jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਗੈਂਗਸਟਰ ਸਮਾਰਟ ਦੇ ਫਰਜੀ ਪੁਲੀਸ ਮੁਕਾਬਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ- ਰੰਧਵਾ, ਸੰਧੂ, ਸਿਰਸਾ

www.sabblok.blogspot.com
ਅੰਮ੍ਰਿਤਸਰ 24 ਮਈ.ਜਸਬੀਰ ਸਿੰਘ ਪੱਟੀ. – ਬੀਤੇ ਕਲ ਸ਼ਹਿਰ ਦੀ ਸੰਘਣੀ ਅਬਾਦੀ ਪੁਤਲੀ ਘਰ ਵਿੱਚ ਪੁਲੀਸ ਨਾਲ ਹੋਈ ਇੱਕ ਮੁੱਠ ਭੇੜ ਦੌਰਾਨ ਮਾਰੇ ਗਏ ਇੱਕ ਗੈਗਸਟਰ ਦੀ ਦੀ ਵਾਪਰੀ ਘਟਨਾ ਨੇ ਇੱਕ ਵਾਰੀ ਫਿਰ ਪੁਲੀਸ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ ਕਿਉਕਿ ਪੁਲੀਸ ਦੁਆਰਾ ਬਣਾਈ ਗਈ ਕਹਾਣੀ ਇਲਾਕੇ ਦੇ ਲੋਕਾਂ ਤੇ ਵੱਖ ਵੱਖ ਮਨੁੱਖੀ ਅਧਿਕਾਰ ਸੰਗਠਨਾਂ ਦੇ ਗਲੇ ਥੱਲੇ ਨਹੀ ਉਂਤਰ ਰਹੀ ਅਤੇ ਅਧਿਕਾਰਾਂ ਨਾਸ ਸਬੰਧਿਤ ਜਥੇਬੰਦੀਆ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਦਿਆ ਘਟਨਾ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ ਕਿਉਕਿ ਇਹ ਘਟਨਾ ਪੁਲੀਸ ਦੀ ਅਣਗਹਿਲੀ ਜਾਂ ਫਿਰ ਇੱਕ ਸਾਜਿਸ਼ ਤਹਿਤ ਵਾਪਰੀ ਜਾਪਦੀ ਹੈ।ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਡਿਪਟੀ ਚੇਅਰਮੈਨ ਸ੍ਰੀ ਕਿਰਪਾਲ ਸਿੰਘ ਰੰਧਾਵਾ ਨੇ ਬੀਤੇ ਕਲ ਪੁਲੀਸ ਫਾਇਰਿੰਗ ਵਿੱਚ ਮਾਰੇ ਇੱਕ ਵਿਅਕਤੀ ਨੂੰ ਸਰਕਾਰੀ ਕਤਲ ਗਰਦਾਨਦਿਆ ਮੰਗ ਕੀਤੀ ਕਿ ਇਸ ਕਾਂਡ ਦੀ ਜਾਂਚ ਕਿਸੇ ਹਾਈ ਕੋਰਟ ਦੇ ਸਿੰਟਿੰਗ ਜੱਜ ਕੋਲੋ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਸ੍ਰੀ ਰੰਧਾਵਾ ਨੇ ਕਿਹਾ ਕਿ ਬੀਤੇ ਕਲ ਸ਼ਹਿਰ ਦੀ ਸੰਘਣੀ ਅਬਾਦੀ ਪੁਤਲੀਘਰ ਏਰੀਏ ਵਿੱਚ ਪੁਲੀਸ ਵੱਲੋਂ ਇੱਕ ਵਿਅਕਤੀ ਰਵਿੰਦਰਪਾਲ ਸਿੰਘ ਉਰਫ ਲਵਲੀ ਸਮਾਰਟ ਨੂੰ ਦੋ ਚਿੱਟ ਕੱਪੜੀਏ ਪੁਲੀਸ ਵਾਲਿਆ ਵੱਲੋ ਗੋਲੀ ਮਾਰ ਕੇ ਮਾਰ ਦੇਣ ਦੀ ਘਟਨਾ ਨੇ ਇੱਕ ਵਾਰੀ ਫਿਰ ਲੋਕਾਂ ਨੂੰ ਪਿਛਲਾ ਪੰਜਾਬ ਦਾ ਕਾਲਾ ਦੌਰ ਚੇਤੇ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਸਮਾਰਟ ਨੂੰ ਪਹਿਲਾਂ ਹੀ ਬਣਾਈ ਹੋਈ ਯੋਜਨਾ ਤਹਿਤ ਮਾਰਿਆ ਗਿਆ ਹੈ ਕਿਉਕਿ ਪੁਲੀਸ ਵੱਲੋ ਦਰਸਾਇਆ ਜਾ ਰਿਹਾ ਹੈ ਕਿ ਪੁਲੀਸ ਮੁਲਾਜਮ ਪੂਰੀ ਤਰਾ ਹਥਿਆਰਾ ਨਾਲ ਲੈਸ ਸਨ ਤੇ ਉਸ ਨੂੰ ਉਸੇ ਵੇਲੇ ਦਬੋਚਿਆ ਗਿਆ ਜਦੋਂ ਇੱਕ ਨਾਈ ਦੀ ਦੁਕਾਨ ਤੋ ਆਪਣੀ ਦਾਹੜੀ ਕੱਟਵਾ ਰਿਹਾ ਸੀ। ਉਹਨਾਂ ਕਿਹਾ ਕਿ ਜੇਕਰ ਉਹ ਦਾਹੜੀ ਕੱਟਵਾ ਰਿਹਾ ਸੀ ਤਾਂ ਪੁਲੀਸ ਨੇ ਉਸ ਨੂੰ ਬੈਠੇ ਨੂੰ ਕਿਉ ਨਹੀ ਫੜਿਆ। ਉਹਨਾਂ ਕਿਹਾ ਕਿ ਉਸ ਕੋਲ ਕੋਈ ਅਗਨੀਦੋਜਕ ਹਥਿਆਰ ਨਹੀ ਸੀ ਜਦ ਕਿ ਪੁਲੀਸ ਵਾਲਿਆ ਕੋਲ ਖਤਰਨਾਕ ਕਿਸਮ ਦੀਆ ਪਿਸਤੌਲਾ ਸਨ। ਉਹਨਾਂ ਕਿਹਾ ਕਿ ਜੇਕਰ ਪੁਲੀਸ ਨੂੰ ਉਹ ਵੱਖ ਵੱਖ ਕੇਸਾਂ ਵਿੱਚ ਲੋੜੀਦਾ ਸੀ ਤਾਂ ਪੁਲੀਸ ਨੂੰ ਜਦੋਂ ਗੁਪਤ ਸੂਚਨਾ ਮਿਲ ਗਈ ਸੀ ਤਾਂ ਫਿਰ ਉਸ ਦਾ ਪਿੱਛਾ ਕਰਨ ਲਈ ਕੇਵਲ ਦੋ ਵਿਅਕਤੀ ਹੀ ਕਿਉ ਲਗਾਏ ਸਨ। ਖੁਦ ਕਿਸੇ ਸੀਨੀਅਰ ਅਧਿਕਾਰੀ ਨੇ ਕਮਾਂਡ ਕਿਉ ਨਹੀ ਸੰਭਾਲੀ । ਉਹਨਾਂ ਕਿਹਾ ਕਿ ਸਮਾਰਟ ‘ਤੇ ਪੁਲੀਸ ਵੱਲੋ ਕੀਤਾ ਗਿਆ ਇਹ ਹਮਲਾ ਸਵੈ ਰੱਖਿਆ ਵਾਲਾ ਨਹੀ ਹੈ ਵੱਲੋ ਸਗੋਂ ਸਿੱਧੇ ਰੂਪ ਵਿੱਚ ਜਾਨ ਬੁੱਝ ਕੇ ਉਸ ਨੂੰ ਕਤਲ ਕਰਨ ਦਾ ਹੈ ਜਿਸਦੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਸੀਨੀਅਰ ਪੁਲੀਸ ਅਧਿਕਾਰੀਆ ਦੇ ਇਸ਼ਾਰਿਆ ਤੇ ਇਹ ਕਤਲ ਕੀਤਾ ਗਿਆ ਹੈ ਉਹਨਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਦਾ ਜਾਵੇ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਪੂਰੀ ਤਰਾ ਜੰਗਲ ਦਾ ਰਾਜ ਸਥਾਪਤ ਹੋ ਚੁੱਕਾ ਹੈ ਅਤੇ ਕੋਈ ਵੀ ਸ਼ਹਿਰੀ ਸੁਰੱਖਿਅਤ ਨਹੀ ਹੈ। ਉਹਨਾਂ ਕਿਹਾ ਕਿ ਭਲੇ ਹੀ ਸਮਾਰਟ ਪੁਲੀਸ ਦਾ ਭਗੌੜਾ ਮੁਲਜਮ ਸੀ ਪਰ ਇਹ ਅਧਿਕਾਰ ਪੁਲੀਸ ਨੂੰ ਕਿਸ ਨੇ ਦਿੱਤਾ ਹੈ ਕਿ ਉਹ ਕਨੂੰਨੀ ਪ੍ਰੀਕਿਰਿਆ ਰਾਹੀ ਦੋਸ਼ੀ ਨੂੰ ਸਜਾ ਦਿਵਾਉਣ ਦੀ ਬਜਾਏ ਖੁਦ ਹੀ ਸਜਾਵਾ ਦੇਣੀਆ ਆਰੰਭ ਕਰ ਦੇਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਸ ਸਾਲ ਦਾ ਸਮਾਂ ਵੀ ਅਕਾਲੀ ਦਲ ਬਾਦਲ ਤੇ ਕਾਂਗਰਸ ਦੀਆ ਗਲਤ ਨੀਤੀਆ ਕਾਰਨ ਖਰਾਬ ਰਿਹਾ ਤੇ ਹੁਣ ਫਿਰ ਦੋਵੇ ਧਿਰਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆ ਹਨ। ਉਹਨਾਂ ਕਿਹਾ ਕਿ ਸਮਾਰਟ ਨੂੰ ਇਹ ਕਹਿ ਕੇ ਖਤਮ ਕਰ ਦਿੱਤਾ ਗਿਆ ਕਿ ਉਹ ਕਈ ਵਾਰਦਾਤਾਂ ਵਿੱਚ ਲੋੜੀਦਾ ਸੀ। ਉਹਨਾਂ ਕਿਹਾ ਕਿ ਜੇਕਰ ਪਹਿਲਾਂ ਦੀ ਤਰਾ ਝੂਠੇ ਪੁਲੀਸ ਮੁਕਾਬਲੇ ਬਣਾਉਣੇ ਹਨ ਤਾਂ ਫਿਰ ਅਦਾਲਤਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਿਟਲਰ ਨੇ ਯਹੂਦੀਆ ਨੂੰ ਖਤਮ ਕਰਮ ਦਾ ਤਹੱਈਆ ਕੀਤਾ ਸੀ ਤੇ ਅਹਿਮਦਸ਼ਾਹ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਸੰਕਲਪ ਲਿਆ ਸੀ ਤੇ ਇੱਕ ਵਾਰੀ ਤਾਂ ਅਬਦਾਲੀ ਨੇ ਇਹ ਐਲਾਨ ਵੀ ਕਰਾ ਦਿੱਤਾ ਸੀ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ ਪਰ ਅਬਦਾਲੀ ਦਾ ਜਵਾਬ ਤਾਂ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਤੀਸਰੇ ਦਿਨ ਹੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਪਹਿਲਾਂ ਤਾਂ ਚੋਣਾਂ ਵਿੱਚ ਅੱਧੀ ਦਰਜਨ ਤੋ ਵਧੇਰੇ ਵਿਅਕਤੀ ਸਰਕਾਰੀ ਸ਼ਹਿ ਤੇ ਮਰਵਾ ਦਿੱਤੇ ਗਏ ਅਤੇ ਹਾਕਮ ਧਿਰ ਨਾਲ ਸਬੰਧਿਤ ਦੋਸ਼ੀਆ ਦੀ ਪੁਸ਼ਤ ਪਨਾਹੀ ਸਰਕਾਰੀ ਧਿਰ ਅੱਜ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਸਪੱਸ਼ਟ ਕਰੇ ਉਹ ਕਿਹੜੀ ਨੀਤੀ ਤਹਿਤ ਝੂਠੇ ਪੁਲੀਸ ਮੁਕਾਬਲੇ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਭਾਂਵੇ ਉਹਨਾਂ ਨੂੰ ਆਸ ਨਹੀ ਕਿ ਸਮਾਰਟ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇਗਾ ਪਰ ਫਿਰ ਵੀ ਇਸ ਕਤਲ ਦੀ ਜਾਂਚ ਅਦਾਲਤੀ ਤੌਰ ‘ਤੇ ਤੁਰੰਤ ਕਰਵਾਈ ਜਾਵੇ ਅਤੇ ਜਾਂਚ ਮੁਕੰਮਲ ਹੋਣ ਤੱਕ ਸਮਾਰਟ ਦਾ ਪੁਲੀਸ ਮੁਕਾਬਲਾ ਬਣਾਉਣ ਵਾਲੇ ਪੁਲਸੀਆ ਨੂੰ ਬਰਖਾਸਤ ਕਰ ਦਿੱਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ.ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਪੂਰੀ ਤਰਾ ਜੰਗਲ ਦਾ ਰਾਜ ਸਥਾਪਤ ਹੋ ਚੁੱਕਾ ਹੈ ਤੇ ਪੁਲੀਸ ਪੂਰੀ ਤਰਾ ਹਾਕਮ ਧਿਰ ਦੀ ਦੁਮ ਛੱਲਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਸਮਾਰਟ ਦੇ ਕੇਸ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ ਕਿ ਇਹ ਕਤਲ ਹੈ ਜਾਂ ਪੁਲੀਸ ਮਕਾਬਲਾ। ਉਹਨਾਂ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਇਸ ਵੇਲੇ ਪੂਰੀ ਤਰਾ ਇੱਕ ਤਰਫਾ ਕਾਰਵਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਸਮਾਰਟ ਜੇਕਰ ਇੱਕ ਅਪਰਾਧੀ ਬਿਰਤੀ ਵਾਲਾ ਵਿਅਕਤੀ ਸੀ ਤਾਂ ਉਸ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ ਅਦਾਲਤ ਨੂੰ ਹੀ ਹੈ। ਉਹਨਾਂ ਕਿਹਾ ਕਿ ਛੇਹਰਟਾ ਵਿਖੇ ਇੱਕ ਥਾਣੇਦਾਰ ਦੇ ਕਤਲ ਦੇ ਦੋਸ਼ੀ ਵਿਅਕਤੀ ਨੂੰ ਇਸ ਕਰਕੇ ਝੂਠੇ ਪੁਲੀਸ ਮੁਕਾਬਲੇ ਤੋਂ ਬਚਾ ਲਿਆ ਗਿਆ ਸੀ ਕਿਉਕਿ ਉਸ ਦਾ ਸਬੰਧ ਹਾਕਮ ਧਿਰ ਨਾਲ ਸੀ ਅਤੇ ਮੀਡੀਆ ਦੇ ਦਬਾ ਕਾਰਨ ਹੀ ਉਸ ਵਿਰੁੱਧ ਕਾਰਵਾਈ ਹੋ ਸਕੀ ਸੀ। ਉਹਨਾਂ ਕਿਹਾ ਕਿ ਜੇਕਰ ਪੁਲੀਸ ਗੋਲੀ ਚਲਾਉਣ ਲਈ ਮਜਬੂਰ ਵੀ ਹੋਈ ਸੀ ਤਾਂ ਉਸ ਨੂੰ ਗੋਲੀ ਉਹਨਾਂ ਹਿੱਸਿਆ ਵਿੱਚ ਮਾਰਨੀ ਚਾਹੀਦੀ ਸੀ ਜਿਥੇ ਉਸ ਦੀ ਜਾਨ ਬੱਚ ਜਾਂਦੀ ਤੇ ਉਸ ਨੂੰ ਅਦਾਲਤ ਦੁਆਰਾ ਸਜਾ ਵੀ ਸੁਣਾਈ ਜਾਂਦੀ। ਉਹਨਾਂ ਕਿਹਾ ਕਿ ਇਸ ਘਟਨਾ ਦੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਤੇ ਪੁਲੀਸ ਵਾਲਿਆ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਪਾਰਟੀ ਵੀ ਆਪਣੇ ਪੱਧਰ ਤੇ ਜਾਂਚ ਕਰੇਗੀ ਤੇ ਲੋੜ ਪਈ ਤਾਂ ਮਾਮਲਾ ਹਾਈਕੋਰਟ ਵਿੱਚ ਵੀ ਲਿਜਾਇਆ ਜਾਵੇਗਾ।

No comments: