jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਸੋਨੀਆ ਗਾਂਧੀ ਤੇ ਨੂਈ ਦੁਨੀਆਂ ਦੀਆਂ ਦਸ ਪ੍ਰਭਾਵਸ਼ਾਲੀ ਔਰਤਾਂ ’ਚ ਸ਼ੁਮਾਰ

www.sabblok.blogspot.com
ਨਿਊਯਾਰਕ, 23 ਮਈ
ਫੋਰਬਸ ਰਸਾਲੇ ਵੱਲੋਂ ਦੁਨੀਆਂ ਦੀਆ ਤਾਕਤਵਰ ਔਰਤਾਂ ਦੀ ਜਾਰੀ ਕੀਤੀ ਸੂਚੀ ਵਿਚ ਪਹਿਲੀਆਂ ਦਸ ਵਿਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਪੈਮਸੀਕੋ ਮੁਖੀ ਇੰਦਰਾ ਨੂਈ ਦਾ ਨਾਂ ਹੈ।
100 ਔਰਤਾਂ ਦੀ ਜਾਰੀ ਸੂਚੀ ਵਿਚ ਸ੍ਰੀਮਤੀ ਗਾਂਧੀ ਨੌਵੇਂ ਤੇ ਬੀਬੀ ਨੂਈ ਦਸਵੇਂ ਨੰਬਰ ’ਤੇ ਹੈ। ਜਰਮਨ ਚਾਂਸਲਰ ਐਂਜੇਲਾ ਮਾਰਕਲ ਲਗਾਤਾਰ ਤੀਜੇ ਸਾਲ ਸੂਚੀ ਵਿਚ ਸਿਖ਼ਰ ’ਤੇ ਹੈ। ਉਸ ਮਗਰੋਂ ਬਰਾਜ਼ੀਲ ਦੀ ਰਾਸ਼ਟਰਪਤੀ ਡਿਲਗਾ ਰੌਸੈਫ, ਬਿੱਲ ਐਨ ਮੇਲਿੰਡਾ ਗੇਟਸ ਫਾਊਂਡੇਸ਼ਨ ਦੀ ਮੇਲਿੰਡਾ ਗੇਟਸ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਲੇਸ਼ ਓਬਾਮਾ ਤੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਨਾਂ ਹੈ।
ਆਈਸੀਆਈਸੀਆਈ ਦੀ ਐਮ ਡੀ ਤੇ ਸੀਈਓ ਚੰਦਾ ਕੋਛੜ ਦਾ ਨੰਬਰ 65 ਤੇ ਬਾਇਓਕਾਨ ਦੀ ਬਾਨੀ ਕਿਰਨ ਮਜੂਮਦਾਰ ਸ਼ਾਅ ਨੂੰ 85ਵਾਂ ਸਥਾਨ ਦਿੱਤਾ ਗਿਆ ਹੈ। ਸਿਸਕੋ ਸਿਸਟਮ ਮੁਖੀ ਤੇ ਭਾਰਤ ’ਚ ਜਨਮੀ ਪਦਮਸ਼੍ਰੀ ਵਾਰੀਅਰ ਨੂੰ 57ਵਾਂ ਸਥਾਨ ਮਿਲਿਆ ਹੈ।
ਮਨੋਰੰਜਨ ਜਗਤ ਵਿਚੋਂ ਰਸਾਲੇ ਨੇ ਓਪਰਾ ਵਿਨਫਰੇ ਨੂੰ 13ਵਾਂ, ਪੌਪ ਗਾਇਕ ਬੇਓਨਸ ਨੂੰ 17 ਤੇ ਅਦਾਕਾਰਾ ਏਂਜਲਿਨਾ ਜੋਲੀ ਤੇ ਸੋਫੀਆ ਵਰਗਾਰਾ ਨੂੰ ਕ੍ਰਮਵਾਰ 37ਵਾਂ ਤੇ 38 ਸਥਾਨ ਦਿੱਤਾ ਹੈ। ਫੇਸਬੁੱਕ ਮੁਖੀ ਸ਼ੈਹਿਲ ਸੈਂਡਵਰਗ ਨੂੰ 6ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਕੌਮਾਂਤਰੀ ਮੁਦਰਾਕੋਸ਼ ਦੀ ਐਮਡੀ ਕ੍ਰਿਸਟੀਨ ਲਗਾਰਡ ਨੂੰ 7ਵਾਂ ਸਥਾਨ ਮਿਲਿਆ ਹੈ ।                                        -ਪੀ.ਟੀ.ਆਈ.

No comments: