www.sabblok.blogspot.com
ਨਵੀਂ ਦਿੱਲੀ, 1 ਮਈ (ਏਜੰਸੀਆਂ): ਫੌਜ ਮੁੱਖੀ ਜਨਰਲ ਬਿਕਰਮ ਸਿੰਘ ਨੇ ਲਦਾਖ ‘ਚ ਚੀਨ ਦੀ
ਘੁੱਸਪੈਠ ਬਾਰੇ ਸੁਰੱਖਿਆ ਮਾਮਲਿਆਂ ‘ਤੇ ਕੈਬਨਿਟ ਕਮੇਟੀ ਨੂੰ ਜਾਣਕਾਰੀ ਦਿੱਤੀ। ਫੌਜ
ਮੁੱਖੀ ਨੇ ਕਿਹਾ ਕਿ ਚੀਨ ਸਾਡੇ ਸਬਰ ਦਾ ਇਮਤਿਹਾਨ ਲੈ ਰਿਹਾ ਹੈ, ਉਨ੍ਹਾਂ ਪ੍ਰਧਾਨ ਮੰਤਰੀ
ਮਨਮੋਹਣ ਸਿੰਘ ਅਤੇ ਸੀਨੀਅਰ ਕੈਬਨਿਟ ਮੰਤਰੀਆਂ ਨੂੰ ਦੱਸਿਆ ਕਿ ਇਹ ਇੱਕ ਸਥਾਨਕ ਸਮੱਸਿਆ
ਹੈ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਫੌਜ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ
ਵੀ ਸਰਕਾਰ ਨੂੰ ਦਿੱਤੀ। ਸੂਤਰਾਂ ਅਨੁਸਾਰ ਫੌਜ ਮੁੱਖੀ ਨੇ ਕੈਬਨਿਟ ਨੂੰ 5 ਨੁਕਤੇ ਸੁਝਾਏ
ਹਨ, ਜੋ ਮੌਜੂਦਾ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੁੱਕੇ ਜਾ ਸਕਦੇ ਹਨ। ਕੈਬਨਿਟ ਦੀ
ਮੀਟਿੰਗ ‘ਚ ਚੀਨ ਦੀ ਘੁੱਸਪੈਠ ਦੀ ਮਾਮਲਾ ਉੱਠਿਆ ਪਰ ਖੂਫੀਆ ਵਿਭਾਗ ਅਤੇ ਸੀਨੀਅਰ ਸਰਕਾਰੀ
ਅਧਿਕਾਰੀਆਂ ਨੂੰ ਇਸ ਗੱਲ ਦੀ ਉਮੀਦ ਘੱਟ ਹੀ ਹੈ, ਕਿ ਲਦਾਖ ‘ਚ ਦਾਖਲ ਹੋ ਚੁੱਕੀ ਚੀਨੀ
ਫੌਜ ਇੱਥੋਂ ਵਾਪਸ ਪਰਤ ਜਾਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਪੂਰਬੀ ਲਦਾਖ ਦੇ ਰਾਖੀ
ਨੁਲਾਹਾ ‘ਚ ਦਾਖਲ ਹੋ ਚੁੱਕੀ ਚੀਨੀ ਫੌਜ ਉੱਥੋਂ ਕਦੇ ਵੀ ਵਾਪਸ ਨਹੀਂ ਗਈ। ਅਜਿਹੇ ਹਾਲਾਤ
ਫਿਰ ਤੋਂ ਬਣ ਗÂ
No comments:
Post a Comment