jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਆਸਟ੍ਰੇਲੀਅਨ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਰੋਸੇ ਦਾ ਸੁਖਬੀਰ ਵਲੋਂ ਸਵਾਗਤ, ਫੈਸਲੇ ਨੂੰ ਅਕਾਲੀ ਦਲ ਦੀ ਜਿੱਤ ਦੱਸਿਆ


ਚੰਡੀਗੜ੍ਹ.24 ਮਈ. ਗਗਨਦੀਪ ਸੋਹਲ. – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਵਲੋਂ ਸਿੱਖਾਂ ਨੂੰ ਕੰਮ ਕਾਜ ਵਾਲੀਆਂ ਥਾਵਾਂ ‘ਤੇ ਪਗੜੀ ਬੰਨਣ ਦੀ ਇਜਾਜ਼ਤ ਦੇਣ ਸਬੰਧੀ ਦਿੱਤੇ ਭਰੋਸੇ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਦੱਸਿਆ ਹੈ।ਅੱਜ ਇਥੋਂ ਜਾਰੀ ਇੱਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਨੂੰ ਸਰਕਾਰੀ ਦਫਤਰਾਂ, ਹੋਰ ਕੰਮ ਕਾਜੀ ਥਾਵਾਂ ਅਤੇ ਦੁਪਹੀਆ ਵਾਹਨ ਚਲਾਉਣ ਸਮੇਂ ਪੱਗ ਬੰਨਣ ਦੀ ਇਜਾਜ਼ਤ ਦੇਣ ਦਾ ਭਰੋਸਾ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਵਲੋਂ ਵਿਦੇਸ਼ੀ ਧਰਤੀ ‘ਤੇ ਪੱਗ ਦੀ ਆਨ ਤੇ ਸ਼ਾਨ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਸੰਘਰਸ਼ ਦੇ ਹਾਂ ਪੱਖੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਸਰਕਾਰ ਦਾ ਇਹ ਫੈਸਲਾ ਉਥੋਂ ਦੇ ਆਰਥਿਕ ਵਿਕਾਸ ਵਿਚ ਵੱਡਾ ਯੋਗਦਾਨ ਪਾ ਰਹੀ ਸਿੱਖ ਕੌਮ ਨਾਲ ਰਿਸ਼ਤੇ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।
ਸ. ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ, ਕੈਨੇਡਾ, ਇੰਗਲੈਂਡ ਵਾਂਗ ਫਰਾਂਸ ਵਿਚ ਵੀ ਪੱਗ ਬੰਨਣ ਦੀ ਖੁੱਲ੍ਹ ਦੇਣ ਲਈ ਉੱਥੋਂ ਦੀ ਸਰਕਾਰ ‘ਤੇ ਦਬਾਅ ਬਣਾਉਣ। ਸ. ਬਾਦਲ ਨੇ ਕਿਹਾ ਕਿ ਫਰਾਂਸ ਵਰਗੇ ਦੇਸ਼ ਵਿਚ ਸਿੱਖਾਂ ਨਾਲ ਵਿਤਕਰੇ ਵਾਲਾ ਕਾਨੂੰਨ ਹੋਣਾ ਬਹੁਤ ਹੈਰਾਨੀਜਨਕ ਹੈ ਕਿਉਂ ਜੋ ਫਰਾਂਸ ਨੇ ਦੁਨੀਆਂ ‘ਚ ਉਦਾਰਵਾਦੀ ਅਤੇ ਲੋਕਤੰਤਰੀ ਸੱਭਿਆਚਾਰ ਪੈਦਾ ਕਰਨ ਵਿਚ ਮਸ਼ਾਲਚੀ ਦੀ ਭੂਮਿਕਾ ਨਿਭਾਈ ਹੈ।


ਸ. ਬਾਦਲ ਨੇ ਕਿਹਾ ਕਿ ਪੱਗ ਸਿੱਖਾਂ ਲਈ ਨਾ ਸਿਰਫ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ ਸਗੋਂ ਇਹ ਗੁਰੂ ਸਾਹਿਬਾਨ ਵਲੋਂ ਸਿੱਖਾਂ ਨੂੰ ਦਿੱਤੀ ਗਈ ਵੱਖਰੀ ਪਛਾਣ ਦਾ ਧੁਰਾ ਹੈ। ਉਨ੍ਹਾਂ ਕਿਹਾ ਕਿ ਪੱਗ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਵਲੋਂ ਜ਼ਬਰ, ਜੁਲਮ, ਅਨਿਆਂ ਖਿਲਾਫ ਲੜਨ ਦੇ ਦਿੱਤੇ ਗਏ ਸੰਦੇਸ਼ ਅਤੇ ਸਿੱਖਾਂ ਦੇ ਗੁਰੂ ਸਾਹਿਬਾਨ ਦੇ ਇਸ ਮਿਸ਼ਨ ਪ੍ਰਤੀ ਅਟੁੱਟ ਵਿਸ਼ਵਾਸ਼ ਦੀ ਯਾਦ ਦਿਵਾਉਂਦੀ ਹੈ। ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਫਰਾਂਸ ਦੀ ਸਰਕਾਰ ਵਲੋਂ ਪਗੜੀ ਸਬੰਧੀ ਮਸਲੇ ਬਾਰੇ ਢਿੱਲਮੱਠ ਦੀ ਨੀਤੀ ਅਪਣਾਈ ਜਾ ਰਹੀ ਹੈ , ਉਸ ਤੋਂ ਦੁਨੀਆ ਭਰ ਦੇ ਸਿੱਖ ਨਿਰਾਸ਼ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਿੱਖਾਂ ਦੀਆਂ ਪੱਗ ਸਬੰਧੀ ਭਾਵਨਾਵਾਂ ਬਾਰੇ ਫ੍ਰਾਂਸੀਸੀ ਸਰਕਾਰ ਤੇ ਉਥੋਂ ਦੇ ਲੋਕਾਂ ਨੂੰ ਜਾਣੂੰ ਕਰਵਾਉਣ।

No comments: