jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰਿਆ ਬੰਗਲਾ ਦੇਸ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਟੱਬਰ

www.sabblok.blogspot.com

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰਿਆ ਬੰਗਲਾ ਦੇਸ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਟੱਬਰ

ਢਾਕਾ, 20 ਮਈ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਰਿਵਾਰ ‘ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗੇ ਹਨ। ਮੁੱਖ ਵਿਰੋਧੀ ਦਲ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐਨ ਪੀ) ਨੇ ਹਸੀਨਾ ਦੇ ਪਰਿਵਾਰ ਤੇ ਸੱਤਾਧਾਰੀ ਅਵਾਮੀ ਲੀਗ ਦੇ ਆਗੂਆਂ ‘ਤੇ ਵਿਵਾਦਤ ਪਦਮਾ ਪੁਲ ਪ੍ਰਾਜੈਕਟ ‘ਚ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਹਨ। ਪ੍ਰਧਾਨ ਮੰਤਰੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਬੀ ਐਨ ਪੀ ਦਾ ਦੋਸ਼ ਹੈ ਕਿ ਹਸੀਨਾ ਦੇ ਪਰਿਵਾਰ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਰਿਸ਼ਵਤਖੋਰੀ ਕਾਰਨ ਵਿਸ਼ਵ ਬੈਂਕ ਨੇ ਇਸ ਪ੍ਰਾਜੈਕਟ ਨੂੰ ਦਿੱਤੀ ਜਾ ਰਹੀ 1.2 ਅਰਬ ਡਾਲਰ ਦੀ ਮਦਦ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਵਿਸ਼ਵ ਬੈਂਕ ਦੇ ਇਸ ਮੈਗਾ ਪ੍ਰਾਜੈਕਟ ਤੋਂ ਹਟਣ ਤੋਂ ਬਾਅਦ ਖਾਲਿਦਾ ਜੀਆ ਦੀ ਅਗਵਾਈ ‘ਚ ਵਿਰੋਧੀ ਧਿਰ ਸਰਕਾਰ ਦੇ ਪਿੱਛੇ ਪਈ ਹੈ। ਜੀਆ ਦੇ ਬੇਟਿਆਂ ‘ਤੇ ਵੀ ਦੇਸ਼ ‘ਚ ਭਿ੍ਰਸ਼ਟਾਚਾਰ ਦਾ ਮਾਮਲਾ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਹਸੀਨਾ ਨੇ ਸਫਾਈ ਦਿੱਤੀ ਹੈ ਕਿ ਵਿਸ਼ਵ ਬੈਂਕ ਨੇ ਸਾਫ ਕਿਹਾ ਸੀ ਕਿ ਭਿ੍ਰਸ਼ਟਾਚਾਰ ਹੋਇਆ ਨਹੀਂ ਸੀ। ਸਿਰਫ ਭਿ੍ਰਸ਼ਟਾਚਾਰ ਦੀ ਸਾਜ਼ਿਸ਼ ਸੀ। ਹਸੀਨਾ ਨੇ ਤਤਕਾਲੀ ਸੰਚਾਰ ਮੰਤਰੀ ਸਈਅਦ ਅਬਦੁਲ ਹੁਸੈਨ ‘ਤੇ ਲੱਗੇ ਦੋਸ਼ਾਂ ‘ਤੇ ਕਿਹਾ ਕਿ ਉਹ ਪਾਰਟੀ ਲਈ ਪੈਸਾ ਇਕੱਠਾ ਕਰਨ ਦਾ ਕੰਮ ਨਹੀਂ ਕਰ ਰਹੇ ਸਨ। ਅਜਿਹਾ ਕੋਈ ਅਹੁਦਾ ਉਨ੍ਹਾਂ ਕੋਲ ਨਹੀਂ ਸੀ। ਸਰਕਾਰ ਨੇ ਕਿਹਾ ਹੈ ਕਿ ਇਸ ਮੈਗਾ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਕੋਈ ਹੋਰ ਰਸਤਾ ਲੱਭਿਆ ਜਾਵੇਗਾ। ਅਵਾਮੀ ਲੀਗ ਸਰਕਾਰ ਦਾ ਕਾਰਜਕਾਲ ਜਨਵਰੀ 2014 ‘ਚ ਪੂਰਾ ਹੋ ਰਿਹਾ ਹੈ।

No comments: