www.sabblok.blogspot.com
ਚੰਡੀਗੜ੍ਹ, 21 ਮਈ - ਪੰਜਾਬ ਸਰਕਾਰ ਨੇ ਕੈਟਾਗਰੀ-2 ਅਧੀਨ ਆਉਂਦੇ ਸਰਕਾਰੀ ਕਰਮਚਾਰੀਆਂ
ਦੀ ਸਰਕਾਰੀ ਮਕਾਨਾਂ ਦੀ ਅਲਾਟਮੈਂਟ ਸਬੰਧੀ ਸੀਨੀਆਰਤਾ ਸੂਚੀ ਅੱਜ ਜਾਰੀ ਕਰ ਦਿੱਤੀ ਹੈ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਵਿਖੇ
ਸਥਿਤ ਪੰਜਾਬ ਦੇ ਸਰਕਾਰੀ ਮਕਾਨਾਂ ਲਈ ਪੰਜਾਬ ਸਰਕਾਰ ਦੇ ਜਿਹੜੇ ਕਰਮਚਾਰੀਆਂ ਨੇ ਮਕਾਨਾਂ
ਲਈ ਅਪਲਾਈ ਕੀਤਾ ਸੀ, ਉਨ੍ਹਾਂ ਦੀ ਫ਼ਾਈਨਲ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੁੱਲ 369 ਕਰਮਚਾਰੀਆਂ ਨੂੰ ਸੈਕਟਰ-39-ਸੀ, ਚੰਡੀਗੜ੍ਹ ਵਿਖੇ ਸਰਕਾਰੀ
ਮਕਾਨ ਅਲਾਟ ਕੀਤੇ ਜਾਣਗੇ। ਬੁਲਾਰੇ ਅਨੁਸਾਰ ਚੰਡੀਗੜ੍ਹ ਸਥਿਤ ਸਰਕਾਰੀ ਮਕਾਨ ਕਰਮਚਾਰੀਆਂ
ਨੂੰ ਉਨ੍ਹਾਂ ਦੀ ਚੰਡੀਗੜ੍ਹ ਵਿਖੇ ਜੁਆਇਨ ਕਰਨ ਦੀ ਮਿਤੀ ਦੇ ਆਧਾਰ 'ਤੇ ਅਲਾਟ ਕੀਤੇ
ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੂਚੀ ਪੰਜਾਬ ਸਰਕਾਰ ਦੀ ਅਧਿਕਾਰਤ ਵੈਬਸਾਈਟ 'ਤੇ ਅਪਲੋਡ
ਕਰ ਦਿੱਤੀ ਗਈ
No comments:
Post a Comment