jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਬਾਦਲ, ਟੌਹੜਾ, ਇੰਦਰਾ ਗਾਂਧੀ ਤੇ ਨਹਿਰੂ ਖਿਲਾਫ਼ ਵੀ ਹਨ ਤਿੱਖੀਆਂ ਟਿੱਪਣੀਆਂ

www.sabblok.blogspot.com

ਗੁਰਸੇਵਕ ਸਿੰਘ ਸੋਹਲ
ਚੰਡੀਗੜ੍ਹ, 23 ਮਈ- ''ਸਿੱਖਿਆ! ਪੰਜਾਬ 'ਚ ਤੇਰਾ ਰੱਬ ਈ ਰਾਖਾ'', ਅਜੇ ਸਰਕਾਰੀ ਸਕੂਲਾਂ 'ਚ ਅਸ਼ਲੀਲ ਸਮੱਗਰੀ ਵਾਲੀਆਂ ਕਿਤਾਬਾਂ ਭੇਜਣ ਦਾ ਮਾਮਲਾ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਸਰਕਾਰੀ ਮਿਡਲ ਸਕੂਲਾਂ 'ਚ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਬੇਹੱਦ ਤਿੱਖੀਆਂ ਤੇ ਇਤਰਾਜ਼ਯੋਗ ਟਿੱਪਣੀਆਂ ਨਾਲ ਭਰੀਆਂ ਕਿਤਾਬਾਂ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇਨ੍ਹਾਂ ਕਿਤਾਬਾਂ 'ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਕਈ ਵਰ੍ਹਿਆਂ ਤੱਕ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰੀਮਤੀ ਇੰਦਰਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਵੀ ਬੇਹੱਦ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਪੰਜਾਬੀ ਸਾਹਿਤਕ ਖੇਤਰ 'ਚ ਇਕ ਬਹੁਤ ਹੀ ਨਾਮਵਰ ਸਾਹਿਤਕਾਰ ਤੇ ਨਾਵਲਕਾਰ ਦੀਆਂ ਇਹ 2 ਪੁਸਤਕਾਂ ਅੱਜ ਸਰਕਾਰੀ ਸਕੂਲਾਂ ਵਿਚਲੇ ਸੂਤਰਾਂ ਵੱਲੋਂ 'ਅਜੀਤ' ਦੇ ਇਸ ਪੱਤਰਕਾਰ ਨੂੰ ਵਿਖਾਈਆਂ ਗਈਆਂ। ਇਕ ਪੁਸਤਕ 160 ਪੰਨਿਆਂ ਦੀ ਹੈ ਤੇ ਇਕ ਪੁਸਤਕ 143 ਪੰਨਿਆਂ ਦੀ। ਦੋਵੇਂ ਪੁਸਤਕਾਂ ਚੰਡੀਗੜ੍ਹ ਦੇ ਇਕ ਨਾਮੀ ਪ੍ਰਕਾਸ਼ਕ ਵਲੋਂ ਛਾਪੀਆਂ ਗਈਆਂ ਹਨ। ਪੁਸਤਕਾਂ ਦੇ ਇਕ ਲੇਖ ਦੀਆਂ ਕੁੱਝ ਸਤਰਾਂ ਇਸ ਤਰ੍ਹਾਂ ਹਨ, ''ਮੈਂ ਦੋਵੇਂ ਹੱਥ ਖੜ੍ਹੇ ਕਰਕੇ ਆਖਦਾ ਆਂ, ਕਾਂਗਰਸੀਆਂ ਦੀਆਂ ਗਦਾਰੀਆਂ ਤੇ ਅਕਾਲੀਆਂ ਦੀਆਂ ਭੁੱਲਾਂ ਤੇ ਖੁਦਗਰਜ਼ੀਆਂ ਮਾਫ਼ ਕਰਨ ਵਾਲੀਆਂ ਨਹੀਂ, ਬੁੱਢੀ ਬੋਤੀ ਤੇ ਸਾਵੀਂ ਸੰਢ ਫਰਕ ਕੋਈ ਨਹੀਂ, ਦੋਵੇਂ ਡੰਗ ਮਾਰੂ ਭੂੰਡ, ਕਿਸੇ ਦੀ ਪੂੰਛ ਨੂੰ ਹੱਥ ਲਾਕੇ ਵੇਖੋ, 1939 ਤੋਂ ਇਨ੍ਹਾਂ ਦੇ ਚਾਲੇ-ਕੁਚਾਲੇ ਪਰਖਦਾ ਆ ਰਿਹਾ ਹਾਂ, ਚੰਗਾ ਹੋਵੇ ਜੇ ਇਨ੍ਹਾਂ ਨੂੰ ਜਗਰਾਵਾਂ ਦੀ ਮੰਡੀ 'ਤੇ ਲੈ ਜਾਓ, ਜੇ ਧੇਲੇ ਵੱਟੇ ਦਾ ਵੀ ਗਾਹਕ ਨਾ ਮਿਲੇ, ਓਥੇ ਹੀ ਰੱਸੇ ਲਾਹ ਆਇਓ, ਪਰ ਇਹ ਢੀਠ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਖੁਰਲੀ 'ਤੇ ਖੜ੍ਹੇ ਬੜਕਾਂ ਮਾਰਦੇ ਹੋਣਗੇ।'' ਕਿਤਾਬਾਂ 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀਆਂ ਘਟਨਾਵਾਂ, ਉਸ ਵੇਲੇ ਦੀ ਰਾਜਨੀਤੀ, ਕਿਸਾਨੀ ਆਦਿ ਵਿਸ਼ਿਆਂ 'ਤੇ ਲੇਖ ਲਿਖੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੁਸਤਕਾਂ ਵੀ ਅਸ਼ਲੀਲ ਸਮੱਗਰੀ ਵਾਲੀਆਂ ਕਿਤਾਬਾਂ ਵਾਂਗ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ 'ਚ ਬੱਚਿਆਂ ਦੇ ਪੜ੍ਹਨ ਲਈ ਸਪਲਾਈ ਕੀਤੀਆਂ ਗਈਆਂ ਸਨ ਪ੍ਰੰਤੂ ਇਹ ਕਿਤਾਬਾਂ ਅੱਪਰ ਪ੍ਰਾਇਮਰੀ ਬੱਚਿਆਂ ਦੇ ਪੜ੍ਹਨ ਲਈ 10-10 ਹਜ਼ਾਰ ਰੁਪਏ ਵਾਲੀਆਂ 'ਕਿਤਾਬ ਕਿੱਟਾਂ' 'ਚ ਸ਼ਾਮਿਲ ਹਨ। ਸੂਤਰਾਂ ਅਨੁਸਾਰ ਇਹ ਕਿਤਾਬਾਂ ਵੀ ਸਭ ਤੋਂ ਪਹਿਲਾਂ ਅਜੀਤਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਵਿਨੋਦ ਕੁਮਾਰ ਦੇ ਜ਼ੁਬਾਨੀ ਹੁਕਮਾਂ 'ਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪਹੁੰਚਾਈਆਂ ਗਈਆਂ ਸਨ।
ਸਕੂਲਾਂ ਲਈ ਕਿਤਾਬਾਂ ਪਾਸ ਕਿਸਨੇ ਕੀਤੀਆਂ...?
ਬਹੁਤ ਹੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕਿਤਾਬਾਂ ਲਈ ਟੈਂਡਰ ਜਾਰੀ ਕਰਨ ਦਾ ਅਮਲ ਵੀ ਉਸ ਕਮੇਟੀ ਵੱਲੋਂ ਹੀ ਸਿਰੇ ਚਾੜ੍ਹਿਆ ਗਿਆ, ਜਿਸ ਕਮੇਟੀ ਨੇ ਅਸ਼ਲੀਲ ਸਮੱਗਰੀ ਵਾਲੀਆਂ ਕਿਤਾਬਾਂ ਦਾ ਅਮਲ ਸਿਰੇ ਚਾੜ੍ਹਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਿਤਾਬਾਂ ਲਈ ਟੈਂਡਰ ਪ੍ਰਕਿਰਿਆ ਸਿਰੇ ਚਾੜ੍ਹਨ ਵਾਲੀ 3 ਮੈਂਬਰੀ ਕਮੇਟੀ 'ਚ ਅਜੀਤਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਵਿਨੋਦ ਕੁਮਾਰ, ਕਮੇਟੀ ਦੇ ਚੇਅਰਮੈਨ ਤੇ ਡੀ.ਪੀ.ਆਈ. ਐਲੀਮੈਂਟਰੀ ਪ੍ਰਿਤਪਾਲ ਕੌਰ ਸਿੱਧੂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤ ਅਧਿਕਾਰੀ ਗੁਰਤੇਜ ਸਿੰਘ ਸ਼ਾਮਿਲ ਸਨ। ਕਮੇਟੀ ਵਲੋਂ ਮਾਨਸੇ ਦੀ ਫਰਮ 'ਫ੍ਰੈਂਡਜ਼ ਇੰਟਰਪ੍ਰਾਇਜ਼' ਨੂੰ ਕਿਤਾਬ ਕਿੱਟਾਂ ਸਕੂਲਾਂ 'ਚ ਸਪਲਾਈ ਕਰਨ ਦਾ ਟੈਂਡਰ ਦੇ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਬਾਅਦ 5 ਮੈਂਬਰੀ ਕਮੇਟੀ ਨੇ ਅੱਪਰ ਪ੍ਰਾਇਮਰੀ ਸਕੂਲਾਂ 'ਚ ਭੇਜਣ ਲਈ ਇਹ ਕਿਤਾਬਾਂ ਪਾਸ ਕਰ ਦਿੱਤੀਆਂ, ਪ੍ਰੰਤੂ ਉਪਰੋਕਤ ਟੈਂਡਰ ਕਮੇਟੀ ਤੇ ਕਿਤਾਬਾਂ ਪ੍ਰਵਾਨ ਕਰਨ ਵਾਲੀਆਂ ਕਮੇਟੀਆਂ ਦਾ ਗਠਨ ਕਿਸਨੇ ਕੀਤਾ, ਇਹ ਦੱਸਣ ਲਈ ਸਿੱਖਿਆ ਵਿਭਾਗ ਦਾ ਕੋਈ ਅਧਿਕਾਰੀ ਤਿਆਰ ਨਹੀਂ। ਸਭ ਤੋਂ ਪਹਿਲਾਂ ਇਹ ਕਿਤਾਬਾਂ ਅਜੀਤਗੜ੍ਹ, ਉਸ ਤੋਂ ਬਾਅਦ ਰੂਪਨਗਰ ਤੇ ਫਿਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਪਹੁੰਚੀਆਂ।

No comments: