jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 1 May 2013

ਪੰਜਾਬ ਸਰਕਾਰ ਨੇ ਸੂਬੇ ਦੇ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਧਾਈਆਂ: ਜਿਆਣੀ

www.sabblok.blogspot.com
ਚੰਡੀਗੜ੍ਹ, 1 ਮਈ - ਪੰਜਾਬ ਸਰਕਾਰ ਨੇ ਸੂਬੇ ਅੰਦਰ ਕੰਮ ਕਰਦੇ ਵੱਖ-ਵੱਖ ਵਰਗਾਂ ਦੇ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤੀ ਦਰਾਂ 'ਚ ਵਾਧਾ ਕਰ ਦਿੱਤਾ ਹੈ, ਇਹ ਵਾਧਾ 1 ਮਾਰਚ, 2013 ਤੋਂ ਮੰਨਿਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਕਿਰਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਵਿਭਾਗ ਨੇ ਅਧਿਸੂਚਨਾ ਜਾਰੀ ਕਰਕੇ ਕਾਰਖ਼ਾਨਿਆਂ, ਦਫ਼ਤਰਾਂ ਅਤੇ ਭੱਠਾ ਕਿਰਤੀਆਂ ਲਈ ਘੱਟੋ-ਘੱਟ ਕਿਰਤ ਦਰਾਂ ਤੈਅ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਗ਼ੈਰ-ਹੁਨਰਮੰਦ (ਅਨਸਕਿਲਡ) ਕਿਰਤੀਆਂ ਜਿਵੇਂ ਚੌਕੀਦਾਰ, ਚਪੜਾਸੀ ਅਤੇ ਹੈਲਪਰ ਆਦਿ ਦੀਆਂ ਦਰਾਂ 5200 ਤੋਂ ਵਧਾ ਕੇ 5695 ਰੁਪਏ ਮਾਸਿਕ, ਸੈਮੀ-ਸਕਿਲਡ ਭਾਵ ਨਵਾਂ ਆਈ ਟੀ ਆਈ ਡਿਪਲੋਮਾ ਹੋਲਡਰ ਜਾਂ ਅਨਸਕਿਲਡ ਆਸਾਮੀ 'ਤੇ 10 ਸਾਲ ਦੇ ਤਜ਼ਰਬੇ ਵਾਲਿਆਂ ਦੀਆਂ 5980 ਵਧਾ ਕੇ ਤੋਂ 6475 ਰੁਪਏ ਮਾਸਿਕ, ਸਕਿਲਡ ਭਾਵ ਸੈਮੀ-ਸਕਿਲਡ ਅਸਾਮੀ 'ਤੇ 5 ਸਾਲ ਦੇ ਤਜ਼ਰਬੇ ਵਾਲੇ ਲੁਹਾਰ, ਇਲੈਕਟ੍ਰੀਸ਼ਨ ਆਦਿ ਨੂੰ 6877 ਤੋਂ ਵਧਾ ਕੇ 7372 ਰੁਪਏ ਮਾਸਿਕ ਜਦਕਿ ਹਾਈ ਸਕਿਲਡ ਭਾਵ ਗਰੈਜੂਏਟ ਤਕਨੀਕੀ ਡਿਗਰੀ ਹੋਲਡਰ, ਕਰੇਨ ਡਰਾਈਵਰ, ਟਰੱਕ ਡਰਾਈਵਰ ਆਦਿ ਦੀਆਂ ਘੱਟੋ-ਘੱਟ ਦਰਾਂ ਨੂੰ 7909 ਦੋਂ ਵਧਾ ਕੇ 8404 ਰੁਪਏ ਮਾਸਿਕ ਤੈਅ ਕੀਤੀਆਂ ਗਈਆਂ ਹਨ। ਜਿਆਣੀ ਨੇ ਦੱਸਿਆ ਕਿ ਸਟਾਫ਼ ਵਰਗ-ਏ ਭਾਵ ਪੋਸਟ ਗਰੈਜੂਏਟ, ਐਮ ਬੀ ਏ ਆਦਿ ਦੀਆਂ ਦਰਾਂ 10370 ਰੁਪਏ ਤੋਂ ਵਧਾ ਕੇ 10865 ਰੁਪਏ ਮਾਸਿਕ, ਸਟਾਫ਼ ਵਰਗ-ਬੀ ਭਾਵ ਗਰੈਜੂਏਟ ਆਦਿ ਦੀਆਂ 8700 ਤੋਂ 9195 ਰੁਪਏ ਮਾਸਿਕ, ਸਟਾਫ਼ ਵਰਗ-ਸੀ ਭਾਵ ਅੰਡਰ ਗਰੈਜੂਏਟ ਆਦਿ ਦੀਆਂ 7200 ਤੋਂ 7695 ਰੁਪਏ ਮਾਸਿਕ ਜਦਕਿ ਸਟਾਫ਼ ਵਰਗ-ਡੀ ਭਾਵ ਮੈਟ੍ਰਿਕ ਪਾਸ ਆਦਿ ਦੀਆਂ ਘੱਟੋ-ਘੱਟ ਉਜਰਤੀ ਦਰਾਂ 6000 ਰੁਪਏ ਤੋਂ ਵਧਾ ਕੇ 6495 ਰੁਪਏ ਮਾਸਿਕ ਤੈਅ ਕੀਤੀਆਂ ਗਈਆਂ ਹਨ। ਜਿਆਣੀ ਨੇ ਦੱਸਿਆ ਕਿ ਭੱਠਾ ਕਿਰਤੀਆਂ ਦੇ ਵਰਗ 'ਚ ਇੱਟ ਪਥੇਰੇ ਨੂੰ 472æ65 ਰੁਪਏ ਆਮ ਇੱਟ ਜਦਕਿ 530æ75 ਰੁਪਏ ਟਾਇਲ ਇੱਟ ਪ੍ਰਤੀ ਇੱਕ ਹਜ਼ਾਰ ਇੱਟ ਮਿਲਣਗੇ। ਉਨ੍ਹਾਂ ਦੱਸਿਆ ਕਿ ਇੱਟ ਚਿਣਾਈ ਵਾਲਿਆਂ ਨੂੰ 34æ63 ਰੁਪਏ, ਰੇਹੜੇ 'ਤੇ ਇੱਟ ਭਰਾਈ ਵਾਲੇ ਨੂੰ 177æ03 ਰੁਪਏ ਜਦਕਿ ਟਰੱਕ, ਟੈੱਪੂ ਆਦਿ 'ਤੇ ਇੱਟ ਭਰਾਈ ਵਾਲੇ ਨੂੰ 152æ13 ਰੁਪਏ ਅਤੇ ਕੇਰੀ ਵਾਲਿਆਂ ਨੂੰ 29æ65 ਰੁਪਏ ਪ੍ਰਤੀ ਹਜ਼ਾਰ ਇੱਟ ਘੱਟੋ-ਘੱਟ ਦਰਾਂ ਮਿਲਣਗੀਆਂ। ਜਿਆਣੀ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਧਬੇ ਦੇ ਕਿਰਤੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਚਾਲੂ ਸਾਲ 2013-14 ਦੌਰਾਨ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਕੰਮ ਕਰਦੇ ਉਸਾਰੀ ਕਿਰਤੀਆਂ ਲਈ ਲੇਬਰ ਸ਼ੈਡ ਅਤੇ ਰਾਤ ਦੇ ਰੈਣ ਬਸੇਰੇ ਬਣਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ 'ਤੇ 10 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

No comments: