jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਜਾਸੂਸ , ਜਿਸ ਨਾਲ ਮਰਨ ਦਾ ਸੌਦਾ ਹੁੰਦਾ ਹੈ

www.sabblok.blogspot.com
(ਪੰਜਾਬੀ ਆਨਲਾਇਨ ਨਿਊਜ ਤੋਂ ਧੰਨਵਾਦ ਸਾਹਿਤ )

ਆਨੰਦ ਵਰਮਾ
 ਲੇਖਕ  ਭਾਰਤੀ ਖੂਫੀਆ ਏਜੰਸੀ  ‘ ਰਾਅ ’  ਦੇ ਸਾਬਕਾ ਮੁੱਖੀ ਹਨ

ਖੂਫੀਆ ਕਾਰਵਾਈਆਂ ਸਿਰਫ਼ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੀ ਨਹੀਂ ਹੁੰਦੀਆਂ  , ਦੁਨੀਆਂ ਦਾ ਹਰ ਦੇਸ਼ , ਚਾਹੇ ਉਹ ਦੋਸਤ ਹੈ ਜਾਂ ਫਿਰ ਦੁਸ਼ਮਣ , ਜੋ ਆਪਣੀ ਸੁਰੱਖਿਆ ਉਪਰ ਨਿਗਰਾਨੀ  ਰੱਖਦਾ ਹੈ, ਅਜਿਹੀਆਂ ਕਾਰਵਾਈਆਂ ਵਿੱਚ  ਰੁੱਝਿਆ ਰਹਿੰਦਾ ਹੈ।
 ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ  ਵੀ ਅਜਿਹੀ ਕਾਰਵਾਈਆਂ ਹੁੰਦੀਆਂ ਰਹੀਆਂ ਹਨ, ਇਸ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੇ ਕਈ ਤਰੀਕੇ  ਹੁੰਦੇ ਹਨ।
 ਪਹਿਲਾ ਤਰੀਕਾ ਹੁੰਦਾ ਹੈ ਮਨੁੱਖੀ ਏਜੰਟਾਂ ਦੇ ਇਸਤੇਮਾਲ ਕਰਨਾ  ਜਿਹਨਾਂ ਨੂੰ ਦੂਸਰੇ ਦੇ ਇਲਾਕੇ ਵਿੱਚ ਭੇਜਿਆ ਜਾਂਦਾ ਹੈ , ਉਸਨੂੰ ਗਾਈਡਲਾਈਨਜ ਦਿੱਤੀਆਂ ਜਾਂਦੀਆਂ ਹਨ  ਉਹ ਉਹਨਾਂ ਗਾਈਡ ਲਾਈਨਜ਼ ਨੂੰ ਅਧਾਰ ਮੰਨ ਕੇ  ਆਪਣਾ ਕੰਮ ਕਰਦੇ ਹਨ।
 ਕੋਈ ਵੀ ਏਜੰਸੀ  ਕਦੇ ਇਹ ਨਹੀਂ ਸਵੀਕਾਰੇਗੀ ਕਿ ਉਹ ਜਾਸੂਸੀ ਕਾਰਵਾਈਆਂ ਵਿੱਚ ਸ਼ਾਮਿਲ ਸੀ ,  ਅਜਿਹੇ ਕਾਰਜਾਂ ਵਿੱਚ ਹਮੇਸ਼ਾ ਖੰਡਨ ਹੀ ਸਾਹਮਣੇ ਆਉਂਦੇ ਹਨ। ਕੋਈ ਮਨਜੂਰ ਨਹੀ ਕਰਦਾ ਕਿ ਕਿਸੇ ਵਿਅਕਤੀ ਦਾ ਇਸਤੇਮਾਲ ਜਾਸੂਸੀ ਲਈ ਕੀਤਾ ਗਿਆ ਹੈ।
ਪਰ  ਜਦੋਂ ਕੋਈ ਵਿਅਕਤੀ  ਜਾਸੂਸੀ ਦੇ ਲਈ ਤਿਆਰ ਹੋ ਜਾਂਦਾ ਹੈ ਤਾਂ ਉਸਨੂੰ ਖਤਰਿਆਂ ਦੇ ਬਾਰੇ ਵਿੱਚ ਪਤਾ ਹੁੰਦਾ ਹੈ , ਅਤੇ ਉਹ ਖਤਰੇ ਦੇ ਬਾਵਜੂਦ  ਜਾਸੂਸੀ ਦੇ ਲਈ ਤਿਆਰ ਹੋ ਜਾਂਦਾ ਹੈ।
ਇਹਨਾਂ ਖਤਰਿਆਂ ਦੇ ਇਵਜ਼ ਵਿੱਚ ਭੁਗਤਾਨ ਰਾਸ਼ੀ  ਤਹਿ ਕੀਤੀ ਜਾਂਦੀ ਹੈ ਅਤੇ ਜੇ ਉਹ ਕਿਸੇ ਪਰੇਸ਼ਾਨੀ ਵਿੱਚ ਪੈਂਦਾ ਹੈ ਤਾਂ ਜਿਸ ਨਾਲ ਉਸਨੂੰ ਆਪਣੇ ਦੇਸ਼ ਵਾਪਸ ਆਉਣ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਉਸਦੇ ਪਰਿਵਾਰ ਦੀਆਂ ਜਰੂਰਤਾਂ ਦੇ ਲਈ ਵੀ ਗੱਲ ਤਹਿ ਹੋ ਜਾਂਦੀ ਹੈ।
ਪਰ ਉਸਨੂੰ ਪਤਾ ਹੁੰਦਾ ਹੈ ਕਿ ਸਰਕਾਰੀ ਰੂਪ ਵਿੱਚ ਕਦੇ ਵੀ ਉਸਦੇ ਇਸਤੇਮਾਲ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਜਾਵੇਗੀ । ਸਰਕਾਰ ਵੱਲੋਂ ਵੀ ਇਹ ਕਦੇ ਨਹੀਂ ਮੰਨਿਆ ਜਾਵੇਗਾ ਕਿ ਉਸਦੇ ਪਰਿਵਾਰ  ਨੂੰ ਆਰਥਿਕ ਮੱਦਦ ਦਿੱਤੀ ਜਾਵੇਗੀ ਪਰ ਇਹ  ਸਾਰੇ ਸਮਝੌਤੇ ਗੁਪਤ ਰੂਪ ਵਿੱਚ ਹੁੰਦੇ ਹਨ  ਅਤੇ ਇਸ  ਸਮਝੌਤੇ ਦੇ ਮੁਤਾਬਿਕ  ਗੱਲ ਅੱਗੇ ਵੱਧਦੀ ਹੈ ।
ਅਦਲਾ- ਬਦਲੀ
 ਪਾਕਿਸਤਾਨ ਸਰਬਜੀਤ ਸਿੰਘ ਨੂੰ ਭਾਰਤੀ ਜਾਸੂਸ ਕਹਿੰਦਾ ਰਿਹਾ ਹੈ।
ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਹਿੰਦੋਸਤਾਨ ਅਤੇ ਪਾਕਿਸਤਾਨ ਦੇ ਵਿੱਚ ਕਦੇ ਵੀ ਜਾਸੂਸਾਂ ਦੀ ਅਦਲਾ- ਬਦਲੀ ਨਹੀਂ ਹੋਈ ਪਰ ਅਜਿਹੀ ਗੱਲਾਂ ਦੂਜੇ ਮੁਲਕਾਂ ਵਿੱਚ ਹੁੰਦੀ ਰਹਿੰਦੀਆਂ ਹਨ।
 ਰੂਸ ਅਤੇ ਅਮਰੀਕਾ ਨੇ ਕਈ ਵਾਰ ਆਪਣੇ ਜਾਸੂਸਾਂ ਦੀ ਅਦਲਾ ਬਦਲੀ ਕੀਤੀ ਹੈ। ਇਸ ਤਰ੍ਹਾ ਇਜ਼ਰਾਈਲ ਅਤੇ ਅਰਬ ਦੇਸ਼ਾਂ ਵਿੱਚ ਜਾਸੂਸਾਂ ਅਤੇ ਸੈਨਿਕਾਂ ਦੀ ਅਦਲਾ-ਬਦਲੀ ਹੋਈ ਹੇ, ਪਰ ਭਾਰਤ ਅਤੇ ਪਾਕਿਸਤਾਨ ਦਾ ਮਾਮਲਾ ਅਲੱਗ ਹੈ।
 ਪਾਕਿਸਤਾਨ ਵਿੱਚ ਭਾਰਤ ਦੇ ਖਿਲਾਫ਼ ਦੁਸ਼ਮਣੀ ਦੀ ਐਨੀ  ਭਾਵਨਾ ਹੈ ਕਿ ਉੱਥੇ ਕੋਈ ਵੀ ਤਿਆਰ ਨਹੀਂ ਹੋਵੇਗਾ ਕਿ ਕਿਸੇ  ਵੀ ਭਾਰਤੀ ਕੈਦੀ ਨਾਲ ਨਰਮੀ ਦਿਖਾਈ  ਜਾਵੇ।  
 ਦੂਸਰੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਸੁਰੱਖਿਆ ਮਾਮਲਿਆਂ ਵਿੱਚ ਉੱਥੋ ਦੀ ਫੌਜ ਅਤੇ ਏਜੰਸੀਆਂ ਹੀ ਫੈਸਲਾ ਲੈ ਸਕਦੀਆਂ ਹਨ । ਉੱਥੇ ਦੀ  ਨਾਗਰਿਕ ਸਰਕਾਰ ਅਤੇ ਵਿਦੇਸ਼ ਵਿਭਾਗ ਨੂੰ ਅਜਿਹੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨਦੀ ਰੱਤੀ ਭਰ ਵੀ ਇਜ਼ਾਜ਼ਤ ਨਹੀਂ ਹੁੰਦੀ । ਭਾਰਤ  ਦਾ ਸੰਪਰਕ  ਨਾ ਪਾਕਿਸਤਾਨੀ ਫੌਜ ਨਾਲ ਹੈ ਨਾ ਹੀ ਆਈਐਸਆਈ  ਨਾਲ ।  ਸਾਡਾ ਸੰਪਰਕ ਉਸਦੇ ਵਿਦੇਸ਼ ਵਿਭਾਗ ਨਾਲ ਹੁੰਦਾ , ਪਰ ਉਹ ਜਿ਼ਆਦਾ ਕੁਝ  ਕਰਨ ਤੋਂ ਅਸਮਰੱਥ  ਹੁੰਦਾ ਹੈ ।
ਬੀਬੀਸੀ ਤੋਂ ਧੰਨਵਾਦ ਸਾਹਿਤ

No comments: