www.sabblok.blogspot.com
ਚੰਡੀਗੜ੍ਹ, 21 ਮਈ - ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿੱਤਾਮੁਖੀ ਵਿਕਾਸ, ਬੁਨਿਆਦੀ
ਢਾਂਚੇ ਦੀ ਉਸਾਰੀ, ਉਦਯੋਗਾਂ ਦੀ ਲੋੜ ਅਨੁਸਾਰ ਸਿਖਲਾਈ ਦੇਣ ਲਈ ਯੂ ਕੇ ਇੰਡੀਆ ਐਜੂਕੇਸ਼ਨ
ਅਤੇ ਰਿਸਰਚ ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਦੋਨੋਂ ਮੁਲਕਾਂ ਵੱਲੋਂ ਸਾਂਝੇ ਯਤਨ ਕੀਤੇ
ਜਾਣਗੇ। ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਅਨਿਲ ਜੋਸ਼ੀ ਨੇ ਇਹ
ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਂਝੇ ਉਦਮ ਤਹਿਤ ਆਈ ਟੀ ਆਈ ਰਣਜੀਤ ਐਵੇਨਿਊ,
ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਟਿਆਲਾ ਅਤੇ ਰੋਪੜ ਵਿਖੇ ਕਿੱਤਾਮੁਖੀ ਸਿਖਲਾਈ
ਪ੍ਰੋਵਾਈਡਰਾਂ ਦੀ ਟਰੇਨਿੰਗ ਸਮਰੱਥਾਂ ਨੂੰ ਵਧਾਉਣ ਲਈ ਇਸ ਤਹਿਤ ਉਪਰਾਲੇ ਕੀਤੇ ਜਾ ਰਹੇ
ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਤਹਿਤ ਸਿਖਲਾਈ ਵਾਸਤੇ ਸੈਂਟਰ ਆਫ ਐਕਸੀਲੈਂਸ
ਸਕੀਮ ਅਧੀਨ ਉਦਯੋਗਿਕ ਇਕਾਈਆਂ, ਸਮਾਲ ਅਤੇ ਮੀਡੀਅਮ ਇਕਾਈਆਂ ਨੂੰ ਸਿੱਖਿਅਤ ਕਾਮੇ ਮੁਹੱਈਆ
ਕਰਾਉਣ ਲਈ ਦੋਵੇਂ ਮੁਲਕਾਂ ਦੇ ਮਾਹਿਰ ਮਿਲਕੇ ਕੰਮ ਕਰਨਗੇ। ਇਸ ਸਾਂਝੇ ਉਦਮ ਤਹਿਤ ਦੋਵੇਂ
ਮੁਲਕਾਂ ਦੇ ਮਾਹਿਰਾਂ ਨੂੰ ਇਕ ਦੂਜੇ ਦੇਸ਼ ਵਿੱਚ ਆਉਣ ਜਾਣ ਲਈ ਟਰੇਨਿੰਗ ਦਿਵਾਉਣ ਦਾ ਵੀ
ਪ੍ਰਬੰਧ ਕੀਤਾ ਜਾਵੇਗਾ। ਜੋਸ਼ੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਲਾਗੂ ਹੋਣ ਨਾਲ ਤਕਨੀਕੀ
ਸਿੱਖਿਆ ਵਿਭਾਗ ਦੇ ਅਧਿਕਾਰੀ ਯੂ ਕੇ ਦੇ ਢਾਂਚੇ ਨਾਲ ਸਬੰਧਿਤ ਬਿਹਤਰ ਤਕਨੀਕਾਂ ਸਮਝ ਕੇ
ਪੰਜਾਬ ਦੀਆਂ ਆਈ ਟੀ ਆਈਜ਼ ਵਿੱਚ ਲਾਗੂ ਕਰਨਗੇ। ਜਿਸ ਨਾਲ ਸਿਖਿਆਰਥੀਆਂ ਵਿੱਚ ਹੁਨਰ ਦਾ
ਵਿਕਾਸ ਹੋਵੇਗਾ ਅਤੇ ਦੋਨੋਂ ਦੇਸ਼ਾਂ ਵਿੱਚ ਕਿੱਤਾਮੁਖੀ ਵਿਕਾਸ ਨਵੀਆਂ ਉਚਾਈਆਂ 'ਤੇ
ਪਹੁੰਚੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਬਹੁ ਉਦੇਸ਼ੀ ਪ੍ਰੋਗਰਾਮ ਸਬੰਧੀ ਬਿਤੇ ਦਿਨੀਂ
ਦਿੱਲੀ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ।
No comments:
Post a Comment