jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

ਬੇਨਜ਼ੀਰ ਭੁੱਟੋ ਕਤਲ ਕੇਸ ਵਿੱਚ ਜਨਰਲ ਮੁਸ਼ੱਰਫ ਨੂੰ ਜ਼ਮਾਨਤ ਮਿਲੀ

www.sabblok.blogspot.com

ਬੇਨਜ਼ੀਰ ਭੁੱਟੋ ਕਤਲ ਕੇਸ ਵਿੱਚ ਜਨਰਲ ਮੁਸ਼ੱਰਫ ਨੂੰ ਜ਼ਮਾਨਤ ਮਿਲੀ

ਇਸਲਾਮਾਬਾਦ, 20 ਮਈ, - ਪਾਕਿਸਤਾਨ ਦੀ ਦਹਿਸ਼ਤਗਰਦੀ ਰੋਕੂ ਅਦਾਲਤ ਨੇ ਦੇਸ਼ ਦੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਬੇਨਜ਼ੀਰ ਭੁੱਟੋ ਕਤਲ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ।
ਰਾਵਲਪਿੰਡੀ ਵਿੱਚ ਇਸ ਅਦਾਲਤ ਦੇ ਜੱਜ ਚੌਧਰੀ ਹਬੀਬ-ਉਰ-ਰਹਿਮਾਨ ਨੇ ਜਨਰਲ ਮੁਸ਼ੱਰਫ ਨੂੰ ਦਸ-ਦਸ ਲੱਖ ਰੁਪਏ ਦੇ ਦੋ ਜ਼ਮਾਨਤੀ ਬਾਂਡਾਂ ਉਤੇ ਜ਼ਮਾਨਤ ਦਿੱਤੀ। ਜੱਜ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਕੇ ਪਹਿਲਾਂ ਫੈਸਲਾ ਰਾਖਵਾਂ ਰੱਖ ਲਿਆ ਤੇ ਬਾਅਦ ਦੁਪਹਿਰ ਹੁਕਮ ਸੁਣਾਏ। ਬਹਿਸ ਵੇਲੇ ਮੁਸ਼ੱਰਫ ਦੇ ਵਕੀਲ ਸਲਮਾਨ ਸਫਦਰ ਨੇ ਕਿਹਾ ਕਿ 2007 ਵਿੱਚ ਹੋਏ ਬੀਬੀ ਬੇਨਜ਼ੀਰ ਦੇ ਕਤਲ ਵਿੱਚ ਉਨ੍ਹਾਂ ਦੇ ਮੁਵੱਕਿਲ ਖਿਲਾਫ਼ ਠੋਸ ਸਬੂਤ ਨਹੀਂ। ਦੂਜੇ ਪਾਸੇ ਐਫ ਆਈ ਏ ਦੇ ਵਕੀਲ ਚੌਧਰੀ ਅਜ਼ਹਰ ਨੇ ਇਹ ਕਹਿ ਕੇ ਜ਼ਮਾਨਤ ਦਾ ਵਿਰੋਧ ਕੀਤਾ ਕਿ ਮੁਸ਼ੱਰਫ ਰਿਹਾਅ ਕੀਤੇ ਜਾਣ ਉੱਤੇ ਪਾਕਿਸਤਾਨ ਤੋਂ ਭੱਜ ਸਕਦੇ ਹਨ।
ਜਨਰਲ ਮੁਸ਼ੱਰਫ ਨੂੰ ਇਸ ਤੋਂ ਇਲਾਵਾ ਆਪਣੇ ਰਾਜ ਵਿੱਚ ਲਾਈ ਗਈ ਐਮਰਜੈਂਸੀ ਦੌਰਾਨ ਜੱਜਾਂ ਨੂੰ ਬੰਦੀ ਬਣਾਉਣ ਤੇ ਬਲੋਚ ਆਗੂ ਨਵਾਬ ਅਕਬਰ ਖਾਨ ਬੁਗਤੀ ਦੇ ਕਤਲ ਦੇ ਕੇਸਾਂ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸਲਾਮਾਬਾਦ ਵਿੱਚ ਇਹ ਚਰਚਾ ਵੀ ਜ਼ੋਰਾਂ ਉਤੇ ਹੈ ਕਿ ਦੇਸ਼ ਦੀ ਫੌਜ ਵੱਲੋਂ ਪੇਸ਼ ਕੀਤੇ ਸਮਝੌਤੇ ਤਹਿਤ ਮੁਸ਼ੱਰਫ ਨੂੰ ਪਾਕਿਸਤਾਨ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

No comments: