ਮੁੰਬਈ, 22 ਮਈ (ਏਜੰਸੀ)- ਆਈ. ਪੀ. ਐਲ-6 ਸਪਾਟ ਫਿਕਸਿੰਗ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਕਿ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੇ ਘਰ ਤੋਂ 2 ਮੋਬਾਈਲ ਅਤੇ ਇਕ ਲੈਪਟਾਪ ਬ੍ਰਾਮਦ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ 'ਚ ਬੂਕੀ ਸੰਜੇ ਅਤੇ ਪਵਨ ਦੀ ਤਲਾਸ਼ ਕਰ ਰਹੀ ਹੈ ਅਤੇ ਪੁਲਿਸ ਮੁਤਾਬਿਕ ਇਹ ਦੋਵੇਂ ਵਿੰਦੂ ਨਾਲ ਜੁੜੇ ਹੋਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ 4 ਹੋਰ ਬਾਲੀਵੁੱਡ ਹਸਤੀਆਂ ਸ਼ੱਕ ਦੇ ਘੇਰੇ 'ਚ ਹਨ। ਗੌਰਤਲਬ ਹੈ ਕਿ ਸਪਾਟ ਫਿਕਸਿੰਗ 'ਚ ਵਿੰਦੂ 19ਵੇਂ ਵਿਅਕਤੀ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।