ਲੁਧਿਆਣਾ. ਪਰਮਿੰਦਰ ਸਿੰਘ ਆਹੂਜਾ
9 ਮਈ P ਸਥਾਨਕ ਜਵਾਹਰ ਨਗਰ ਕੈਂਪ ਵਿਚ ਪਤੀ ਵੱਲੋਂ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਔਰਤ ਦੀ ਸ਼ਨਾਖਤ ਸ਼ਾਂਤੀ ਦੇਵੀ (55) ਪਤਨੀ ਗੰਗਾ ਰਾਮ ਵਜੋਂ ਕੀਤੀ ਗਈ ਹੈ | ਪੁਲਿਸ ਮੁਤਾਬਿਕ ਗੰਗਾ ਰਾਮ ਨਸ਼ੇ ਕਰਨ ਦਾ ਆਦੀ ਸੀ ਅਤੇ ਕੰਮਕਾਰ ਨਹੀਂ ਕਰਦਾ ਸੀ, ਜਿਸ ਕਾਰਨ ਪਤੀ-ਪਤਨੀ ਵਿਚਾਲੇ ਤਕਰਾਰ ਰਹਿੰਦਾ ਸੀ | ਅੱਜ ਕਤਲ ਤੋਂ ਪਹਿਲਾਂ ਗੰਗਾ ਰਾਮ ਆਪਣੀ ਵਿਆਹੁਤਾ ਲੜਕੀ ਲਲਿਤਾ ਦੇ ਘਰ ਗਿਆ ਤੇ ਉਸ ਨੂੰ ਸ਼ਾਂਤੀ ਦੇ ਕਤਲ ਕਰਨ ਦੀ ਗੱਲ ਕਹੀ | ਲਲਿਤਾ ਨੇ ਇਸ ਨੂੰ ਮਜ਼ਾਕ ਸਮਝਿਆ | ਉਸ ਤੋਂ ਬਾਅਦ ਗੰਗਾ ਰਾਮ ਘਰ ਆਇਆ ਤੇ ਉਸ ਨੇ ਸ਼ਾਂਤੀ ਦੇਵੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ | ਕਤਲ ਕਰਨ ਤੋਂ ਬਾਅਦ ਉਸ ਨੇ ਇਸ ਦੀ ਜਾਣਕਾਰੀ ਫੋਨ 'ਤੇ ਲਲਿਤਾ ਨੂੰ ਦਿੱਤੀ | ਸੂਚਨਾ ਮਿਲਦੇ ਲਲਿਤਾ ਜਦੋਂ ਉਥੇ ਆਈ ਤਾਂ ਉਸ ਨੇ ਲਾਸ਼ ਫਰਸ਼ 'ਤੇ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਗੰਗਾ ਰਾਮ ਮੌਕੇ ਤੋਂ ਫਰਾਰ ਹੈ | ਮਿ੍ਤਕ ਦੇ ਦੋ ਲੜਕੇ ਅਤੇ ਇਕ ਲੜਕਾ ਹੈ