦਮੇ `ਚ

www.sabblok.blogspot.com
ਫ਼ਰੀਦੋਕਟ.03 ਮਈ.(ਪੀ ਟੀ ਆਈ) - ਪਾਕਿਸਤਾਨ ਵਿਚ ਸਰਬਜੀਤ ਦੀ  ਜੇਲ੍ਹ ਵਿੱਚ  ਵਾਪਰੀ ਜਾਨਲੇਵਾ ਘਟਨਾ ਤੋਂ ਬਾਅਦ  ਲਾਹੌਰ ਜੇਲ੍ਹ ਵਿਚ  ਦਹਾਕਿਆਂ  ਤੋਂ ਬੰਦ ਫ਼ਰੀਦਕੋਟ ਸਬੰਧਤ ਬੀਐਸਐਫ਼ ਜਵਾਨ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਇਕ ਵਾਰ ਫ਼ਿਰ ਖ਼ੂਨ ਦੇ ਹੰਝੂ ਵਹਾਉਣ ਲਈ ਮਜ਼ਬੂਰ  ਹੈ। ਉਸਦੇ ਵਾਰਿਸ   ਪਿਛਲੇ 43 ਸਾਲਾਂ ਤੋਂ ਉਨ੍ਹਾਂ ਦੇ ਇੰਤਜ਼ਾਰ ਉਪਰੰਤ ਇਕ ਵਾਰ ਕੇਂਦਰ ਸਰਕਾਰ, ਗ੍ਰਹਿ ਮੰਤਰਾਲੇ ਨੂੰ ਸਬੰਧਤ ਫ਼ੌਜੀ ਦੀ ਰਿਹਾਈ ਸਬੰਧੀ  ਗੁਹਾਰ ਲਗਾਉਣ ਦੇ ਲਈ ਦਿੱਲੀ  ਜਾ ਰਹੇ ਹਨ ।  ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਦੀ ਸਾਲ 1971 ਵਿਚ ਹੋਈ ਲੜਾਈ ਦੌਰਾਨ  ਬੀਐਸਐਫ਼ ਜਵਾਨ ਦੇ ਸੁਰਜੀਤ ਸਿੰਘ , ਜੋ ਉਸ ਸਮੇਂ ਪੁੰਛ ਖੇਤਰ ਵਿਚ ਤੈਨਾਤ ਸੀ ਨੂੰ ਜੰਮੂ ਖੇਤਰ ਤੋਂ 54 ਹੋਰ ਭਾਰਤੀ ਜਵਾਨਾਂ ਸਮੇਤ ਪਾਕਿਸਤਾਨੀ ਰੇਜਰਾਂ ਵੱਲੋਂ ਬੰਦੀ ਬਣਾ ਲਿਆ ਗਿਆ ਸੀ, ਜਿੰਨ੍ਹਾਂ ਦਾ  ਪਰਿਵਾਰ ਅੱਜ ਸਰਬਜੀਤ ਨਾਲ ਵਾਪਰੀ ਘਟਨਾ ਬਾਅਦ ਅਥਾਹ ਸਦਮੇਂ ਵਿਚ ਹੈ। ਇਸ ਸਬੰਧੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਸੁਰਜੀਤ ਸਿੰਘ ਦੀ ਪਤਨੀ ਅੰਗਰੇਜ਼ ਕੌਰ ਅਤੇ ਬੇਟੇ ਅਮਰੀਕ ਸਿੰਘ ਨੇ ਕਿਹਾ ਕਿ   ਸਰਬਜੀਤ ਤੋਂ ਬਾਅਦ ਦਹਾਕਿਆਂ ਤੋਂ ਰਿਹਾਈ ਦੀ ਆਸ ਵਿਚ ਜੀਅ ਰਿਹਾ ਸੁਰਜੀਤ ਵੀ ਹੋਰ ਭਾਰਤੀ ਕੈਦੀਆਂ ਸਮੇਤ ਕਿਸੇ ਵੀ ਵੇਲੇ ਅਣਸੁਖਾਵੀ ਘਟਨਾ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਉਕਤ ਸਬੰਧੀ ਕੇਂਦਰ ਸਰਕਾਰ ਨੂੰ ਇਕ ਵਾਰ ਹਾਲ ਦੁਹਾਈ ਪਾਉਂਦਿਆਂ ਉਕਤ ਬੀਐਸਐਫ਼ ਜਵਾਨ  ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਤਰਸਯੋਗ ਹਾਲਤ ਵਿਚ ਜੀਅ ਰਹੇ ਸੁਰਜੀਤ ਸਿੰਘ ਨੂੰ ਉਥੋ ਦੀ ਸਰਕਾਰ ਵੱਲੋਂ ਪਹਿਲਾ ਫ਼ਾਸੀ ਦੀ ਸਜ਼ਾ ਸੁਣਾਈ ਗਈ, ਜੋ ਬਾਅਦ ਵਿਚ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸਮੇਤ ਹੋਰਨਾਂ ਭਾਰਤੀ ਕੈਦੀਆਂ ਦੀ ਰਿਹਾਈ ਸਬੰਧੀ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਇਹ ਸਾਰੇ ਵੀ ਪਾਕਿਸਤਾਨੀ ਸਰਕਾਰ ਦੀ ਕਿਸੇ ਜ਼ਿਆਦਤੀ ਦਾ ਸ਼ਿਕਾਰ ਨਾ ਹੋ ਜਾਣ । ਉਕਤ ਪਰਿਵਾਰਿਕ ਮੈਂਬਰਾਂ ਨੇ ਗਿਲਾ ਕਰਦੇ ਹੋਏ ਕਿਹਾ ਕਿ ਸੁਰਜੀਤ ਦੀ ਰਿਹਾਈ ਲਈ ਉਹ ਕੇਂਦਰ ਸਰਕਾਰ, ਗ੍ਰਹਿ ਮੰਤਰਾਲੇ ਤੋਂ ਇਲਾਵਾ ਬੀਐਸਐਫ਼ ਦੇ ਉੱਚ ਅਧਿਕਾਰੀਆਂ ਤੱਕ ਲਗਾਤਾਰ ਪਹੁੰਚ ਕਰ ਰਹੇ ਹਨ, ਪਰ ਕਿਸੇ ਨੇ ਵੀ ਹੁਣ ਤੱਕ ਜਵਾਨ ਦੀ ਰਿਹਾਈ ਸਬੰਧੀ ਕੋਈ ਵਿਸ਼ੇਸ਼ ਕਾਰਵਾਈ ਸਾਹਮਣੇ ਨਹੀਂ ਲਿਆਂਦੀ, ਜਿਸ ਕਾਰਨ ਉਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਵਿਚ ਉਨ੍ਹਾਂ ਦੀ ਰਿਹਾਈ ਲਈ ਇਨਸਾਫ਼ ਦੀ ਗੁਹਾਰ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਦੇਸ਼ ਦੀ ਸਰਕਾਰ ਵਲੋਂ ਮਿਲੀ ਬੇਰੁਖੀ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਪ੍ਰਮੁੱਖ ਪ੍ਰਸਿੱਧ ਵਕੀਲ ਅਤੇ ਭਾਰਤੀ ਮੂਲ ਦੀ  ਜੱਸ ਉਪਲ ਵੱਲੋਂ ਕੁਝ ਧਰਵਾਸ ਮਿਲਿਆ ਹੈ, ਜਿਸ ਦਾ ਕਹਿਣਾ ਹੈ ਕਿ ਉਹ ਅਮਰੀਕਾ ਸਰਕਾਰ ਨਾਲ ਤਾਲਮੇਲ ਕਰਕੇ ਸੁਰਜੀਤ ਦੀ ਰਿਹਾਈ ਲਈ ਪਾਕਿਸਤਾਨੀ ਸਰਕਾਰ ਤੇ ਦਬਾਅ ਬਣਾਉਣ ਦੀ ਪੁਰਜੋਰ ਕੋਸ਼ਿਸ਼ ਕਰੇਗੀ ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਅੰਸ਼ਾਰ ਬਰਨੀ ਨੂੰ ਕਈ ਵਾਰ ਮਿਲ ਚੁੱਕੇ ਹਨ, ਜਿੰਨ੍ਹਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਸੁਰਜੀਤ ਦੀ ਰਿਹਾਈ ਲਈ ਤਨਦੇਹੀ ਨਾਲ ਆਪਣੇ ਯਤਨਾਂ ਨੂੰੰ ਅੰਜ਼ਾਮ ਦੇਣਗੇ । ਪਰ ਹੁਣ ਸਰਬਜੀਤ ਦੇ ਮਾਮਲੇ ਵਿਚ ਉਨ੍ਹਾਂ ਦੀ ਨਾਂਹ ਪੱਖੀ ਭੂਮਿਕਾਂ ਨਾਲ ਉਨ੍ਹਾਂ ਨੂੰ ਆਪਣੇ ਨਾਲ ਕੀਤੇ ਬਰਨੀ ਦੇ ਵਾਅਦੇ ਦੇ ਵਫ਼ਾ ਨਾ ਹੋਣ ਦਾ ਭੈਅ ਸਤਾਉਣ ਲੱਗ ਪਿਆ ਹੈ।  ਉਕਤ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸੁਰਜੀਤ ਸਿੰਘ ਸਮੇਤ ਸਾਰੇ ਭਾਰਤੀ ਕੈਦੀ ਇਸ ਸਮੇਂ ਪਾਕਿਸਤਾਨੀ ਦੀ ਜੇਲ੍ਹ ਵਿਚ ਅੱਤ ਦੀ ਤਰਯੋਗ ਹਾਲਤ ਦੇ ਨਾਲ ਨਾਲ ਜੇਲ੍ਹ ਪ੍ਰਸਾਸ਼ਨ ਦੇ ਤਸੱਦਦ ਦਾ ਵੀ ਸ਼ਿਕਾਰ ਹੋ ਰਹੇ ਹਨ, ਜਿਸ ਦਾ ਅਹਿਮ ਖੁਲਾਸਾ ਮਹੀਨਾ ਪਹਿਲਾ ਪਾਕਿਸਤਾਨ ਦੀ ਜੇਲ੍ਹ ਵਿਚ ਰਿਹਾਅ ਹੋ ਕੇ ਸ੍ਰੀ ਗੰਗਾਨਗਰ ਰਾਜਸਥਾਨ ਦੇ  ਕੇਐਮਡੀ-13 ਪਿੰਡ ਦੇ ਲੇਖੂ ਰਾਮ ਨੇ ਵੀ ਉਨ੍ਹਾਂ ਕੋਲ ਕੀਤਾ ਹੈ, ਜਿੰਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਰੇਜ਼ਰ ਭਾਰਤ ਦੀ ਹਰ ਜਿੱਤ ਦਾ ਗੁੱਸਾ ਕੈਦੀਆਂ ਤੇ ਹੀ ਤਸੱਦਦ ਕਰਕੇ ਹੀ ਉਤਾਰਦੇ ਹਨ, ਜਿਸ ਦੇ ਮੱਦੇਨਜਰ ਸਾਲ 2011 ਵਿਚ ਮੋਹਾਲੀ ਵਿਖੇ ਹੋਏ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਜਦ ਪਾਕਿਸਤਾਨੀ ਕ੍ਰਿਕਟ ਟੀਮ ਦੀ ਕਰਾਰੀ ਹਾਰ ਹੋਈ ਤਾਂ ਸਾਰੇ ਭਾਰਤੀ ਬੰਦੀ ਕੈਦੀਆਂ ਤੇ ਭਾਰਤੀ ਕ੍ਰਿਕਟ ਟੀਮ ਦੀ ਇਸ ਜਿੱਤ ਦਾ ਗੁੱਸਾ ਉਨ੍ਹਾਂ ਦੀ ਗੰਭੀਰ ਮਾਰਕੁੱਟ ਕਰਕੇ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਉਹ ਆਖਰੀ ਉਮੀਦ ਦੀ ਕਿਰਨ ਲੈ ਕੇ ਇਕ ਵਾਰ ਫ਼ਿਰ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਸੁਰਜੀਤ ਦੀ ਰਿਹਾਈ ਦੀ ਅਪੀਲ ਕਰਨ ਜਾ ਰਹੇ ਹਨ, ਤਾਂ ਜੋ ਜਿੰਦਗੀ ਦੇ ਆਖਰੀ ਪੜਾਅ ਦਾ ਸਫ਼ਰ ਹੰਢਾ ਰਿਹਾ ਸੁਰਜੀਤ ਸਾਲਾਂ ਬਾਅਦ ਹੀ ਸਹੀ ਆਪਣੇ ਵਤਨ ਵਾਪਸ ਆ ਸਕੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਲੰਮਾ ਸਮਾਂ ਪਾਕਿਸਤਾਨ ਦੀ ਜੇਲ ‘ਚ ਬੰਦ ਰਹੇ ਸਰਬਜੀਤ ਸਿੰਘ ਦੇ  ਦਾਅ ਸੰਸਕਾਰ ਮੌਕੇ ਪਹੁੰਚੀ ਪੰਜਾਬ  ਸਰਕਾਰ ਨੇ ਸਰਬਜੀਤ ਦੀਆਂ ਦੋਵੇਂ ਲੜਕੀਆਂ ਨੂੰ ਨੌਕਰੀ ਅਤੇ ਇਕ ਕਰੌੜ ਰੁਪਏ ਦੇਣ ਦੇ ਐਲਾਨ ਕਰ ਦਿੱਤਾ ਪ੍ਰੰਤੂ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਸਰਬਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ , ਪੰਜਾਬ ਸਰਕਾਰ ਮੁਰਦਿਆਂ ਦੇ ਮੂੰਹ ਵਿਚ ਘਿਓ ਪਾਉਣ ਵਾਲੀ ਕਹਾਵਤ ਵਾਂਗ ਕੀਤੇ ਫਰੀਦਕੋਟ ਦੇ ਸੁਰਜੀਤ ਸਿੰਘ ਦੀ ਰਿਹਾਈ ਵਿਚ ਵੀ ਦੇਰੀ ਨਾ ਕਰ ਦੇਵੇ । ਜੋ ਪਿਛਲੇ 43 ਸਾਲਾਂ ਤੋ ਪਾਕਿਸਤਾਨ ਦੀ ਜੇਲ੍ਹ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ ।


No comments: