jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 2 May 2013

ਸਰਬਜੀਤ ਦੀ ਮੌਤ ਮਗਰੋਂ ਮੇਹਰਬਾਨ ਹੋਈ ਸਰਕਾਰ

www.sabblok.blogspot.com

  ( ਪੰਜਾਬੀ ਨਿਊਜ ਆਨਲਾਇਨ ਤੋਂ  ਸਾਹਿਤ )
ਸਰਬਜੀਤ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਵਿੱਚ ਸਰਬਜੀਤ ਦੀ ਮੌਤ  ਦਾ ਕਾਰਨ ਟਾਰਚਰ ਦੱਸਿਆ ਹੈ। ਪੋਸਟਮਾਰਟਮ ਮਗਰੋਂ ਲਾਸ਼ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਜਿੱਥੋ ਇਸਦੀ ਲਾਸ਼ ਨੂੰ  ਦਿੱਲੀ ਲਿਆਂਦਾ ਜਾਵੇਗਾ ਅਤੇ ਅੱਗੇ ਵਿਸ਼ੇਸ਼ ਜਹਾਜ਼ ਰਾਹੀ  ਪੰਜਾਬ ਲਿਜਾਇਆ ਜਾਵੇਗਾ। ਕੱਲ੍ਹ ਸੁੱਕਰਵਾਰ ਨੂੰ ਉਸਦੇ ਜੱਦੀ ਪਿੰਡ ਵਿੱਚ  ਸਰਬਜੀਤ ਦਾ ਅੰਤਿਮ ਸਸਕਾਰ ਹੋਵੇਗਾ ।
 ਪਰ ਸਰਕਾਰ ਨੇ ਸਰਬਜੀਤ ਨੂੰ ‘ਸ਼ਹੀਦ’ ਦਾ ਦਰਜ਼ਾ ਦਿੱਤਾ ਹੈ  ਅਤੇ ਵਾਰਿਸਾਂ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦਕਿ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼  ਵਿੱਚੋਨ  ਪਰਿਵਾਰ ਲਈ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ  ।
ਕਿਹਾ ਗਿਆ ਹੈ ਕਿ ਸਰਬਜੀਤ ਦੀਆਂ ਦੋਵੇ ਲੜਕੀਆਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ । ਸਰਬਜੀਤ ਦੀ ਅੰਤਿਮ ਸੰਸਕਾਰ ਵੀ ਪੂਰੇ   ਸਰਕਾਰੀ ਸਨਮਾਨਾਂ ਨਾਲ ਹੋਵੇਗਾ।
 ਫੰਡ ਦਾ ਐਲਾਨ ਹੁੰਦੇ ਹੀ  ਸਰਬਜੀਤ ਦੀ  ਭੈਣ ਦਲਬੀਰ ਕੌਰ ਦਾ ਨਜ਼ਰੀਆਂ ਵੀ ਬਦਲਿਆ ਨਜ਼ਰ ਆ ਰਿਹਾ ਉਸਨੇ ਕਿਹਾ ਹੈ ਕਿ  ਹੁਣ ਦੇਸ਼ ਦੇ ਸਾਰੇ ਲੋਕਾਂ ਨੂੰ ਮਿਲ ਕੇ  ਪਾਕਿਸਤਾਨ ਉਪਰ ਹਮਲਾ ਬੋਲ ਦੇਣਾ ਚਾਹੀਦਾ  ਅਤੇ ਸਾਰੇ ਲੋਕਾਂ ਨੂੰ ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ  ਸਿੰ਼ਦੇ ਦੇ ਹੱਥ ਮਜਬੂਤ ਕਰਨੇ ਚਾਹੀਦੇ ਹਨ।

ਸਰਕਾਰ ਨੇ ਸਰਬਜੀਤ ਦੀ ਮੌਤ ਨੂੰ ‘ ਪਾਕਿਸਤਾਨੀ ਸੰਸਥਾਨ ਵਿੱਚ ਭਾਰਤੀ ਨਾਗਰਿਕ ਦੀ ਨਿਰਦਈ ਹੱਤਿਆ ’ ਕਰਾਰ ਦਿੱਤਾ ਹੈ।

No comments: