jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਖੂਨਦਾਨ ਨਾਲ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ : ਖੁਸ਼ਵੰਤ ਰਾਏ ਗੀਗਾ

www.sabblok.blogspot.com
ਮੋਹਾਲੀ 23 ਮਈ (Jatinder Singh Sabarwal) ਨਜਦੀਕੀ ਪਿੰਡ ਭਾਗੋਮਾਜਰਾ ਭੈਰੋਂਪੁਰ (ਲਾਂਡਰਾਂ) ਵਿਖੇ
ਗੁਰਵਿੰਦਰ ਸਿੰਘ ਲਾਡੀ ਪ੍ਰਧਾਨ ਭਾਰਤੀਆ ਜਨਤਾ ਯੁਵਾ ਮੋਰਚਾ ਜਿਲ੍ਹਾ ਮੋਹਾਲੀ ਦੀ
ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਖੁਸ਼ਵੰਤ
ਰਾਏ ਗੀਗਾ ਸੀਨੀਅਰ ਭਾਜਪਾ ਆਗੂ ਅਤੇ ਰੇਸ਼ਮ ਸਿੰਘ ਬਲਾਕ ਸੰਮਤੀ ਮੈਂਬਰ ਨੇ ਕੀਤਾ।
ਇਸ ਕੈਂਪ ਦੌਰਾਨ ਪੀ.ਜੀ.ਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ
ਖੂਨਦਾਨੀਆਂ ਕੋਲੋਂ 70  ਯੂਨਿਟ ਖੂਨ ਇੱਕਤਰ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ
ਆਗੂ ਖੁਸ਼ਵੰਤ ਰਾਏ ਗੀਗਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਂ ਦਾਨ ਹੈ, ਖੂਨਦਾਨ ਨਾਲ
ਕਿਸੇ ਜਰੂਰਤਮੰਦ ਵਿਅਕਤੀ ਦੀ,ਕਿਸੇ ਮਾਂ ਦੇ ਪੁੱਤ ਦੀ, ਔਰਤ ਦੇ ਸੁਹਾਗ ਦੀ  ਜਾਨ
ਬਚਾਈ ਜਾ ਸਕਦੀ ਹੈ ਇਸ ਲਈ ਸਾਨੂੰ ਵਧ ਤੋਂ ਵਧ ਖੂਨਦਾਨ ਕਰਨਾ ਚਾਹੀਦਾ ਹੈ 9 ਇਸ
ਮੌਕੇ ਯੁਵਾ ਮੋਰਚਾ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਡੀ ਵੱਲੋਂ
ਪੀ.ਜੀ.ਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ, ਖੂਨਦਾਨੀਆਂ ਅਤੇ ਆਏ
ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਸਭਨਾ ਤੋਂ ਇਸੇ ਤਰਾਂ ਸਹਿਯੋਗ ਦੀ ਮੰਗ
ਕੀਤੀ 9 ਇਸ ਮੌਕੇ ਮਨਪ੍ਰੀਤ ਮਨੀ ਭੈਰੋਂਪੁਰ, ਪੰਕਜ ਸ਼ਰਮਾ ਸੰਭਾਲਕੀ ਜਰਨਲ ਸੈਕਟਰੀ
ਯੁਵਾ ਮੋਰਚਾ ਜਿਲ੍ਹਾ ਮੋਹਾਲੀ, ਗੁਰਜੰਟ ਸਿੰਘ, ਗੋਲਡੀ ਸ਼ੁਕਲਾ ਕੁਰਾਲੀ ਸੱਕਤਰ ਯੁਵਾ
ਮੋਰਚਾ ਜਿਲ੍ਹਾ ਮੋਹਾਲੀ, ਮਨਦੀਪ ਸੁਹਾਣਾ, ਵਿਪਨ ਸ਼ਰਮਾ, ਸ਼ਾਮ ਲਾਲ ਕੁਰਾਲੀ, ਸੋਨੂ
ਸਨੇਟਾ, ਹਰਿੰਦਰ ਸਿੰਘ, ਹਰਦੀਪ ਪੂਨੀਆ, ਗੁਰਜਿੰਦਰ ਸਿੰਘ, ਸੁਖੀ ਸੈਦਪੁਰੀਆ ਆਦਿ
ਹਾਜਰ ਸਨ 9
ggss
ਫੋਟੋ ਕੈਪਸ਼ਨ : ਪਿੰਡ ਭਾਗੋਮਾਜਰਾ ਭੈਰੋਂਪੁਰ ਲਗਾਏ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦੇ ਬੈਜ ਲਗਾਉਂਦੇ ਭਾਜਪਾ ਆਗੂ ਖੁਸ਼ਵੰਤ ਰਾਏ ਗੀਗਾ ਅਤੇ ਯੁਵਾ ਮੋਰਚਾ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਵਿੰਦਰ ਲਾਡੀ ਅਤੇ ਹੋਰ 9

No comments: