ਅਹਿਮਦਾਬਾਦ, 3 ਮਈ (ਏਜੰਸੀ) - ਇਥੋਂ ਦੇ ਸਥਾਨਕ ਜੱਜ ਜੋ ਸਾਲ 2002 ਗੁਜਰਾਤ ਦੰਗਿਆਂ ਦੇ ਮਾਮਲੇ 'ਚ ਸੁਣਵਾਈ ਕਰ ਰਹੇ ਸਨ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਅਨੰਦ ਵਿਖੇ ਵਧੀਕ ਸੀਨੀਅਰ ਸਿਵਲ ਜੱਜ ਤੇ ਵਧੀਕ ਮੁੱਖ ਜੁਡੀਸ਼ਿਅਲ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ। ਸਵਰਗੀ ਕਾਂਗਰਸੀ ਸੰਸਦੀ ਮੈਂਬਰ ਇਹਸਾਨ ਜਾਫਰੀ ਦੀ ਵਿਧਵਾ ਪਤਨੀ ਜਕੀਆ ਜਾਫਰੀ ਵਲੋਂ ਦਾਖਲ ਕੀਤੀ ਪਟੀਸ਼ਨ ਦੀ ਸੁਣਵਾਈ ਵੀ ਉਪਰੋਕਤ ਜੱਜ ਕਰ ਰਿਹਾ ਸੀ। ਗੁਜਰਾਤ ਹਾਈ ਕੋਰਟ ਵਲੋਂ ਬਦਲੀਆਂ ਦੀ ਸੂਚੀ ਰਾਜਧਾਨੀ ਦੇ ਮੈਜਿਸਟਰੇਟ ਬੀ. ਜੇ. ਗਨਾਤਰਾ ਵਲੋਂ ਜਾਰੀ ਕੀਤੀ ਗਈ ਜਿਸ 'ਚ 21 ਜ਼ਿਲ੍ਹਿਆਂ ਦੇ 195 ਸੀਨੀਅਰ ਸਿਵਲ ਜੱਜਾਂ ਤੇ 87 ਸਿਵਲ ਜੱਜਾਂ ਦੀ ਬਦਲੀ ਕੀਤੀ ਗਈ ਹੈ। ਇਸ ਸੂਚੀ 'ਚ ਸੀ. ਬੀ. ਆਈ. ਅਦਾਲਤ ਦੇ ਵਧੀਕ ਮੁੱਖ ਜੁਡੀਸ਼ਿਅਲ ਮੈਜਿਸਟਰੇਟ ਏ. ਵਾਈ. ਦੇਵ ਜੋ ਤੁਲਸੀ ਹੱਤਿਆ ਮਾਮਲੇ ਦੀ ਸੁਣਵਾਈ ਕਰ ਰਹੇ ਸਨ ਦੇ ਬਦਲੇ ਵਧੀਕ ਮੁੱਖ ਜੁਡੀਸ਼ਿਅਲ ਮੈਜਿਸਟਰੇਟ ਭੁੱਜ ਬੀ. ਜੇ. ਜੋਸ਼ੀ ਨੂੰ ਨਿਯੁਕਤ ਗਿਆ ਹੈ।